ਪੰਜਾਬ

punjab

G20 Conference In Amritsar : G-20 ਦੇ ਡੈਲੀਗੇਟਾਂ ਦੇ ਸਵਾਗਤ 'ਚ ਮਾਨ ਦਾ ਟਵੀਟ, ਲਿਖਿਆ-'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ'

By

Published : Mar 15, 2023, 12:22 PM IST

Updated : Mar 15, 2023, 3:41 PM IST

G-20 conference started in Amritsar, delegates from many countries arrived

ਅੰਮ੍ਰਿਤਸਰ ਵਿੱਚ G-20 ਕਾਨਫਰੰਸ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਕਾਨਫਰੰਸ ਵਿੱਚ ਕਈ ਮੁਲਕਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਹਨ। ਦੂਜੇ ਪਾਸੇ ਪੰਜਾਬੀ ਸੱਭਿਅਤਾ ਨੂੰ ਦਰਸਾਉਂਦੀਆਂ ਝਾਂਕੀਆਂ ਨਾਲ ਖਾਲਸਾ ਕਾਲਜ ਸਜਾਇਆ ਗਿਆ ਹੈ।

G20 Conference In Amritsar : G-20 ਦੇ ਡੈਲੀਗੇਟਾਂ ਦੇ ਸਵਾਗਤ 'ਚ ਮਾਨ ਦਾ ਟਵੀਟ, ਲਿਖਿਆ-'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ'

ਅੰਮ੍ਰਿਤਸਰ :ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਜੀ-20 ਕਾਨਫਰੰਸ ਅੱਜ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਈ ਹੈ। ਇਸ ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਸ਼ਹਿਰ ਦੇ ਖ਼ਾਲਸਾ ਕਾਲਜ ਨੂੰ ਸੁੰਦਰ ਤਰੀਕੇ ਨਾਲ ਪੰਜਾਬੀ ਸੱਭਿਆਚਾਰ ਦੀ ਦਿਖ ਨਾਲ ਸਜਾਇਆ ਗਿਆ ਹੈ। ਅੱਜ ਯਾਨੀ 15 ਤੋਂ 17 ਮਾਰਚ ਤੱਕ ਸਿੱਖਿਆ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਨੂੰ ਇਸ ਕਾਨਫਰੰਸ ਵਿੱਚ ਵਿਚਾਰਿਆ ਜਾਵੇਗਾ। ਇਹ ਵੀ ਯਾਦ ਰਹੇ ਕਿ ਕਰੋਨਾ ਦੇ ਦੌਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਪੂਰੀ ਦੁਨੀਆ ਨੂੰ ਹੋਏ ਵੱਡੇ ਨੁਕਸਾਨ ਉੱਤੇ ਵੀ ਇਸ ਕਾਨਫਰੰਸ ਵਿੱਚ ਚਰਚਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਵਲੋਂ ਉਚੇਚਾ ਇਸ ਕਾਨਫਰੰਸ ਲਈ ਟਵੀਟ ਕਰਕੇ ਡੈਲੀਗੇਟਾਂ ਦਾ ਸਵਾਗਤ ਕੀਤਾ ਗਿਆ ਹੈ। ਮਾਨ ਨੇ ਟਵੀਟ ਕੀਤਾ ਹੈ ਕਿ G-20 ਦੇਸ਼ਾਂ ਦੇ ਸਾਰੇ ਡੈਲੀਗੇਟ ਅਤੇ ਮਾਣਯੋਗ ਮਹਿਮਾਨਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਵਾਗਤ।

ਸੁੰਦਰ ਰੂਪ ਨਾਲ ਸਜਾਇਆ ਖਾਲਸਾ ਕਾਲਜ :ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਖਾਲਸਾ ਕਾਲਜ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਹੈ। ਖ਼ਾਲਸਾ ਕਾਲਜ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਨਾਲ ਸਜਾਇਆ ਗਿਆ ਹੈ। ਇਸਦੇ ਨਾਲ ਨਾਲ ਖਾਲਸਾ ਕਾਲਜ ਵਿੱਚ 20 ਦੇਸ਼ਾਂ ਦੇ ਝੰਡਿਆਂ ਤੋਂ ਹੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਇੱਥੇ ਜੀ-20 ਕਾਨਫਰੰਸ ਜਾ ਆਯੋਜਨ ਕੀਤਾ ਗਿਆ ਹੈ। ਇਹ ਵੀ ਦੱਸ ਦੇਈਏ ਕਿ ਦੇਸ਼ ਦੀ ਜੀ-20 ਦੀ ਪ੍ਰਧਾਨਗੀ ਦੌਰਾਨ ਸਿੱਖਿਆ ਵਰਕਿੰਗ ਗਰੁੱਪ ਚਾਰ ਤਰਜੀਹੀ ਖੇਤਰਾਂ 'ਤੇ ਧਿਆਨ ਰੱਖ ਰਿਹਾ ਹੈ।

