ਪੰਜਾਬ

punjab

ਭਗਤ ਪੂਰਨ ਸਿੰਘ ਦੀ 27ਵੀਂ ਬਰਸੀ 'ਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ

By

Published : Aug 4, 2019, 4:46 PM IST

ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਮੌਕੇ ਐਯੋਜਿਤ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਕੈਂਪ ਵਿੱਚ ਇੱਕਠੇ ਕੀਤੇ ਗਏ ਖੁਨ ਨੂੰ ਸਰਕਾਰੀ ਹਸਪਤਾਲ ਵਿਖੇ ਜਮਾਂ ਕਰਵਾ ਦਿੱਤਾ ਗਿਆ ਹੈ।

ਫ਼ੋਟੋ

ਅੰਮ੍ਰਿਤਸਰ: ਭਗਤ ਪੂਰਨ ਸਿੰਘ ਵੱਲੋਂ ਬਣਾਈ ਗਈ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅਜੇ ਵੀ ਉਨ੍ਹਾਂ ਦੇ ਸਿਧਾਂਤਾਂ 'ਤੇ ਚੱਲ ਰਹੀ ਹੈ। ਇਸੇ ਉਦੇਸ਼ ਨੂੰ ਕਾਇਮ ਰੱਖਣ ਲਈ ਸੋਸਾਇਟੀ ਵੱਖ-ਵੱਖ ਉਪਰਾਲੇ ਕਰਦੀ ਰਹਿੰਦੀ ਹੈ। ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਦੇ ਮੌਕੇ ਸੋਸਾਇਟੀ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਵੀਡੀਓ

ਇਸ ਕੈਂਪ ਵਿੱਚ ਜਮਾਂ ਕੀਤੇ ਗਏ ਖੂਨ ਨੂੰ ਸ਼ਹਿਰ ਦੇ ਸਰਕਾਰੀ ਹਮਪਤਾਲ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਜਮਾਂ ਕਰਵਾਇਆ ਗਿਆ। ਇਹ ਉਪਰਾਲਾ ਜ਼ਰੂਰਤਮੰਦਾਂ ਲਈ ਖੂਨ ਦੀ ਖਪਤ ਨੂੰ ਪੂਰਾ ਕਰਨ ਲਈ ਕੀਤਾ ਗਿਆ।

ਸ਼ਹਿਰ ਦੀ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੋਕਾਂ ਨੇ ਹਿੱਸਾ ਲਿਆ। ਸੋਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਦੇ ਮੌਕੇ 'ਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਾਂਸਟੇਬਲ ਦੀ ਮੌਤ

ਉਨ੍ਹਾਂ ਨੇ ਕਿਹਾ ਇਹ ਕੈਂਪ ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਲਈ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੇਸ਼ਨ ਦੇ ਲਈ ਖੂਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਕੈਂਪ ਵਿੱਚ ਜਮਾਂ ਖੂਨ ਉਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਕਰੇਗਾ। ਇਸ ਲਈ ਜਮਾਂ ਕੀਤੇ ਖੂਨ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਜਮਾਂ ਕਰਵਾ ਦਿੱਤਾ ਗਿਆ ਹੈ।

ABOUT THE AUTHOR

...view details