ਪੰਜਾਬ

punjab

ਅੰਮ੍ਰਿਤਸਰ 'ਚ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

By

Published : Sep 21, 2021, 11:42 AM IST

ਅੰਮ੍ਰਿਤਸਰ 'ਚ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਅੰਮ੍ਰਿਤਸਰ (Amritsar) ਦੇ ਅੰਦਰੂਨੀ ਇਲਾਕੇ ਹਰੀਪੁਰ ਗਲੀ ਨੰਬਰ 16 ਵਿਚ ਇਕ ਲਾਸ਼ ਮਿਲਣ ਕਰਕੇ ਇਲਾਕੇ ਵਿਚ ਸਨਸਨੀ ਫੈਲ ਗਈ। ਇਹ ਲਾਸ਼ ਰਿਕਸ਼ਾ ਚਾਲਕ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ: ਅੰਮ੍ਰਿਤਸਰ (Amritsar) ਦੇ ਅੰਦਰੂਨੀ ਇਲਾਕੇ ਹਰੀਪੁਰ ਗਲੀ ਨੰਬਰ 16 ਵਿਚ ਇਕ ਲਾਸ਼ ਮਿਲਣ ਕਰਕੇ ਇਲਾਕੇ ਵਿਚ ਸਨਸਨੀ ਫੈਲ ਗਈ। ਇਹ ਲਾਸ਼ ਰਿਕਸ਼ਾ ਚਾਲਕ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੀ ਲਾਸ਼ ਇਸ ਜਗ੍ਹਾ ਤੇ ਪਈ ਹੋਈ ਹੈ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿ4ਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਉਸ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦੀ ਸੱਟ ਨਾ ਹੋਣ ਕਾਰਨ ਹੁਣ ਪੋਸਟਮਾਰਟਮ ਵਿਚ ਹੀ ਸਾਫ਼ ਹੋਵੇਗਾ ਕਿ ਮੌਤ ਕਿਸ ਕਾਰਨ ਕਰਕੇ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਸਰੀਰ ਤੇ ਕੋਈ ਵੀ ਗੰਭੀਰ ਸੱਟ ਨਹੀਂ ਹੈ ਇਸ ਕਰਕੇ ਕਤਲ ਦਾ ਮਾਮਲਾ ਤਾਂ ਨਹੀਂ ਲੱਗ ਰਿਹਾ। ਜਾਣਨ ਵਿੱਚ ਆਇਆ ਹੈ ਕਿ ਮ੍ਰਿਤਕ ਭੰਗ ਅਤੇ ਛੋਟੇ ਮੋਟੇ ਨਸ਼ੇ ਜ਼ਰੂਰ ਕਰਦਾ ਸੀ।

ਅੰਮ੍ਰਿਤਸਰ 'ਚ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮਿਲਦੇ ਤੱਤਾਂ ਦੇ ਸਾਥ ਨਾਲ ਇਹ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਪੁਲਸ ਅਧਿਕਾਰੀਆਂ ਵੱਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਗਰ ਕੋਈ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਘਰ ਦੇ ਹਾਲਾਤ ਬਹੁਤ ਖ਼ਰਾਬ ਹਨ। ਉਹ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ।
ਇਹ ਵੀ ਪੜ੍ਹੋ:-ਦੋਸਤ ਨੂੰ ਅਗਵਾ ਕਰਕੇ ਟੀਕਾ ਲਗਾ ਕੇ ਮਾਰਿਆ

ABOUT THE AUTHOR

...view details