ਪੰਜਾਬ

punjab

'ਗੈਂਗਸਟਰ ਗੋਲਡੀ ਬਰਾੜ ਅਤੇ ਮੰਨਾ ਵੱਲੋਂ ਰਾਮਾਂ ਮੰਡੀ ਦੇ ਵਪਾਰੀ ਤੋਂ ਮੰਗੀ ਸੀ ਇੱਕ ਕਰੋੜ ਦੀ ਫਿਰੌਤੀ'

By

Published : Sep 25, 2022, 8:53 AM IST

ਗੈਂਗਸਟਰ ਗੋਲਡੀ ਬਰਾੜ ਅਤੇ ਮੰਨਾ ਵੱਲੋਂ ਰਾਮਾਂ ਮੰਡੀ ਦੇ ਵਪਾਰੀ ਤੋਂ ਮੰਗੀ ਸੀ ਇੱਕ ਕਰੋੜ ਦੀ ਫਿਰੌਤੀ

ਬਠਿੰਡਾ ਦਾ ਰਾਮਾਂ ਮੰਡੀ 'ਚ ਵਪਾਰੀ ਦੇ ਘਰ ਗੋਲੀਆਂ ਚਲਾਉਣ ਅਤੇ ਫਿਰੌਤੀ ਮੰਗਣ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕੀਤੀ ਹੈ। ਇਸ 'ਚ ਪੁਲਿਸ ਦਾ ਕਹਿਣਾ ਕਿ ਗੈਂਗਸਟਰ ਗੋਲਡੀ ਬਰਾੜ ਵਲੋਂ ਵਪਾਰੀ ਕੋਲੋਂ ਫਿਰੌਤੀ ਮੰਗੀ ਗਈ ਸੀ।

ਬਠਿੰਡਾ: ਕਸਬਾ ਰਾਮਾਂ ਮੰਡੀ ਦੇ ਵਪਾਰੀ ਅੰਕਿਤ ਗੋਇਲ ਤੋਂ ਪਿਛਲੇ ਦਿਨੀਂ ਇੱਕ ਕਰੋੜ ਦੀ ਫਿਰੌਤੀ ਮੰਗਣ ਅਤੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ।

ਬਠਿੰਡਾ ਪੁਲਿਸ ਨੇ ਫਿਰੋਜ਼ਪੁਰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਨੇ ਕਈ ਖੁਲਾਸੇ ਕੀਤੇ ਹਨ। ਇਸ ਸਬੰਧੀ ਐਸਐਸਪੀ ਬਠਿੰਡਾ ਜੇ ਇਲੈਚੀਅਨਜ ਨੇ ਦੱਸਿਆ ਕਿ ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਇਸ 'ਚ ਮੁੱਖ ਸਾਜ਼ਿਸ਼ ਕਰਤਾ ਹੈ।

ਪੁਲਿਸ ਨੇ ਦੱਸਿਆ ਕਿ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਅਤੇ ਉਸ ਦੇ ਨਾਲ ਹੀ ਜੇਲ੍ਹ ਵਿਚ ਬੰਦ ਤਰਨਪ੍ਰੀਤ ਤੰਨਾ ਨਾਲ ਮਿਲ ਕੇ ਸਾਜ਼ਿਸ਼ ਘੜੀ ਅਤੇ ਗੋਲਡੀ ਬਰਾੜ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਫਿਰ ਇਨ੍ਹਾਂ ਵੱਲੋਂ ਤਿੰਨ ਸ਼ੂਟਰਾਂ ਨੂੰ ਹਾਇਰ ਕੀਤਾ ਗਿਆ ਅਤੇ ਵਪਾਰੀ ਨੂੰ ਡਰਾਉਣ ਲਈ ਗੋਲਡੀ ਬਰਾੜ ਵੱਲੋਂ ਵੁਆਇਸ ਮੈਸੇਜ ਵਪਾਰੀ ਨੂੰ ਭੇਜੇ ਗਏ।

ਗੈਂਗਸਟਰ ਗੋਲਡੀ ਬਰਾੜ ਅਤੇ ਮੰਨਾ ਵੱਲੋਂ ਰਾਮਾਂ ਮੰਡੀ ਦੇ ਵਪਾਰੀ ਤੋਂ ਮੰਗੀ ਸੀ ਇੱਕ ਕਰੋੜ ਦੀ ਫਿਰੌਤੀ

ਤਲਵੰਡੀ ਸਾਬੋ ਦੇ ਪਿੰਡ ਝੱਜਲ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਅਤੇ ਗੁਰਦਾਸਪੁਰ ਤੋਂ ਨਵਦੀਪ ਸਿੰਘ ਅਤੇ ਰਵਿੰਦਰ ਸਿੰਘ ਨੇ ਮਿਲ ਕੇ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ। ਰਵਿੰਦਰ ਅਤੇ ਨਵਦੀਪ ਨੂੰ ਤਰਨਪ੍ਰੀਤ ਤੰਨਾ ਵੱਲੋਂ ਹਾਇਰ ਕੀਤਾ ਗਿਆ ਜਦੋਂ ਕਿ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਜਸਵਿੰਦਰ ਸਿੰਘ ਰਾਹੀਂ ਇਸ ਘਟਨਾ ਨੂੰ ਅੰਜਾਮ ਦਿਵਾਇਆ ਗਿਆ ਅਤੇ ਇਸ ਘਟਨਾ ਵਿਚ ਜਿਹੜੇ ਹਥਿਆਰ ਦੀ ਵਰਤੋਂ ਕੀਤੀ ਕੀ ਉਹ ਅੰਗਰੇਜ ਸਿੰਘ ਨਾਮਕ ਵਿਅਕਤੀ ਵਲੋਂ ਜਸਵਿੰਦਰ ਸਿੰਘ ਨੂੰ ਦਿੱਤਾ ਗਿਆ ਸੀ।

ਐਸਐਸਪੀ ਬਠਿੰਡਾ ਨੇ ਕਿਹਾ ਕਿ ਇਹ ਅਸਲਾ ਕਿੱਥੋਂ ਆਇਆ ਸੀ, ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਮੰਨਾ, ਜਸਵਿੰਦਰ ਸਿੰਘ ਅਤੇ ਹਥਿਆਰ ਸਪਲਾਈ ਕਰਨ ਵਾਲੇ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੁਰਦਾਸਪੁਰ ਦੇ ਰਹਿਣ ਵਾਲੇ ਦੋਵੇਂ ਸ਼ੂਟਰ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਐਸਐਸਪੀ ਬਠਿੰਡਾ ਦਾ ਕਹਿਣਾ ਕਿ ਇੰਨ੍ਹਾਂ ਸ਼ੂਟਰਾਂ ਨੂੰ ਫੜਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਜੋ ਮੈਸੇਜ ਭੇਜਿਆ ਗਿਆ ਸੀ, ਉਹ ਵਾਈਸ ਮੈਸੇਜ ਗੋਲਡੀ ਬਰਾੜ ਵੱਲੋਂ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ:'ਧੂਮ ਧਾਮ ਨਾਲ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ'

ABOUT THE AUTHOR

...view details