ਪੰਜਾਬ

punjab

'ਸਿੱਧੀ ਬਿਜਾਈ ਦੀ ਧੇਲੀ ਨੀ ਆਈ, ਪਰਾਲੀ ਨੂੰ ਅੱਗ ਲਾਉਣਾ ਮਜਬੂਰੀ'

By

Published : Sep 23, 2022, 7:38 PM IST

ਸਿੱਧੀ ਬਿਜਾਈ ਦੀ ਧੇਲੀ ਨੀ ਆਈ
ਸਿੱਧੀ ਬਿਜਾਈ ਦੀ ਧੇਲੀ ਨੀ ਆਈ ()

ਬਰਨਾਲਾ 'ਚ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਲਾਰੇ ਹੀ ਲਗਾਉਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਪੈਸੇ ਨਹੀਂ ਆਏ ਅਤੇ ਪਰਾਲੀ ਦੀ ਸਮੱਸਿਆ ਕਾਰਨ ਵੀ ਕਿਸਾਨ ਪਰੇਸ਼ਾਨ ਹਨ।

ਬਰਨਾਲਾ:ਝੋਨੇ ਦੀ ਪਰਾਲੀ ਹਰ ਵਾਰ ਪੰਜਾਬ ਵਿੱਚ ਇੱਕ ਵੱਡੀ ਸਮੱਸਿਆ ਵਾਂਗ ਉਭਰਦੀ ਰਹੀ ਹੈ। ਇਸ ਵਾਰ ਵੀ ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਆਹਮੋ ਸਾਹਮਣੇ ਹਨ। ਸਰਕਾਰ ਜਿੱਥੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਆਪਣੇ ਯਤਨ ਕਰ ਰਹੀ ਹੈ, ਉਥੇ ਕਿਸਾਨ ਹਰ ਵਾਰ ਦੀ ਤਰ੍ਹਾਂ ਪਰਾਲੀ ਮਚਾਉਣ ਦੀ ਗੱਲ ਆਖ ਰਹੇ ਹਨ। ਉਥੇ ਕਿਸਾਨਾਂ ਵਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਵੀ ਘੇਰਿਆ ਜਾ ਰਿਹਾ ਹੈ।

ਸਿੱਧੀ ਬਿਜਾਈ ਦੀ ਧੇਲੀ ਨੀ ਆਈ, ਪਰਾਲੀ ਨੂੰ ਅੱਗ ਲਾਉਣਾ ਮਜਬੂਰੀ

ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਹਾ ਸੀ, ਜਿਸਦੇ ਇਵਜ ਵਜੋਂ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਖਰਚੇ ਵਜੋਂ ਦੇਣ ਦੀ ਗੱਲ ਆਖੀ ਸੀ। ਪ੍ਰੰਤੂ ਝੋਨੇ ਦੀ ਫਸਲ ਪੱਕਣ 'ਤੇ ਆ ਗਈ ਹੈ, ਪਰ ਅਜੇ ਤੱਕ ਸਰਕਾਰ ਨੇ ਧੇਲੀ ਵੀ ਕਿਸੇ ਕਿਸਾਨ ਨੂੰ ਨਹੀਂ ਦਿੱਤੀ।

ਕਿਸਾਨਾਂ ਦਾ ਕਹਿਣਾ ਕਿ ਹੋਰਨਾਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਝੂਠੀ ਨਿਕਲੀ ਹੈ। ਉਹਨਾਂ ਕਿਹਾ ਕਿ ਅੱਗੋਂ ਝੋਨੇ ਦੀ ਪਰਾਲੀ ਦੀ ਸਮੱਸਿਆ ਪਹਿਲਾਂ ਵਾਂਗ ਹੀ ਖੜੀ ਹੈ। ਸਰਕਾਰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਜਾਂ ਤਾਂ ਪਹਿਲਾਂ 2000 ਰੁਪਏ ਪ੍ਰਤੀ ਏਕੜ ਖਾਤਿਆਂ ਵਿਚ ਪਾਵੇ, ਨਹੀਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਬਿਆਨ

ABOUT THE AUTHOR

...view details