ਪੰਜਾਬ

punjab

ਸਕੂਲ ਵਿੱਚ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ

By

Published : Sep 6, 2019, 12:02 AM IST

ਸੋਹੀਆ ਕਲਾਂ ਸਥਿਤ ਇੱਕ ਅਧਿਆਪਾਕ ਵੱਲੋਂ 11ਵੀਂ ਕਲਾਸ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਸਕੂਲ ਵਿੱਚ ਹੋਈ ਕੁੱਟਮਾਰ ਵਿੱਚ ਜ਼ਖ਼ਮੀ ਵਿਦਿਆਰਥੀ ਵੱਲੋਂ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਸਿਵਿਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

ਫ਼ੋਟੋ

ਅੰਮ੍ਰਿਤਸਰ: ਸੋਹੀਆ ਕਲਾਂ ਸਥਿਤ ਇੱਕ ਅਧਿਆਪਾਕ ਵੱਲੋਂ 11ਵੀਂ ਕਲਾਸ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਸਕੂਲ ਵਿੱਚ ਹੋਈ ਕੁੱਟਮਾਰ ਵਿੱਚ ਜਖ਼ਮੀ ਵਿਦਿਆਰਥੀ ਵੱਲੋਂ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਸਿਵਿਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਪੀੜਤ ਸਹਿਜਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਹ ਪੰਜ-ਆਬ ਸਕੂਲ ਸੋਹੀਆਂ ਕਲਾਂ ਵਿੱਚ 11ਵੀਂ ਕਲਾਸ ਦਾ ਵਿਦਿਆਰਥੀ ਹੈ।

ਸਕੂਲ ਵਿੱਚ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ


ਬੀਤੀ 4 ਸਤੰਬਰ 2019 ਨੂੰ ਜਦ ਉਹ ਸਕੂਲ ਗਿਆ ਤਾਂ ਸਕੂਲ ਦੇ ਮਾਲਕ ਹਰਚਰਨ ਸਿੰਘ ਉਰਫ ਸਾਬੀ, ਜੋ ਕਿ ਇੱਕ ਸਰਕਾਰੀ ਸਕੂਲ ਦਾ ਅਧਿਆਪਕ, ਨੇ ਸਵੇਰ ਦੀ ਸਭਾ ਵਿੱਚ ਸਾਰੇ ਬੱਚਿਆ ਸਕੂਲ ਵਿਚ ਲਿਆਂਦੇ ਹੋਏ ਮੋਬਾਇਲ ਮੰਗ ਲਏ, ਆਗਿਆ ਦੀ ਪਾਲਣਾ ਕਰਦੇ ਹੋਏ ਉਸਨੇ ਮੈਡਮ ਜਯਾ ਨੂੰ ਪੁੱਛ ਕੇ ਕਲਾਸ ਵਿੱਚ ਪਿਆ ਆਪਣਾ ਮੋਬਾਇਲ ਲੈਣ ਚਲਾ ਗਿਆ। ਜਦ ਉਹ ਮੋਬਾਇਲ ਲੈ ਕੇ ਵਾਪਿਸ ਪਰਤਿਆ ਤਾਂ ਉਕਤ ਸਕੂਲ ਮਾਲਕ ਹਰਚਰਨ ਸਿੰਘ ਨੇ ਸਾਰੇ ਸਕੂਲ ਸਾਹਮਣੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਸਕੂਲ ਵਿੱਚੋਂ ਬਿਨਾਂ ਕਸੂਰ ਕੱਢ ਦਿੱਤਾ।


