ETV Bharat / state

ਸਬਜੀਆਂ ਦੀ ਕੀਮਤਾਂ ਵਿੱਚ ਆਈ ਕਟੌਤੀ, ਜਾਣੋ ਨਵੇਂ ਭਾਅ

author img

By

Published : Apr 15, 2022, 1:55 PM IST

ਲੋਕਲ ਸਬਜ਼ੀ ਆਉਣ ਲੱਗ ਗਈ ਹੈ। ਜਿਸ ਕਰਕੇ ਸਬਜ਼ੀਆਂ ਦੀ ਕੀਮਤਾਂ ਵਿੱਚ ਕਟੌਤੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਕੀਮਤਾਂ ਕੁਝ ਹੋਰ ਅਤੇ ਰਿਟੇਲ ਵਿਚ ਕੀਮਤਾਂ ਦੇ ਅੰਦਰ ਕਾਫ਼ੀ ਫ਼ਰਕ ਹੁੰਦਾ ਹੈ। ਕਿਉਂਕਿ ਰਿਟੇਲ ਵਿਕਰੇਤਾ ਨੇ ਸਬਜ਼ੀ ਘੱਟ ਲੈਣੀ ਹੁੰਦੀ ਹੈ ਅਤੇ ਉਸ ਦੀ ਸਬਜ਼ੀ ਖ਼ਰਾਬ ਹੋਣ ਦਾ ਰਿਸਕ ਰਹਿੰਦਾ ਹੈ। ਕਿਉਂਕਿ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ।

ਸਬਜ਼ੀਆਂ ਦੀ ਕੀਮਤਾਂ ਵਿੱਚ ਆਈ ਕਟੌਤੀ, ਜਾਣੂ ਸਬਜ਼ੀਆਂ ਦੀਆਂ ਕੀਮਤਾਂ
ਸਬਜ਼ੀਆਂ ਦੀ ਕੀਮਤਾਂ ਵਿੱਚ ਆਈ ਕਟੌਤੀ, ਜਾਣੂ ਸਬਜ਼ੀਆਂ ਦੀਆਂ ਕੀਮਤਾਂ

ਲੁਧਿਆਣਾ: ਪੰਜਾਬ ਦੇ ਵਿੱਚ ਹੁਣ ਸਬਜ਼ੀਆਂ (Now vegetables in Punjab) ਲਈ ਕੀਮਤਾਂ ਵਿੱਚ ਬੀਤੇ ਦਿਨਾਂ ਨਾਲੋਂ ਕੁਝ ਕਟੌਤੀ ਦੇਖਣ ਨੂੰ ਮਿਲੀ ਹੈ। ਦਰਅਸਲ ਮੰਡੀ ਦੇ ਵਿੱਚ ਸਬਜ਼ੀਆਂ (Vegetables in the market) ਦੀ ਕੀਮਤਾਂ ਕੁਝ ਹੋਰ ਜਦੋਂਕਿ ਗਲੀ ਮੁਹੱਲਿਆਂ ਦੇ ਵਿੱਚ ਰੇਹੜੀ ਜਾਂ ਫਿਰ ਦੁਕਾਨਾਂ ਤੇ ਰਿਟੇਲ ਵਿਚ ਵੇਚ ਰਹੇ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਵੱਡਾ ਫ਼ਰਕ ਹੈ। ਕਿਉਂਕਿ ਗਰਮੀ ਕਰਕੇ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਇਸ ਕਰਕੇ ਮੰਡੀਆਂ ਵਿੱਚ ਸਬਜ਼ੀ (vegetables) ਸਸਤੀ ਮਿਲ ਰਹੀ ਹੈ, ਜਦੋਂਕਿ ਰਿਟੇਲ ਦੇ ਵਿੱਚ ਸਬਜ਼ੀਆਂ ਮਹਿੰਗੀਆਂ ਹਨ।

ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਰੇਟ ਘੱਟ ਹੋਣ ਦੀ ਉਮੀਦ, ਜਿਹੜੀ ਸਬਜੀ ਹੋਲਸੇਲ ਵਿੱਚ 30 ਰੁਪਏ, ਰਿਟੇਲ ਵਿੱਚ ਵਿਕਦੀ ਹੈ 60 ਰੁਪਏ, ਜ਼ੇਕਰ ਹਰੀ ਮਿਰਚ ਥੋਕ ਬਜ਼ਾਰ ਵਿੱਚ 25 ਤੋਂ 30 ਰੁਪਏ ਕਿਲੋ ਤਾਂ ਰਿਟੇਲ ਵਿੱਚ ਵਿਕਦੀ ਹੈ 60 ਰੁਪਏ, ਘੀਆ ਥੋਕ ਵਿੱਚ 10-12 ਅਤੇ ਰਿਟੇਲ ਵਿੱਚ 50-60, ਨਿੰਬੂ ਥੋਕ ਵਿਚ 100-120 ਅਤੇ ਰਿਟੇਲ ਵਿੱਚ 200, ਹਰੀ ਮਿਰਚ ਥੋਕ ਵਿਚ 25-30 ਅਤੇ ਰਿਟੇਲ ਵਿੱਚ 60, ਸ਼ਿਮਲਾ ਮਿਰਚ ਥੋਕ 25-30 ਅਤੇ ਰਿਟੇਲ ਵਿੱਚ 60 ਵਿਕ ਰਹੀ ਹੈ।

ਸਬਜੀ ਥੋਕ ਰਿਟੇਲ
ਹਰੀ ਮਿਰਚ 25-30 60
ਸ਼ਿਮਲਾ ਮਿਰਚ 25-30 60
ਘੀਆ10-1250-60
ਨਿੰਬੂ100-120200

ਲੋਕਲ ਸਬਜ਼ੀਆਂ ਨੇ ਘਟਾਈਆਂ ਕੀਮਤਾਂ: ਮੰਡੀ ਵਿੱਚ ਥੋਕ ਵਪਾਰੀਆਂ ਨੇ ਕਿਹਾ ਹੈ ਕਿ ਹੁਣ ਲੋਕਲ ਸਬਜ਼ੀ ਆਉਣ ਲੱਗ ਗਈ ਹੈ। ਜਿਸ ਕਰਕੇ ਸਬਜ਼ੀਆਂ ਦੀ ਕੀਮਤਾਂ ਵਿੱਚ ਕਟੌਤੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਕੀਮਤਾਂ ਕੁਝ ਹੋਰ ਅਤੇ ਰਿਟੇਲ ਵਿਚ ਕੀਮਤਾਂ ਦੇ ਅੰਦਰ ਕਾਫ਼ੀ ਫ਼ਰਕ ਹੁੰਦਾ ਹੈ। ਕਿਉਂਕਿ ਰਿਟੇਲ ਵਿਕਰੇਤਾ ਨੇ ਸਬਜ਼ੀ ਘੱਟ ਲੈਣੀ ਹੁੰਦੀ ਹੈ ਅਤੇ ਉਸ ਦੀ ਸਬਜ਼ੀ ਖ਼ਰਾਬ ਹੋਣ ਦਾ ਰਿਸਕ ਰਹਿੰਦਾ ਹੈ। ਕਿਉਂਕਿ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ।

