ਪੰਜਾਬ

punjab

ਅੰਮ੍ਰਿਤਸਰ ਦੇ ਕੋਟਖ਼ਾਲਸਾ ਇਲਾਕੇ ਦੇ ਲੋਕਾਂ ਦਾ ਸੀਵਰੇਜ ਦੇ ਗੰਦੇ ਪਾਣੀ ਨੇ ਹਾਲ ਕੀਤਾ ਬੇਹਾਲ, ਅਣਜਾਣ ਬਣਿਆ ਪ੍ਰਸ਼ਾਸਨ

By

Published : Aug 20, 2023, 5:52 PM IST

ਅੰਮ੍ਰਿਤਸਰ ਦੇ ਕੋਟ ਖ਼ਾਲਸਾ ਦੇ ਇੰਦਰਪੁਰੀ ਇਲਾਕ਼ੇ ਦੇ ਲੋਕ ਬੰਦ ਸੀਵਰੇਜ ਅਤੇ ਗਲ੍ਹੀ ਮੁਹੱਲੇ ਵਿਚ ਪਏ ਕੁੜੇ ਤੋਂ ਬੇਹਾਲ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਗਰੀਬ ਹਾਂ ਇਸ ਲਈ ਕੋਈ ਅਧਿਕਾਰੀ ਸਾਡੀ ਸੁਣਵਾਈ ਨਹੀਂ ਕਰ ਰਿਹਾ। ਸਾਡੇ ਬਚੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

Amritsar Kotkhalsa
Amritsar Kotkhalsa

ਅੰਮ੍ਰਿਤਸਰ ਦੇ ਕੋਟਖ਼ਾਲਸਾ ਇਲਾਕੇ ਦੇ ਲੋਕਾਂ ਦਾ ਸੀਵਰੇਜ ਦੇ ਗੰਦੇ ਪਾਣੀ ਨੇ ਹਾਲ ਕੀਤਾ ਬੇਹਾਲ, ਅਣਜਾਣ ਬਣਿਆ ਪ੍ਰਸ਼ਾਸਨ

ਅੰਮ੍ਰਿਤਸਰ:ਭਾਵੇਂ ਹੀ ਸੂਬਾ ਸਰਕਾਰ ਵੱਲੋਂ ਸਭ ਦਾ ਵਿਕਾਸ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਚੰਗੀਆਂ ਸਹੂਲਤਾਂ ਦੀ ਗੱਲ ਆਖੀ ਜਾਂਦੀ ਹੈ ਪਰ ਇਹਨਾਂ ਸਾਰੇ ਦਾਅਵਿਆਂ ਤੋਂ ਅਤੇ ਸਹੂਲਤਾਂ ਤੋਂ ਸ਼ਾਇਦ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਦੇ ਇੰਦਰਪੁਰੀ ਇਲਾਕ਼ੇ ਦੇ ਲੋਕਾਂ ਨੂੰ ਵਾਂਝਾ ਹੀ ਰੱਖਿਆ ਜਾ ਰਿਹਾ ਹੈ। ਜੋ ਕਿ ਇਸ ਵੇਲੇ ਨਰਕ ਭਰੀ ਜਿੰਦਗੀ ਜੀਣ ਨੂੰ ਮਜ਼ਬੂਰ ਹੋਏ ਪਏ ਹਨ। ਇਲਾਕ਼ੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਅਧਿਕਾਰੀਆ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ।

ਸੀਵਰੇਜ ਦੇ ਗੰਦੇ ਪਾਣੀ ਨੇ ਹਾਲ ਕੀਤਾ ਬੇਹਾਲ: ਇਹਨਾਂ ਹਲਾਤਾਂ ਨੂੰ ਬਿਆਨ ਕਰਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿੰਝ ਲੋਕ ਗੰਦਗੀ ਦੇ ਢੇਰ ਉੱਤੇ ਰਹਿਣ ਨੂੰ ਮਜਬੂਰ ਹਨ। ਇਲਾਕ਼ੇ ਦੇ ਲੋਕਾਂ ਨੇ ਕਿਹਾ ਕਿ ਅਸੀ ਇਲਾਕੇ ਦੇ ਵਿਧਾਇਕ ਨੂੰ ਵੀ ਕੌਂਸਲਰ ਨੂੰ ਕਿਹ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਣਾ ਦਾ ਕਿਹਣਾ ਹੈ ਕਿ ਘਰ-ਘਰ ਵਿਚ ਲ਼ੋਕ ਬਿਮਾਰ ਪਏ ਹਨ। ਘਰ-ਘਰ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ। ਡੇਂਗੂ, ਚਿਕਨਗੁਣੀਆ, ਆਈ ਫਲੂ ਵਰਗੀਆ ਬਿਮਾਰੀਆਂ ਫੈਲੀਆਂ ਹੋਈਆ ਹਨ। ਜੋ ਕਿ ਹੁਣ ਆਮ ਹੀ ਕਿਸੇ ਵੀ ਬੱਚੇ ਨੂੰ ਜਾਂ ਫਿਰ ਵੱਡੀ ਉਮਰ ਦੇ ਵਿਅਕਤੀ ਨੂੰ ਹੋ ਰਹੀਆਂ ਹਨ।