ਇਹ ਵੀ ਪੜ੍ਹੋ :Farmers Opposition to G-20 Summit: G-20 ਸੰਮੇਲਨ ਦੇ ਵਿਰੋਧ 'ਚ ਅੰਮ੍ਰਿਤਸਰ ਲਈ ਰਵਾਨਾ ਹੋਏ ਕਿਸਾਨ

1999 ਵਿੱਚ ਹੋਈ ਸੀ ਸਥਾਪਨਾ :ਇਹ ਵੀ ਯਾਦ ਰਹੇ ਕਿ G-20 ਦੀ ਸਥਾਪਨਾ 1999 ਵਿੱਚ ਏਸ਼ੀਆਈ ਵਿੱਤੀ ਸੰਕਟ ਤੋਂ ਬਾਅਦ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਲਈ ਵਿਸ਼ਵ ਆਰਥਿਕ ਅਤੇ ਵਿੱਤੀ ਮੁੱਦਿਆਂ 'ਤੇ ਚਰਚਾ ਕਰਨ ਲਈ ਇੱਕ ਫੋਰਮ ਵਜੋਂ ਕੀਤੀ ਗਈ ਸੀ। ਯਾਦ ਰਹੇ ਕਿ 2007 ਦੇ ਆਲਮੀ ਆਰਥਿਕ ਅਤੇ ਵਿੱਤੀ ਸੰਕਟ ਦੇ ਮੱਦੇਨਜ਼ਰ G20 ਨੂੰ ਰਾਜ/ਸਰਕਾਰ ਦੇ ਮੁਖੀਆਂ ਦੇ ਪੱਧਰ ਤੱਕ ਅੱਪਗ੍ਰੇਡ ਕੀਤਾ ਗਿਆ ਸੀ ਅਤੇ 2009 ਵਿੱਚ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਵਜੋਂ ਮਨੋਨੀਤ ਕੀਤਾ ਗਿਆ ਸੀ।

ਇਸ ਸੰਮੇਲਨ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਇੰਡੋਨੇਸ਼ੀਆ, ਇਟਲੀ, ਕੈਨੇਡਾ, ਚੀਨ, ਫਰਾਂਸ, ਜਰਮਨੀ, ਜਾਪਾਨ, ਕੋਰੀਆ ਗਣਰਾਜ ਆਦਿ ਦੇਸ਼ ਸ਼ਾਮਲ ਹਨ। ਇਹ G20 ਸਿਖਰ ਸੰਮੇਲਨ ਹਰੇਕ ਸਾਲ ਹੁੰਦਾ ਹੈ। ਇਸ ਤੋਂ ਇਲਾਵਾ G20 ਵਲੋਂ ਸ਼ੁਰੂ ਵਿੱਚ ਮੈਕਰੋ-ਆਰਥਿਕ ਮੁੱਦਿਆਂ 'ਤੇ ਧਿਆਨ ਰੱਖਿਆ ਗਿਆ ਸੀ।ਬਾਅਦ ਵਿੱਚ ਏਜੰਡੇ ਦਾ ਵਿਸਥਾਰ ਕੀਤਾ ਗਿਆ। ਜਿਸ ਵਿੱਚ ਹੋਰ ਗੱਲਾਂ ਦੇ ਨਾਲ, ਵਪਾਰ, ਜਲਵਾਯੂ ਤਬਦੀਲੀ, ਟਿਕਾਊ ਵਿਕਾਸ, ਸਿਹਤ, ਖੇਤੀਬਾੜੀ, ਊਰਜਾ, ਵਾਤਾਵਰਣ, ਜਲਵਾਯੂ ਤਬਦੀਲੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ ਮੌਕੇ ਖ਼ਾਲਸਾ ਕਾਲਜ ਦੇ ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ। ਇੱਥੇ ਇਸ ਤੋਂ ਇਲਾਵਾ ਵੱਖ-ਵੱਖ ਤਰਾਂ ਦੇ ਸਟਾਲ ਲਗਾਏ ਗਏ ਹਨ।

Last Updated :Mar 15, 2023, 3:41 PM IST

ABOUT THE AUTHOR

...view details