ਜਿਸ ਕਰਕੇ ਉਹ ਆਪਣੀਆਂ ਸਾਰੀਆਂ ਕੀਮਤਾਂ ਕੱਢਣ ਲਈ ਪਹਿਲਾਂ ਹੀ ਸਬਜ਼ੀ (vegetables) ਦੀਆਂ ਕੀਮਤਾਂ ਵਧਾ ਕੇ ਲਾਉਂਦਾ ਹੈ ਤਾਂ ਜੋ ਉਸ ਦਾ ਨੁਕਸਾਨ ਘਾਟਾ ਵੀ ਪੂਰਾ ਹੋ ਸਕੇ..ਉਨ੍ਹਾਂ ਦੱਸਿਆ ਕਿ ਹੁਣ ਲੋਕਲ ਸਬਜ਼ੀ ਮੰਡੀਆਂ ਵਿੱਚ ਆਉਣ ਲੱਗ ਗਈ ਹੈ ਜਿਸ ਕਰਕੇ ਕੀਮਤਾਂ ਵਿਚ ਫਰਕ ਪਿਆ ਹੈ ਉਨ੍ਹਾਂ ਦੱਸਿਆ ਕਿ ਨਿੰਬੂ ਦੀ ਫਸਲ ਇਸ ਵਾਰ ਘੱਟ ਹੋਈ ਹੈ ਜਿਸ ਕਰਕੇ ਨਿੰਬੂ ਬਾਹਰੋਂ ਮੰਗਵਾਉਣਾ ਪੈ ਰਿਹਾ ਹੈ ਜਿਸ ਕਰਕੇ ਉਸ ਦੀਆਂ ਕੀਮਤਾਂ ਵੱਧ ਨੇ ਉਨ੍ਹਾਂ ਕਿਹਾ ਕਿ ਗਰਮੀ ਵੀ ਜਲਦੀ ਸ਼ੁਰੂ ਹੋ ਗਈ ਜਿਸ ਕਰਕੇ ਨਿੰਬੂ ਦੀ ਡਿਮਾਂਡ ਯਕਦਮ ਵਧ ਗਈ ਪਰ ਆਉਂਦੇ ਦਿਨਾਂ ਚ ਕੀਮਤਾਂ ਹੋਰ ਹੇਠਾਂ ਆ ਜਾਣਗੀਆਂ।

ਸਬਜ਼ੀਆਂ ਦੀ ਕੀਮਤਾਂ ਵਿੱਚ ਆਈ ਕਟੌਤੀ, ਜਾਣੂ ਸਬਜ਼ੀਆਂ ਦੀਆਂ ਕੀਮਤਾਂ

ਥੋਕ ਅਤੇ ਰਿਟੇਲ 'ਚ ਫ਼ਰਕ:ਥੋਕ ਅਤੇ ਰਿਟੇਲ ਵਿਚ ਵੱਡਾ ਫ਼ਰਕ ਹੋਣ ਕਰਕੇ ਵੀ ਲੋਕਲ ਰੇਹੜੀਆਂ ਦੁਕਾਨਾਂ ਤੋਂ ਸਬਜ਼ੀਆਂ ਮਹਿੰਗੀਆਂ ਵਿਕਦੀਆਂ ਹਨ, ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਬੀਤੇ ਚਾਰ ਦਿਨਾਂ ਵਿੱਚ ਲਗਭਗ ਸਾਰੀਆਂ ਹੀ ਸਬਜ਼ੀਆਂ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਪ੍ਰਤੀ ਕਿੱਲੋ ਦੇ ਹਿਸਾਬ ਦੇ ਨਾਲ ਘਟੀਆ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਰੂਰ ਸਬਜ਼ੀਆਂ ਦੇ ਵਿੱਚ ਗਰਮੀ ਵੱਧ ਹੋਣ ਕਰਕੇ ਤੇਜ਼ੀ ਆਈ ਸੀ, ਪਰ ਹੁਣ ਕੀਮਤਾਂ ਹੇਠਾਂ ਆਈਆਂ ਹਨ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਹੁਣ ਨਿੰਬੂ ਦੀ ਕੀਮਤ ਵੀ ਰਿਟੇਲ ਦੇ ਅੰਦਰ 200 ਰੁਪਏ ਪ੍ਰਤੀ ਕਿਲੋ ਦੇ ਨੇੜੇ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ: ਹਾੜ੍ਹੀ ਦੇ ਸੀਜ਼ਨ ਚ ਪਹਿਲੀ ਬਰਸਾਤ ਕਾਰਨ ਮੁਰਝਾਏ ਕਿਸਾਨਾਂ ਦੇ ਚਿਹਰੇ, ਫਸਲ ਦਾ ਹੋਇਆ ਨੁਕਸਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.