ਪੰਜਾਬ

punjab

Preparations For Rakhar Punia: ਬਾਬਾ ਬਕਾਲਾ ਸਾਹਿਬ 'ਚ ਮੇਲਾ ਰੱਖੜ ਪੁੰਨਿਆ ਦੀਆਂ ਤਿਆਰੀਆਂ ਜ਼ੋਰਾਂ 'ਤੇ, ਐੱਸਡੀਐੱਮ ਨੇ ਤਿਆਰੀਆਂ 'ਤੇ ਪਾਇਆ ਚਾਨਣਾ

By ETV Bharat Punjabi Team

Published : Aug 30, 2023, 12:01 PM IST

ਅੱਜ ਤੋਂ 1 ਸਤੰਬਰ ਤੱਕ ਚੱਲਣ ਵਾਲਾ ਮੇਲਾ ਰੱਖੜ ਪੁਨਿਆ ਅਤੇ "ਸਾਚਾ ਗੁਰੂ ਲਾਧੋ ਰੇ" ਦਿਹਾੜੇ ਸਬੰਧੀ ਬਾਬਾ ਬਕਾਲਾ ਸਾਹਿਬ ਵਿੱਚ ਪ੍ਰਸ਼ਾਸਨ ਨੇ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਹਨ। ਸਥਾਨਕ ਐੱਸਡੀਐੱਮ ਨੇ ਕਿਹਾ ਕਿ ਲੋਕਾਂ ਦੇ ਸੁਆਗਤ ਲਈ ਸਾਰਾ ਇਲਾਕਾ ਤਿਆਰ ਹੈ।

Preparations For Rakhar Punia
Preparations for Rakhar puniya: ਬਾਬਾ ਬਕਾਲਾ ਸਾਹਿਬ 'ਚ ਮੇਲਾ ਰੱਖੜ ਪੁੰਨਿਆ ਦੀਆਂ ਤਿਆਰੀਆਂ ਜ਼ੋਰਾਂ 'ਤੇ, ਐੱਸਡੀਐੱਮ ਨੇ ਤਿਆਰੀਆਂ 'ਤੇ ਪਾਇਆ ਚਾਨਣਾ

ਐੱਸਡੀਐੱਮ ਨੇ ਤਿਆਰੀਆਂ 'ਤੇ ਪਾਇਆ ਚਾਨਣਾ

ਅੰਮ੍ਰਿਤਸਰ:ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਮੁੱਖ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ "ਸਾਚਾ ਗੁਰੂ ਲਾਧੋ ਰੇ" ਦਿਵਸ ਅਤੇ ਮੇਲਾ ਰੱਖੜ ਪੁੰਨਿਆ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸ਼ਨ ਮੇਲੇ ਵਿੱਚ ਵੱਡੀ ਪੱਧਰ ਉੱਤੇ ਸੰਗਤਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਸਜਾਵਟ ਅਤੇ ਸੁਵਿਧਾਵਾਂ ਨੂੰ ਲੈਕੇ ਜ਼ੋਰਾਂ ਨਾਲ ਕੰਮ ਉੱਤੇ ਲੱਗਾ ਨਜ਼ਰ ਆ ਰਿਹਾ ਹੈ।


ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧ: ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸਡੀਐੱਮ ਬਾਬਾ ਬਕਾਲਾ ਸਾਹਿਬ ਅਲਕਾ ਕਾਲੀਆ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਸੰਗਤ ਦੀ ਆਮਦ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕਾਂ ਉੱਤੇ ਪੈਚ ਵਰਕ, ਸਟਰੀਟ ਲਾਈਟਾਂ, ਰੰਗ ਰੋਗਨ ਅਤੇ ਸੰਗਤ ਦੇ ਸਹਿਯੋਗ ਨਾਲ ਪਾਣੀ, ਲੰਗਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਟ੍ਰੈਫਿਕ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਜਗ੍ਹਾ ਪਾਰਕਿੰਗ ਤਿਆਰ ਕੀਤੀਆਂ ਗਈਆਂ ਹਨ, ਆਰਜੀ ਤੌਰ ਉੱਤੇ ਪਖਾਨੇ ਅਤੇ ਚੋਣਵੇਂ ਖੇਤਰਾਂ ਨੂੰ ਨੋ ਵਹੀਕਲ ਜੌਨ ਵਿੱਚ ਸ਼ਾਮਿਲ ਕੀਤਾ ਗਿਆ ਹੈ।



ਤਿੰਨ ਰੋਜ਼ਾ ਮੇਲੇ ਲਈ ਪ੍ਰਸ਼ਾਸਨ ਵੱਲੋਂ ਪੂਰਨ ਪ੍ਰਬੰਧ ਮੁਕੰਮਲ: ਕੁੱਝ ਸੰਪਰਕ ਸੜਕਾਂ ਦੀ ਖ਼ਸਤਾ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮਾਰਗ ਉਸਾਰੀ ਅਧੀਨ ਹੋਣ ਕਾਰਨ ਥੋੜ੍ਹੀ ਬਹੁਤ ਦਿੱਕਤ ਆ ਰਹੀ ਹੈ ਪਰ ਉਸ ਨੂੰ ਵੀ ਜਲਦ ਹੱਲ ਕਰ ਲਿਆ ਜਾਵੇਗਾ। ਨਾਲ ਐੱਸਡੀਐੱਮ ਅਲਕਾ ਕਾਲੀਆ ਕਿਹਾ ਕਿ ਮੇਲੇ ਮੌਕੇ ਰੋਜ਼ਾਨਾ 50 ਤੋਂ 60 ਹਜਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੇ ਹਨ ਅਤੇ ਇਸ ਤਿੰਨ ਰੋਜ਼ਾ ਮੇਲੇ ਲਈ ਪ੍ਰਸ਼ਾਸਨ ਵੱਲੋਂ ਪੂਰਨ ਪ੍ਰਬੰਧ ਤਕਰੀਬਨ ਮੁਕੰਮਲ ਕਰ ਲਏ ਗਏ ਹਨ।

ਸੁਰੱਖਿਆ ਦੇ ਵੀ ਪੂਰਨ ਪ੍ਰਬੰਧ:ਧਾਰਮਿਕ ਸਮਾਗਮਾਂ ਅਤੇ ਸਿਆਸੀ ਪ੍ਰੋਗਰਾਮਾਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਦੀ ਸਮੀਖਿਆ ਅੱਜ ਬਕਾਇਦਾ ਤੌਰ ਉੱਤੇ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਮੇਤ ਆਲਾ ਅਧਿਕਾਰੀਆਂ ਵੱਲੋਂ ਕੀਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐੱਸਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਖਤਾ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ 500 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

ABOUT THE AUTHOR

...view details