ਪੰਜਾਬ

punjab

ਰਾਹੁਲ ਗਾਂਧੀ ਦਾ ਪੰਜਾਬ ਦੌਰਾ: ਰਾਮ ਤੀਰਥ ਪਹੁੰਚੇ ਰਾਹੁਲ ਗਾਂਧੀ ਦਾ ਹੋਇਆ ਵਿਰੋਧ, 5 ਸਾਂਸਦਾਂ ਨੇ ਬਣਾਈ ਦੂਰੀ

By

Published : Jan 27, 2022, 12:33 PM IST

Updated : Jan 27, 2022, 6:13 PM IST

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਪੰਜਾਬ ਦੌਰੇ ’ਤੇ ਹਨ। ਪਰ ਪੰਜ ਸਾਂਸਦਾਂ ਨੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਦੂਰੀ ਬਣਾਈ ਰੱਖੀ।

ਪੰਜਾਬ ਦੌਰੇ ’ਤੇ ਰਾਹੁਲ ਗਾਂਧੀ
ਪੰਜਾਬ ਦੌਰੇ ’ਤੇ ਰਾਹੁਲ ਗਾਂਧੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਕਾਫੀ ਹੱਦ ਤੱਕ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਮੀਦਵਾਰ ਆਪਣੇ ਆਪਣੇ ਹਲਕੇ ’ਚ ਚੋਣ ਪ੍ਰਚਾਰ ਕਰ ਰਹੇ ਹਨ। ਵਿਧਾਨਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚੇ ਹਨ।

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਗਏ ਹਨ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਹੇ ਸੀ।

ਪੰਜਾਬ ਦੌਰੇ ’ਤੇ ਰਾਹੁਲ ਗਾਂਧੀ

ਰਾਹੁਲ ਵੱਲੋਂ ਸ਼ਹੀਦੀ ਸਮਾਰਕ ਤੇ ਫੁੱਲਾਂ ਦੀਆਂ ਮਾਲਾਵਾਂ ਅਰਪਿਤ ਕਰ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਉੱਥੇ ਹੀ ਜਲਿਆਂਵਾਲੇ ਬਾਗ ਦੇ ਵਿੱਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਜਿਸ ਵਿੱਚ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾ. ਰਾਜ ਕੁਮਾਰ ਵੇਰਕਾ ਅਤੇ ਓਮ ਪ੍ਰਕਾਸ਼ ਸੋਨੀ ਮੌਜੂਦ ਰਹੇ। ਰਾਹੁਲ ਗਾਂਧੀ ਵੱਲੋਂ ਸ਼ਹੀਦੀ ਸਮਾਰਕ ਤੇ ਫੁੱਲਾਂ ਦੀਆਂ ਮਾਲਾਵਾਂ ਅਰਪਿਤ ਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਰਾਹੁਲ ਗਾਂਧੀ ਦਾ ਪੰਜਾਬ ਦੌਰਾ

ਜਲਿਆਵਾਲਾ ਬਾਗ਼ ਦਾ ਦੌਰਾ ਕਰਨਾ ਹਮੇਸ਼ਾ ਪ੍ਰੇਰਨਾ ਦਾਇਕ

ਰਾਹੁਲ ਗਾਂਧੀ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਰਜਿਸਟਰ ਬੁੱਕ ਤੇ ਨੋਟ ਲਿਖਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਜਲਿਆਵਾਲਾ ਬਾਗ਼ ਦਾ ਦੌਰਾ ਕਰਨਾ ਹਮੇਸ਼ਾ ਪ੍ਰੇਰਨਾ ਦਾਇਕ ਹੁੰਦਾ ਹੈ। ਇਹ ਸਥਾਨ ਸਾਡੇ ਮਹਾਨ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਵੱਲੋਂ ਜਦੋਂ ਰਜਿਸਟਰਡ ਬੁੱਕ ਤੇ ਨੋਟ ਲਿਖਿਆ ਗਿਆ ਤਾਂ ਇਸ ਵਕਤ ਉਹ 13 ਅਪ੍ਰੈਲ 1919 ਨੂੰ ਲੈ ਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਰਾਹੁਲ ਗਾਂਧੀ ਦੁਰਗਿਆਣਾ ਤੀਰਥ ਅਤੇ ਰਾਮ ਤੀਰਥ ਮੰਦਰ ਨਤਮਸਤਕ ਹੋਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਵਰਚੁਅਲ ਮੀਟਿੰਗ ਦੇ ਰਾਹੀਂ ਜਲੰਧਰ ਵਿਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾਵੇਗਾ।

