ਪੰਜਾਬ

punjab

ਬਠਿੰਡਾ ਵਿੱਚ ਕਿਸਾਨ ਮੇਲੇ ਦੌਰਾਨ ਬੀਜ ਲੈਣ ਪਹੁੰਚੇ ਕਿਸਾਨ ਹੋਏ ਪਰੇਸ਼ਾਨ, ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ

By

Published : Sep 29, 2022, 5:18 PM IST

During the Kisan Mela in Bathinda, the farmers who came to buy seeds were disturbed, the Punjab government raised a tirade
ਬਠਿੰਡਾ ਵਿੱਚ ਕਿਸਾਨ ਮੇਲੇ ਦੌਰਾਨ ਬੀਜ ਲੈਣ ਪਹੁੰਚੇ ਕਿਸਾਨ ਹੋਏ ਪਰੇਸ਼ਾਨ, ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ ()

ਕਿਸਾਨ ਮੇਲੇ (farmers fair) ਦੌਰਾਨ ਬੀਜ ਖਰੀਦਣ ਪਹੁੰਚੇ ਕਿਸਾਨ ਪੁਖਤਾ ਪ੍ਰਬੰਧਾਂ ਕਾਰਨ ਖਾਸੇ ਨਿਰਾਸ਼ ਦਿਖਾਈ ਦਿੱਤੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਭੁੱਖੇ ਭਾਣੇ ਲਾਈਨਾਂ ਵਿੱਚ ਲੱਗੇ ਸਨ ਪਰ ਫਿਰ ਵੀ ਉਮੀਦ ਮੁਤਾਬਿਕ ਬੀਜ ਨਹੀਂ ਮਿਲਿਆ। ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ।

ਬਠਿੰਡਾ: ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਹਤਰ ਬੀਜ ਉਪਲੱਬਧ ਕਰਾਉਣ ਲਈ ਅਤੇ ਕਿਸਾਨਾਂ ਨੂੰ ਵੱਖ ਵੱਖ ਫ਼ਸਲਾਂ ਸਬੰਧੀ ਜਾਗਰੂਕ ਕਰਵਾਉਣ ਲਈ ਸ਼ੁਰੂ ਕੀਤੇ ਗਏ ਕਿਸਾਨ ਮੇਲਿਆਂ (farmers fair) ਹੁਣ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਜਾ ਰਹੇ ਹਨ। ਬਠਿੰਡਾ ਦੇ ਡੱਬਵਾਲੀ ਰੋਡ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Agricultural University) ਵੱਲੋਂ ਲਗਾਏ ਗਏ ਕਿਸਾਨ ਮੇਲੇ ਦੌਰਾਨ ਦੂਰੋਂ ਦੂਰੋਂ ਵੱਖ ਵੱਖ ਫ਼ਸਲਾਂ ਦੇ ਬੀਜ ਲੈਣ ਆਏ ਕਿਸਾਨ ਜਿੱਥੇ ਸਰਕਾਰ ਦੇ ਪ੍ਰਬੰਧਾਂ ਤੋਂ ਨਾਖੁਸ਼ ਨਜ਼ਰ ਆਏ ਉੱਥੇ ਹੀ ਇਨ੍ਹਾਂ ਕਿਸਾਨਾਂ ਵੱਲੋਂ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਗਿਆ ਕਿ ਜਿੱਥੇ ਸਰਕਾਰ ਵੱਲੋਂ ਘਰ ਘਰ ਦੋ ਦੋ ਰੁਪਏ ਕਿਲੋ ਵਾਲੀ ਕਣਕ ਪਹੁੰਚਾਈ ਜਾ ਰਹੀ ਹੈ ਉਥੇ ਹੀ ਕਿਸਾਨਾਂ ਨੂੰ ਸੌ ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਬੀਜ ਘਰ ਕਿਉਂ ਨਹੀਂ ਪਹੁੰਚਾਇਆ ਜਾ ਰਿਹਾ।