ਉਸਨੇ ਦੱਸਿਆ ਕਿ ਇਹ ਸਾਰਾ ਮਾਮਲਾ ਸਕੂਲ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੈ, ਪਰ ਸਕੂਲ ਮੈਨੇਜਮੈਂਟ ਵੱਲੋਂ ਉਸ ਸੀ.ਸੀ.ਟੀ.ਵੀ. ਫੁਟੇਜ ਨੂੰ ਨਹੀ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦ ਉਸਨੇ ਆਪਣੇ ਘਰ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਉਸਦੇ ਪਰਿਵਾਰਕ ਮੈਨਬਰਾਂ ਨੇ 5 ਸਤੰਬਰ ਦੀ ਸਵੇਰ ਸਕੂਲ ਵਿੱਚ ਜਾ ਕੇ ਸਾਰੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕਰਵਾਉਣ ਲਈ ਕਿਹਾ। ਪਰ ਹਰਚਰਨ ਸਿੰਘ ਨੇ ਫੁਟੇਜ ਵਿਖਾਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਨ੍ਹਾਂ ਨਾਲ ਕਾਫੀ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਸਕੂਲ ਵਲੋਂ ਇੰਨਸਾਫ ਨਾ ਮਿਲਦਾ ਵੇਖਝ ਉਨ੍ਹਾ ਨੇ ਪੁਲਸ ਨੂੰ ਉਕਤ ਮਾਮਲੇ ਦੀ ਸ਼ਿਕਾਇਤ ਦਿੱਤੀ।


ਪੰਜ-ਆਬ ਸਕੂਲ ਮਾਲਕ ਹਰਚਰਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਦਾਣਾ ਮੰਡੀ ਸੋਹੀਆ ਕਲਾਂ ਵਿੱਚ ਹੋਈ ਲੜਾਈ ਦੋਰਾਨ ਗੋਲੀਆਂ ਚਲਾਈਆ ਗਈਆ ਸਨ, ਇਸ ਸਬੰਧੀ ਸਵੇਰ ਦੀ ਸਭਾ ਵਿੱਚ ਜਦ ਵਿਦਿਆਰਥੀਆਂ ਦੀ ਮੋਬਾਇਲ ਫੋਨਾਂ ਸਬੰਧੀ ਤਲਾਸ਼ੀ ਲਈ ਗਈ ਤਾਂ ਸਕੂਲ ਦੇ 11ਵੀਂ ਕਲਾਸ ਦੇ ਵਿਦਿਆਰਥੀ ਸਹਿਪਾਲ ਸਿੰਘ ਨੇ ਮੋਕੇ ਤੇ ਡਿਊਟੀ ਦੇ ਰਹੀ ਅਧਿਆਪਕਾ ਜਯਾ ਠਾਕੁਰ ਨੂੰ ਧੱਕਾ ਮਾਰਿਆਂ ਤੇ ਬਾਂਹ ਮਰੋੜ ਕੇ ਭੱਜ ਗਿਆ ਤੇ ਮੋਬਾਇਲ ਲੁਕਾਉਣ ਦੀ ਕੋਸ਼ਿਸ਼ ਕੀਤੀ। ਜਦ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਸੋਹੀ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਗਲਤ ਸ਼ਬਦਾਵਲੀ ਦੀ ਵਰਤੋ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬੱਚਾ ਸਮਝ ਕੇ ਕੋਈ ਕਾਰਵਾਈ ਨਹੀ ਕੀਤੀ ਪਰ 5 ਸਤੰਬਰ ਦੀ ਸਵੇਰੇ ਉਸਦੇ 5-6 ਪਰਿਵਾਰਕ ਮੈਂਬਰਾਂ ਨੇ ਸਕੂਲ ਵਿਚ ਹਾਜਰ ਹੋ ਕੇ ਸਕੂਲ ਮੈਨੇਜਮੈਂਟ ਤੇ ਸਟਾਫ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ। ਉਨ੍ਹਾਂ ਤੁਰੰਤ ਇਸ ਸਬੰਧੀ ਥਾਣਾ ਮੁੱਖੀ ਮਜੀਠਾ ਨੂੰ ਸੂਚਿਤ ਕੀਤਾ ਅਤੇ ਲਿਖਤੀ ਦਰਖਾਸਤ ਵੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਆਪਿਕਾ ਜਯਾ ਠਾਕੁਰ ਦਾ ਵੀ ਮੈਡੀਕਲ ਕਰਵਾਇਆ ਗਿਆ ਹੈ।
ਥਾਣਾ ਮੁੱਖੀ ਮਜੀਠਾ ਤਰਸੇਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਦਰਖਾਸਤਾਂ ਮਿਲ ਚੁੱਕੀਆ ਹਨ, ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

