ਪੰਜਾਬ

punjab

ਐਕਟਿਵਾ ਨੂੰ ਲੈ ਕੇ ਹੋਇਆ ਝਗੜਾ, ਦੇਖੋ ਕੀ ਵਾਪਰੀ ਘਟਨਾ...

By

Published : Aug 26, 2021, 8:02 AM IST

ਅੰਮ੍ਰਿਤਸਰ ਵਿਚ ਐਕਟਿਵਾ(Activa)ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਦੋਵਾਂ ਧਿਰਾਂ ਦੇ ਗੰਭੀਰ ਸੱਟਾਂ ਲੱਗੀਆ ਹਨ। ਪੁਲਿਸ ਨੇ ਦੋਹਾਂ ਧਿਰਾਂ ਦੀ ਸ਼ਿਕਾਇਤ ਦਰਜ ਕਰ ਲਈ ਹੈ।

ਐਕਟਿਵਾ ਨੂੰ ਲੈ ਕੇ ਹੋਇਆ ਝਗੜਾ
ਐਕਟਿਵਾ ਨੂੰ ਲੈ ਕੇ ਹੋਇਆ ਝਗੜਾ

ਅੰਮ੍ਰਿਤਸਰ:ਥਾਣਾ ਘਰਿੰਡਾ ਅਧੀਨ ਆਉਂਦੇ ਇਲਾਕੇ ਵਿਚ ਐਕਟਿਵਾ (Activa) ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਬਾਰੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਰਾਤ ਦੇ ਸਮੇਂ ਸੁੱਤਾ ਪਿਆ ਸੀ ਤੇ ਜਦੋਂ ਉਸ ਦੇ ਦੋਵੇਂ ਛੋਟੇ ਭਰਾ ਘਰ ਆਏ ਤਾਂ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਬਾਬਾ ਅਖ਼ਬਾਰਾਂ ਵਾਲੇ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ।

ਜਿਸ ਦੌਰਾਨ ਬਾਬਾ ਅਖਬਾਰਾਂ ਵਾਲੇ ਨੇ ਆਪਣੇ ਕੁਝ ਸਾਥੀਆਂ ਅਤੇ ਆਪਣੇ ਪੁੱਤਰਾਂ ਨੂੰ ਨਾਲ ਲਿਆ ਕੇ ਉਨ੍ਹਾਂ ਦੇ ਘਰ ਹਮਲਾ ਕੀਤਾ। ਉਨ੍ਹਾਂ ਦੀ ਐਕਟਿਵਾ ਅਤੇ ਇਕ ਮੋਟਰਸਾਈਕਲ ਅਤੇ ਘਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਇਸ ਦੌਰਾਨ ਉਨ੍ਹਾਂ ਦੀਆਂ ਮਹਿਲਾਵਾਂ ਉੱਤੇ ਵੀ ਹਮਲਾ (Attack) ਕੀਤਾ। ਜਿਸ 'ਚ ਉਨ੍ਹਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ।

ਐਕਟਿਵਾ ਨੂੰ ਲੈ ਕੇ ਹੋਇਆ ਝਗੜਾ

ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮੌਕੇ ਉਤੇ ਪਹੁੰਚੇ ਅਤੇ ਗੁਰਚਰਨ ਸਿੰਘ ਦੇ ਬਿਆਨ ਕਲਮਬੰਦ ਕੀਤਾ। ਪੁਲਿਸ ਨੇ ਦੱਸਿਆ ਕਿ ਦੂਸਰੀ ਧਿਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਦੋਵਾਂ ਧਿਰਾਂ ਵੱਲੋਂ ਸ਼ਿਕਾਇਤ ਆਈ ਹੈ ਅਤੇ ਦੋਵਾਂ ਦਾ ਮੁਲਾਹਜਾ ਕਰਵਾਇਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜੋ:CBI ਵੱਲੋਂ ਟਰਾਮਾਡੋਲ ਗੋਲੀਆਂ ਦਾ ਵੱਡਾ ਜਖੀਰਾ ਬਰਾਮਦ

ABOUT THE AUTHOR

...view details