ਬਠਿੰਡਾ ਵਿੱਚ ਕਿਸਾਨ ਮੇਲੇ ਦੌਰਾਨ ਬੀਜ ਲੈਣ ਪਹੁੰਚੇ ਕਿਸਾਨ ਹੋਏ ਪਰੇਸ਼ਾਨ, ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਜਲਾਲਾਬਾਦ ਤੋਂ ਬਠਿੰਡਾ ਪਹੁੰਚੇ ਕਿਸਾਨ ਨੇ ਕਿਹਾ ਕਿ ਉਹ ਸਵੇਰ ਤੋਂ ਭੁੱਖਣ ਭਾਣੇ ਲਾਈਨ ਵਿੱਚ ਲੱਗੇ ਹੋਏ ਹਨ ਤਾਂ ਜੋ ਉਨ੍ਹਾਂ ਨੂੰ ਕਣਕ ਦਾ ਬੀਜ ਮਿਲ ਸਕੇ ਪਰ ਦੁਪਹਿਰ ਦਾ ਸਮਾਂ ਹੋ ਜਾਣ ਦੇ ਬਾਵਜੂਦ ਹਾਲੇ ਤਕ ਉਨ੍ਹਾਂ ਨੂੰ ਕਣਕ ਦਾ ਬੀਜ ਨਹੀਂ ਮਿਲਿਆ ਜਦੋਂਕਿ ਛੋਲਿਆਂ ਦਾ ਬੀਜ ਸਮਾਪਤ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕਿਸਾਨਾਂ ਨੂੰ ਬਿਹਤਰ ਬੀਜ ਉਪਲੱਬਧ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਹੀ ਸਾਹਮਣਾ ਕਰਨਾ(Harassment to farmers during farmers fairs ) ਪੈਂਦਾ ਹੈ । ਕਿਉਂਕਿ ਸਰਕਾਰ ਵੱਲੋਂ ਪ੍ਰਤੀ ਕਿਸਾਨ ਦੋ ਕਿਲੋ ਹੀ ਕਣਕ ਦਾ ਬੀਜ ਉਪਲੱਬਧ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਇਕ ਕਨਾਲ ਜਗ੍ਹਾ ਵਿਚ ਕਣਕ ਵੀ ਬੀਜੀ ਨਹੀਂ ਜਾ ਸਕਦੀ।

ਕਿਸਾਨਾਂ ਨੇ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ ਨੂੰ ਸਬਸਿਡੀ ਅਤੇ ਹੋਰ ਬਣਦੀਆਂ ਸਹੂਲਤਾਂ (Subsidy and other facilities) ਨਾ ਦੇਵੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੱਕ ਬਿਹਤਰ ਬੀਜ ਕਿਸਾਨਾਂ ਨੂੰ ਉਪਲੱਬਧ ਕਰਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ ਦੀ ਚੰਗੀ ਪੈਦਾਵਾਰ ਲੈ ਸਕਣ। ਵੱਖ ਵੱਖ ਥਾਵਾਂ ਤੋਂ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਸਵੇਰ ਦੇ ਲਾਈਨਾਂ ਵਿੱਚ ਲੱਗੇ ਇਨ੍ਹਾਂ ਕਿਸਾਨਾਂ ਲਈ ਸਰਕਾਰ ਵੱਲੋਂ ਪੀਣ ਦੇ ਪਾਣੀ ਤੱਕ ਦਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਤੱਪਦੀ ਦੁਪਹਿਰ ਵਿਚ ਉਹ ਸਿਰਫ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕਣਕ ਦਾ ਬੀਜ ਮਿਲ ਸਕੇ ਪਰ ਸੰਭਾਵਨਾ ਨਹੀਂ ਲੱਗ ਰਹੀ ।

ਇਹ ਵੀ ਪੜ੍ਹੋ:ਮੋਸਟਵਾਟੇਂਡ ਵਾਂਟੇਡ ਨੀਰਜ ਚਸਕਾ ਗ੍ਰਿਫਤਾਰ, ਬੰਬੀਹਾ ਗੈਂਗ ਦਾ ਸੀ ਸ਼ਾਰਪ ਸ਼ੂਟਰ

ABOUT THE AUTHOR

...view details