ਅਸੀਂ ਮਾੜੇ ਲੋਕ ਹਾਂ ਸਾਡੀ ਕੋਈ ਸਾਰ ਨਹੀਂ ਲੈਂਦਾ: ਵਧੇਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਵਾਸੀਆਂ ਨੇ ਦੱਸਿਆ ਕਿ ਇਲਾਕ਼ੇ ਵਿਚ ਜਗ੍ਹਾ ਜਗ੍ਹਾ ਉੱਤੇ ਕੁੜੇ ਦੇ ਢੇਰ ਹਨ, ਹਲਕੀ ਜਿਹੀ ਬਰਸਾਤ ਹੁੰਦੀ ਹੈ ਤਾਂ ਸੀਵਰੇਜ ਬੰਦ ਹੋ ਜਾਂਦੇ ਹਨ। ਨਾਲੀਆਂ ਭਰ ਕੇ ਪਾਣੀ ਘਰਾਂ ਤੱਕ ਆ ਜਾਂਦਾ ਹੈ। ਜਿਸ ਸਬੰਧੀ ਪ੍ਰਸ਼ਾਸਨ ਨੂੰ ਕਿੰਨੀ ਵਾਰ ਸ਼ਿਕੀਆਤ ਦਰਜ ਕਰਵਾਈ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਮਾੜੇ ਲੋਕ ਹਾਂ ਸਾਡੀ ਕੋਈ ਸਾਰ ਨਹੀਂ ਲੈਂਦਾ। ਕੁੜੇ ਦੇ ਢੇਰ ਲੱਗੇ ਪਏ ਹਨ, ਸੀਵਰੇਜ ਸਿਸਟਮ ਜਾਮ ਹੋਣ ਕਰਕੇ ਗਲੀਆ ਦੇ ਵਿੱਚ ਗੰਦਾ ਪਾਣੀ ਖੜਾ ਹੋਣ ਕਰਕੇ ਮੱਛਰ ਪੈਦਾ ਹੋ ਰਹੇ ਹਨ। ਸਾਡੇ ਕੋਲ ਤੇ ਡਾਕਟਰ ਕੋਲੋਂ ਦਵਾਈ ਲਿਆਉਣ ਦੇ ਲਈ ਪੈਸੈ ਵੀ ਨਹੀਂ ਹਨ ।

ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ :ਉਹਨਾਂ ਕਿਹਾ ਕਿ ਗਰੀਬ ਇਲਾਕਾ ਹੋਣ ਕਰਕੇ ਕੋਈ ਨਹੀਂ ਪੁੱਛ ਰਿਹਾ ਇਲਾਕ਼ੇ ਦਾ ਹਾਲ ਇਥੋਂ ਤੱਕ ਕਿ ਵਿਧਾਇਕ ਵੱਲੋਂ ਵੀ ਕੋਈ ਸਾਰ ਨਹੀਂ ਲਈ ਗਈ। ਨਗਰ ਨਿਗਮ ਅਧਿਕਾਰੀਆਂ ਕੋਲੋਂ ਵੀ ਜਾ ਕੇ ਆਪਣੀ ਫਰਿਆਦ ਸੁਣਾ ਚੁੱਕੇ ਹਾਂ। ਪਰ ਉਨ੍ਹਾਂ ਦੇ ਕੰਨ ਤੇ ਵੀ ਜੂੰ ਤੱਕ ਨਹੀਂ ਸਰਕ ਰਹੀ। ਕੂੜੇ ਵਾਲੀਆਂ ਗੱਡੀਆਂ ਕੂੜਾ ਚੁੱਕਣ ਤੱਕ ਨਹੀਂ ਆ ਰਹੀਆਂ ਤੇ ਲੋਕ ਗਲੀਆਂ 'ਚ ਕੂੜਾ ਸੁੱਟ ਰਹੇ ਹਨ। ਜੋ ਕਿ ਆਪਣੀ ਹੀ ਸਿਹਤ ਲਈ ਹਾਨੀਕਾਰਕ ਹੈ। ਲੋਕਾਂ ਨੇ ਕਿਹਾ ਕਿ ਸਾਡੀ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਇੱਕੋ ਹੀ ਮੰਗ ਹੈ ਕਿ ਸਾਡੇ ਇਲਾਕੇ ਦੀ ਸੁਣਵਾਈ ਕੀਤੀ ਜਾਵੇ। ਸਾਨੂੰ ਇਹ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢਿਆ ਜਾਵੇ।

ABOUT THE AUTHOR

...view details