Intro:ਸਕੂਲ ਵਿਚ ਬੱਚੇ ਦੀ ਹੋਈ ਬੇਤਹਾਸ਼ਾ ਕੁੱਟਮਾਰ, ਬੱਚੀ ਜਖਮੀ
ਸਕੂਲ ਮੈਨੇਜਮੈਂਟ ਵਲੋਂ ਉਸ ਸਮੇਂ ਦੀ ਸੀਸੀਟੀਵੀ ਫੁਟੇਜ ਗਾਇਬ


ਐਂਕਰ : ਸੋਹੀਆ ਕਲਾਂ ਸਥਿਤ ਇਕ ਅਧਿਆਪਾਕ ਵਲੋਂ ਗਿਆਰ੍ਹਵੀਂ ਕਲਾਸ ਦੇ ਵਿਿਦਆਰਥੀਆ ਦੀ ਬੇਤਹਾਸ਼ਾ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਵਿਚ ਹੋਈ ਕੁੱਟਮਾਰ ਵਿਚ ਜਖਮੀ ਵਿਿਦਆਰਥੀ ਵਲੋਂ ਪੁਲਸ ਨੂੰ ਦਰਖਾਸਤ ਦੇਣ ਤੋਂ ਬਾਅਦ ਸਿਿਵਲ ਹਸਪਤਾਲ ਵਿਚ ਮੈਡੀਕਲ ਕਰਵਾ ਦਿੱਤਾBody:ਗਿਆ ਹੈ। ਪੀੜਤ ਸਹਿਜਪਾਲ ਸਿੰਘ ਪੱੁਤਰ ਲਖਵੰਤ ਸਿੰਘ ਵਾਸੀ ਪਿੰਡ ਸਹਿੀਆਂ ਕਲਾਂ ਅਬਾਦੀ ਵਰਪਾਲ ਨੇ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਹੈ ਕਿ ਉਹ ਪੰਜ-ਆਬ ਸਕੂਲ ਸੋਹੀਆਂ ਕਲਾਂ ਵਿਚ ਗਿਆਂਰ੍ਹਵੀਂ ਕਲਾਸ ਦਾ ਵਿਿਦਆਰਥੀ ਹੈ, ਬੀਤੀ 4 ਸਤੰਬਰ 2019 ਨੂੰ ਉਹ ਜਦ ਸਕੂਲ ਵਿਚ ਗਿਆ ਤਾਂ ਸਕੂਲ ਦੇ ਮਾਲਕ ਹਰਚਰਨ ਸਿੰਘ ਉਰਫ ਸਾਬੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸੋਹੀਆ ਕਲਾਂ, ਜੋ ਕਿ ਇਕ ਸਰਕਾਰੀ ਸਕੂਲ ਦਾ ਅਧਿਆਪਕ ਵੀ ਹੈ ਨੇ ਸਵੇਰ ਦੀ ਸਭਾ ਵਿਚ ਸਾਰੇ ਬੱਚਿਆ ਸਕੂਲ ਵਿਚ ਲਿਆਂਦੇ ਹੋਏ ਮੋਬਾਇਲ ਮੰਗ ਲਏ, ਉਸਨੇ ਦੱਸਿਆ ਕਿ ਉਨ੍ਹਾ ਦੀ ਆਗਿਆ ਦੀ ਪਾਲਣਾ ਕਰਦੇ ਹੋਏ ਉਸਨੇ ਮੈਡਮ ਜਯਾ ਨੂੰ ਪੁੱਛ ਕੇ ਕਲਾਸ ਵਿਚ ਪਿਆ ਆਪਣਾ ਮੋਬਾਇਲ ਲੈਣ ਚਲਾ ਗਿਆ, ਜਦ ਉਹ ਮੋਬਾਇਲ ਲੈ ਕੇ ਵਾਪਿਸ ਪਰਤਿਆ ਤਾਂ ਉਕਤ ਸਕੂਲ ਮਾਲਕ ਹਰਚਰਨ ਸਿੰਘ ਨੇ ਉਸਨੇ ਸਾਰੇ ਸਕੂਲ ਸਾਹਮਣੇ ਕੁੱਟਮਾਰ ਸ਼ੁਰੂ ਕਰ ਦਿੱਤੀ, ਤੇ ਸੋਟੀਆਂ ਨਾਲ ਕੁੱਟਿਆ ਤੇ ਸਕੂਲ ਵਿਚੋਂ ਬਿਨਾਂ ਕਸੂਰ ਕੱਢ ਦਿੱਤਾ।