ਰਾਹੁਲ ਗਾਂਧੀ ਦਾ ਹੋਇਆ ਵਿਰੋਧ

ਰਾਹੁਲ ਗਾਂਧੀ ਦਾ ਹੋਇਆ ਵਿਰੋਧ

ਰਾਹੁਲ ਗਾਂਧੀ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ, ਇਸ ਤੋਂ ਬਾਅਦ ਉਹ ਜਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਦੇ ਦਰਸ਼ਨ ਵੀ ਕੀਤੇ। ਦੱਸ ਦਈਏ ਕਿ ਰਾਹੁਲ ਗਾਂਧੀ ਜਦੋ ਰਾਮ ਤੀਰਥ ਮੰਦਰ ਪਹੁੰਚੇ ਤਾਂ ਉੱਥੇ ਕੁੱਝ ਵਿਅਕਤੀਆਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਕਾਂਗਰਸ ਦਾ ਵਿਰੋਧ ਕੀਤਾ। ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਵਾਲਮਿਕੀ ਭਾਈਚਾਰੇ ਦਾ ਵਿਰੋਧੀ ਵੀ ਆਖਿਆ।

ਪੰਜ ਕਾਂਗਰਸੀ ਮੈਂਬਰ ਰਹੇ ਗੈਰ ਹਾਜ਼ਿਰ

ਰਾਹੁਲ ਗਾਂਧੀ ਦੀ ਅੰਮ੍ਰਿਤਸਰ ਮੀਟਿੰਗ ’ਚ ਪੰਜਾਬ ਦੇ ਪੰਜਾਬ ਦੇ ਪੰਜ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਗਿੱਲ, ਪ੍ਰਨੀਤ ਕੌਰ, ਮੁਹੰਮਦ ਸਦੀਕ ਗੈਰ ਹਾਜ਼ਿਰ ਰਹੇ।

ਸਾਨੂੰ ਜਾਣ ’ਚ ਕੋਈ ਦਿੱਕਤ ਨਹੀਂ ਸੀ, ਪਰ ਸਾਨੂੰ ਸੱਦਾ ਨਹੀਂ ਆਇਆ- ਕਾਂਗਰਸੀ ਜਸਬੀਰ ਗਿੱਲ

ਪੰਜਾਬ ਦੇ ਕਾਂਗਰਸੀ ਸਾਂਸਦ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਜਾਣ ਚ ਕੋਈ ਦਿੱਕਤ ਨਹੀਂ ਸੀ। ਸਾਨੂੰ ਪਤਾ ਚੱਲਿਆ ਕਿ ਇਹ ਪ੍ਰੋਗਰਾਮ 117 ਉਮੀਦਵਾਰਾਂ ਦੇ ਲਈ ਸੀ। ਨਾ ਤਾਂ ਪੀਸੀਸੀ ਪ੍ਰਧਾਨ ਨੇ ਅਤੇ ਨਾ ਹੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੱਦਾ ਭੇਜਿਆ, ਨਾ ਹੀ ਜਰਨਲ ਸਕੱਤਰ ਵੱਲੋਂ ਉਨ੍ਹਾਂ ਨੂੰ ਬੁਲਾਇਆ । ਜੇਕਰ ਸਾਨੂੰ ਬੁਲਾਇਆ ਜਾਂਦਾ ਤਾਂ ਅਸੀਂ ਜਰੂਰ ਜਾਂਦੇ।

ਇਹ ਵੀ ਪੜੋ:ਰਾਹੁਲ ਗਾਂਧੀ ਦੀ ਜਨਸਭਾ ਵਾਲੀ ਥਾਂ 'ਤੇ ਉਨ੍ਹਾਂ ਤੋਂ ਵੀ ਪਹਿਲਾਂ ਪਹੁੰਚ ਜਾਂਦੈ ਇਹ ਹਰਿਆਣਵੀਂ ਸਮਰਥਕ

Last Updated :Jan 27, 2022, 6:13 PM IST

ABOUT THE AUTHOR

...view details