ਪੰਜਾਬ

punjab

ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਮੁਆਵਜ਼ਾ

By

Published : Apr 15, 2022, 2:43 PM IST

ਬਠਿੰਡਾ ਦੀ ਅਨਾਜ ਮੰਡੀ (Bathinda Grain Market) ਵਿੱਚ ਕਣਕ ਦੀ ਫਸਲ ਲੈਕੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਇਸ ਸਾਲ 10 ਤੋਂ 15 ਫੀਸਦੀ ਕਣਕ ਦਾ ਝਾੜ ਘੱਟ ਨਿਕਲਿਆ ਹੈ। ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਮੁਆਵਜ਼ਾ
ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਮੁਆਵਜ਼ਾ

ਬਠਿੰਡਾ: ਕਿਸਾਨਾਂ (Farmers) ਦੀ ਪਹਿਲੀ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ ਅਤੇ ਹੁਣ ਕਣਕ ਦੇ ਘੱਟ ਝਾੜ ਕਰਕੇ ਕਿਸਾਨਾਂ (Farmers) ਦੀ ਆਰਥਿਕ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਬਠਿੰਡਾ ਦੀ ਅਨਾਜ ਮੰਡੀ (Bathinda Grain Market) ਵਿੱਚ ਕਣਕ ਦੀ ਫਸਲ ਲੈਕੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਇਸ ਸਾਲ 10 ਤੋਂ 15 ਫੀਸਦੀ ਕਣਕ ਦਾ ਝਾੜ ਘੱਟ ਨਿਕਲਿਆ ਹੈ। ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਜਿਸ ਕਾਰਨ ਕਿਸਾਨ ਪਰੇਸ਼ਾਨ ਹਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ (Demand for compensation from the government) ਕਰ ਰਹੇ ਹਨ। ਗਰਮੀ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਬਰਬਾਦ ਹੋ ਗਈ, ਜਿਸ ਕਾਰਨ ਕਣਕ ਦਾ ਝਾੜ 10 ਤੋਂ 15 ਫ਼ੀਸਦੀ ਤੱਕ ਘੱਟ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਕਣਕ ਦਾ ਦਾਣਾ ਸੜ ਗਿਆ ਹੈ ਹੁਣ ਐੱਫ.ਸੀ.ਆਈ. ਨੇ ਇਸ ਦੀ ਖ਼ਰੀਦ ਬੰਦ ਕਰ ਦਿੱਤੀ ਹੈ, ਐੱਫ.ਸੀ.ਆਈ. ਸਿਰਫ਼ 6 ਫ਼ੀਸਦੀ ਦਾਣਾ ਹੀ ਖ਼ਰੀਦਦੀ ਹੈ, ਪਰ ਹੁਣ ਇਹ ਵੀਹਵੀਂ ਸਦੀ ਦੀ ਕਣਕ ਸੜੀ ਹੋਈ ਹੈ, ਜਿਸ ਕਾਰਨ ਕਿਸਾਨ ਪਰੇਸ਼ਾਨ ਹੈ।

ਇਹ ਵੀ ਪੜ੍ਹੋ:ਹਾੜ੍ਹੀ ਦੇ ਸੀਜ਼ਨ ਚ ਪਹਿਲੀ ਬਰਸਾਤ ਕਾਰਨ ਮੁਰਝਾਏ ਕਿਸਾਨਾਂ ਦੇ ਚਿਹਰੇ, ਫਸਲ ਦਾ ਹੋਇਆ ਨੁਕਸਾਨ

ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਮੁਆਵਜ਼ਾ

ਕਣਕ ਦੀ ਖਰੀਦ ਸਬੰਧੀ ਫਿਲਹਾਲ ਕੋਈ ਵੀ ਐੱਫ.ਸੀ.ਆਈ. ਅਧਿਕਾਰੀ (F.C.I. Officer) ਕੈਮਰੇ ਦੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈ, ਉਨ੍ਹਾਂ ਦਾ ਆਫ ਕੈਮਰਾ ਕਹਿੰਦਾ ਹੈ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਉਹ ਕਣਕ ਦੀ ਖਰੀਦ ਕਰਨਗੇ।

ਇਹ ਵੀ ਪੜ੍ਹੋ:ਸਬਜੀਆਂ ਦੀ ਕੀਮਤਾਂ ਵਿੱਚ ਆਈ ਕਟੌਤੀ, ਜਾਣੋ ਨਵੇਂ ਭਾਅ

ABOUT THE AUTHOR

...view details