Conclusion:ਉਸਨੇ ਦੱਸਿਆ ਕਿ ਇਹ ਸਾਰਾ ਮਾਮਲਾ ਸਕੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੈ, ਪਰ ਸਕੂਲ ਮੈਨੇਜਮੈਂਟ ਵਲੋਂ ਉਸ ਸੀਸੀਟੀਵੀ ਫੁਟੇਜ ਨੂੰ ਨਹੀ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦ ਉਸਨੇ ਆਪਣੇ ਘਰ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਉਸਦੇ ਪਰਿਵਾਰਕ ਮੈਨਬਰਾਂ ਨੇ 5 ਸਤੰਬਰ ਦੀ ਸਵੇਰ ਸਕੂਲ ਵਿਚ ਜਾ ਕੇ ਸਾਰੇ ਮਾਮਲੇ ਬਾਰੇ ਪੁੱਛਗਿੱਛ ਕੀਤੀ, ਤੇ ਸਕੂਲ ਵਿਚ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਹਰਚਰਨ ਸਿੰਘ ਨੇ ਫੁਟੇਜ ਵਿਖਾਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਨ੍ਹਾਂ ਨਾਲ ਕਾਫੀ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਸਕੂਲ ਵਲੋਂ ਇੰਨਸਾਫ ਨਾ ਮਿਲਦਾ ਵੇਖਝ ਉਨ੍ਹਾ ਨੇ ਪੁਲਸ ਨੂੰ ਉਕਤ ਮਾਮਲੇ ਦੀ ਸ਼ਿਕਾਇਤ ਦਿੱਤੀ ਤੇ ਸਿਿਵਲ ਹਸਪਤਾਲ ਤੋਂ ਸਹਿਜਪ੍ਰੀਤ ਦਾ ਮੈਡੀਕਲ ਕਰਵਾਇਆ। ਪੀੜਤ ਪਰਿਵਾਰ ਨੇ ਸਕੂਲ ਮੈਨੇਜਮੈਂਟ ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਕਤ ਸਕੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਨਾਲ ਸਕੂਲ ਮਾਲਕ ਵਲੋਂ ਛੇੜਖਾਣੀ ਕੀਤੀ ਗਈ ਹੈ ਤੇਬ ਉਸ ਸਮੇਂ ਦੀ ਸਾਰੀ ਘਟਨਾ ਨੂੰ ਸਾਫ ਕਰ ਦਿੱਤਾ ਹੈ, ਜਦਕਿ ਉਸ ਘਟਨਾ ਤੋਂ ਪਹਿਲੇ ਤੇ ਬਾਅਦ ਦੀ ਸਾਰੀ ਫੁਟੇਜ ਇਸ ਸੀਸੀਟੀਵੀ ਕੈਮਰੇ ਵਿਚ ਕੈਦ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਕੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਉਸ ਰਿਕਾਰਡਿੰਗ ਨੂੰ ਵੀ ਹਾਸਲ ਕਰਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਇੰਨਸਾਫ ਦਵਾਉਣ।
