ETV Bharat / city

ਹਾੜ੍ਹੀ ਦੇ ਸੀਜ਼ਨ ਚ ਪਹਿਲੀ ਬਰਸਾਤ ਕਾਰਨ ਮੁਰਝਾਏ ਕਿਸਾਨਾਂ ਦੇ ਚਿਹਰੇ, ਫਸਲ ਦਾ ਹੋਇਆ ਨੁਕਸਾਨ

author img

By

Published : Apr 15, 2022, 10:37 AM IST

ਹਾੜ੍ਹੀ ਦੇ ਸੀਜ਼ਨ ਚ ਪਹਿਲੀ ਬਰਸਾਤ ਨੇ ਮੰਡੀਆਂ ਚ ਕਣਕ ਲੈ ਕੇ ਆਏ ਕਿਸਾਨਾਂ ਦੇ ਚਿਹਰੇ ਦੀਆਂ ਰੌਣਕਾਂ ਨੂੰ ਉੱਡਾ ਦਿੱਤਾ ਹੈ। ਤਹਿਸੀਲ ਭਵਾਨੀਗੜ੍ਹ ’ਚ ਪਹਿਲੀ ਬਰਸਾਤ ਕਾਰਨ ਮੰਡੀਆਂ ’ਚ ਪਈਆਂ ਕਣਕਾਂ ਪਾਣੀ ’ਚ ਰੁਲ ਰਹੀਆਂ ਹਨ। ਜਿਸ ਕਾਰਨ ਕਿਸਾਨ ਪਰੇਸ਼ਾਨ ਹਨ।

ਮੰਡੀਆਂ ਚ ਕਿਸਾਨ ਖੱਜਲ-ਖੁਆਰ
ਮੰਡੀਆਂ ਚ ਕਿਸਾਨ ਖੱਜਲ-ਖੁਆਰ

ਸੰਗਰੂਰ: ਜਿੱਥੇ ਪੰਜਾਬ ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਮੰਡੀਆਂ ਦੀ ਲਿਫਟਿੰਗ 24 ਘੰਟਿਆਂ ਦੇ ਅੰਦਰ ਹੋ ਜਾਵੇਗੀ ਪਰ ਇਨ੍ਹਾਂ ਦਾਅਵਿਆ ਦੀ ਹਕੀਕਤ ਮੰਡੀਆਂ ’ਚ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਪਿਛਲੇ ਚਾਰ ਪੰਜ ਦਿਨਾਂ ਤੋਂ ਕਿਸਾਨ ਮੰਡੀਆਂ ਚ ਖੱਜਲ ਖੁਆਰ ਹੋ ਰਹੇ ਹਨ। ਇਸੇ ਤਰ੍ਹਾਂ ਦਾ ਹਾਲ ਭਵਾਨੀਗੜ੍ਹ ਦੀਆਂ ਮੰਡੀਆਂ ਚ ਦੇਖਣ ਨੂੰ ਮਿਲਿਆ ਜਿੱਥੇ ਕਣਕਾਂ ਖੁੱਲ੍ਹੇ ਆਸਮਾਨ ਦੇ ਥੱਲੇ ਪਈਆਂ ਹਨ ਅਤੇ ਕਿਸਾਨਾਂ ਦੇ ਚਿਹਰਿਆਂ ਦੇ ਰੰਗ ਉੱਡੇ ਪਏ ਹਨ।

ਦੱਸ ਦਈਏ ਕਿ ਤਹਿਸੀਲ ਭਵਾਨੀਗੜ੍ਹ ਦੀ ਮੰਡੀਆਂ ’ਚ ਪਿਛਲੇ 4-5 ਦਿਨਾਂ ਤੋਂ ਮੰਡੀਆਂ ’ਚ ਕਣਕ ਰੁਲ ਰਹੀਆਂ ਹਨ। ਪਰ ਬੀਤੇ ਦਿਨ ਪਏ ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ ਨੂੰ ਮੁਰਝਾ ਦਿੱਤੇ ਹਨ। ਕਣਕਾਂ ਦੇ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਸਾਫ ਨਜਰ ਆ ਰਹੀ ਹੈ।

'ਕਣਕ ਢੱਕਣ ਦਾ ਕੋਈ ਇੰਤਜ਼ਾਮ ਨਹੀਂ': ਮੰਡੀਆਂ ’ਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਉਹ ਦੋ ਤਿੰਨ ਦਿਨ ਤੋਂ ਆਪਣੀ ਕਣਕ ਮੰਡੀਆਂ ਚ ਲਿਆ ਕੇ ਬੈਠੇ ਹੋਏ ਹਨ ਪਰ ਹਾਲੇ ਤੱਕ ਕਣਕ ਦੀ ਲਿਫਟਿੰਗ ਨਹੀਂ ਹੋਈ ਅਤੇ ਬਾਰਿਸ਼ ਦੇ ਕਾਰਨ ਸਰਕਾਰ ਵੱਲੋਂ ਕਣਕਾਂ ਨੂੰ ਢੱਕਣ ਲਈ ਕੋਈ ਇੰਤਜ਼ਾਮ ਵੀ ਨਹੀਂ ਕੀਤਾ ਗਿਆ।

ਮੰਡੀਆਂ ਚ ਕਿਸਾਨ ਖੱਜਲ-ਖੁਆਰ

ਮੰਡੀਆਂ ਚ ਕਿਸਾਨ ਖੱਜਲ-ਖੁਆਰ: ਕਿਸਾਨਾਂ ਨੇ ਨਿਰਾਸ਼ ਹੁੰਦਿਆਂ ਦੱਸਿਆ ਕਿ ਇਸ ਵਾਰ ਝਾੜ ਘੱਟ ਹੋਣ ਦੇ ਕਾਰਨ ਕਣਕਾਂ ਪਹਿਲਾਂ ਹੀ ਘੱਟ ਨਿਕਲੀਆਂ ਹਨ ਅਤੇ ਜੋ ਨਿਕਲੀਆਂ ਹਨ ਸਰਕਾਰ ਉਸ ਦੀ ਸਾਂਭ ਸੰਭਾਲ ਵੱਲ ਧਿਆਨ ਨਹੀਂ ਕਰ ਰਹੀ ਹਨ ਜਿਸ ਕਾਰਨ ਕਿਸਾਨ ਮੰਡੀਆਂ ਚ ਰੁਲ ਰਹੇ ਹਨ।

ਇਹ ਵੀ ਪੜੋ: ਮੌਸਮ ਦੀ ਕਿਸਾਨਾਂ ’ਤੇ ਦੋਹਰੀ ਮਾਰ, ਮੀਂਹ ਕਾਰਨ ਭਿੱਜੀ ਫਸਲ

ETV Bharat Logo

Copyright © 2024 Ushodaya Enterprises Pvt. Ltd., All Rights Reserved.