ਬਾਕਸ- ਉਧਰ ਪੰਜ-ਆਬ ਸਕੂਲ ਮਾਲਕ ਹਰਚਰਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਦਾਣਾ ਮੰਡੀ ਸੋਹੀਆ ਕਲਾਂ ਵਿਚ ਹੋਈ ਲੜਾਈ ਦੋਰਾਨ ਗੋਲੀਆਂ ਚਲਾਈਆ ਗਈਆ ਸਨ, ਇਸ ਸਬੰਧੀ ਸਵੇਰ ਦੀ ਸਭਾ ਵਿਚ ਜਦ ਵਿਿਦਆਰਥੀਆ ਦੀ ਮੋਬਾਇਲ ਫੋਨਾਂ ਸਬੰਧੀ ਤਲਾਸ਼ੀ ਲਈ ਗਈ ਤਾਂ ਸਕੂਲ ਦੇ ਗਿਆਰ੍ਹਵੀਂ ਕਲਾਸ ਦੇ ਵਿਿਦਆਰਥੀ ਸਹਿਪਾਲ ਸਿੰਘ ਪੁੱਤਰ ਲਖਵੰਤ ਸਿੰਘ ਨੇ ਮੋਕੇ ਤੇ ਡਿਊਟੀ ਦੇ ਰਹੀ ਅਧਿਆਪਕਾ ਜਯਾ ਠਾਕੁਰ ਨੂੰ ਧੱਕਾ ਮਾਰਿਆਂ ਤੇ ਬਾਂਹ ਮਰੋੜ ਕੇ ਭੱਜ ਗਿਆ ਤੇ ਮੋਬਾਇਲ ਲੁਕਾਉਣ ਦੀ ਕੋਸ਼ਿਸ਼ ਕੀਤੀ, ਜਦ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਸੋਹੀ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਗਲਤ ਸ਼ਬਦਾਵਲੀ ਦੀ ਵਰਤੋ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬੱਚਾ ਸਮਝ ਕੇ ਕੋਈ ਕਾਰਵਾਈ ਨਹੀ ਕੀਤੀ ਪਰ 5 ਸਤੰਬਰ ਦੀ ਸਵੇਰੇ ਉਸਦੇ 5-6 ਪਰਿਵਾਰਕ ਮੈਂਬਰਾਂ ਨੇ ਸਕੂਲ ਵਿਚ ਹਾਜਰ ਹੋ ਕੇ ਸਕੂਲ ਮੈਨੇਜਮੈਂਟ ਤੇ ਸਟਾਫ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ। ਉਨ੍ਹਾਂ ਤੁਰੰਤ ਇਸ ਸਬੰਧੀ ਥਾਣਾ ਮੁੱਖੀ ਮਜੀਠਾ ਨੂੰ ਸੂਚਿਤ ਕੀਤਾ ਤੇ ਲਿਖਤੀ ਦਰਖਾਸਤ ਵੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਆਪਿਕਾ ਜਯਾ ਠਾਕੁਰ ਦਾ ਵੀ ਮੈਡੀਕਲ ਕਰਵਾਇਆ ਗਿਆ ਹੈ।
ਵੀ/ਓ... ਥਾਣਾ ਮੁੱਖੀ ਮਜੀਠਾ ਤਰਸੇਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਦਰਖਾਸਤਾਂ ਮਿਲ ਚੁੱਕੀਆ ਹਨ, ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਬਾਈਟ : ਪੀੜਿਤ ਸਹਿਜਪਾਲ ਸਿੰਘ
ਬਾਈਟ : ਜੋਬਨਪ੍ਰੀਤ ਸਿੰਘ ਪੀੜਿਤ ਦਾ ਭਰਾ
ਬਾਈਟ : ਤਰਸੇਮ ਸਿੰਘ ਥਾਣਾ ਮੁਖੀ ਮਜੀਠਾ

ABOUT THE AUTHOR

...view details