ETV Bharat / state

ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਾਂਸਟੇਬਲ ਦੀ ਮੌਤ

author img

By

Published : Aug 4, 2019, 2:22 PM IST

ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ। ਮੁਹਾਲੀ ਦੇ ਫ਼ੇਜ਼ 11 ਸਥਿਤ ਇੱਕ ਨਾਈਟ ਕਲੱਬ 'ਚ ਵਾਪਰੀ ਘਟਨਾ। ਮੁਲਜ਼ਮ ਫਰਾਰ, ਦੋਸ਼ੀ ਦੀ ਭਾਲ ਜਾਰੀ।

ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਾਂਸਟੇਬਲ ਦੀ ਮੌਤ

ਮੁਹਾਲੀ: ਬੀਤੀ ਰਾਤ ਮੁਹਾਲੀ ਦੇ ਫ਼ੇਜ਼ 11 ਸਥਿਤ ਇੱਕ ਨਾਈਟ ਕਲੱਬ 'ਚ ਆਪਸੀ ਝਗੜੇ ਦੌਰਾਣ ਚੱਲੀ ਗੋਲੀ ਲੱਗਣ ਕਾਰਨ ਕਾਂਸਟੇਬਲ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ।


ਇਹ ਘਟਨਾ ਮੁਹਾਲੀ ਦੇ ਇੱਕ ਨਾਈਟ ਕਲੱਬ ’ਚ ਵਾਪਰੀ, ਜਿੱਥੇ ਮ੍ਰਿਤਕ ਇੱਕ ਪਾਰਟੀ 'ਚ ਸ਼ਾਮਲ ਹੋਣ ਗਿਆ ਸੀ। ਪਾਰਟੀ 'ਚ ਉਸਦਾ ਸਾਹਿਲ ਨਾਂਅ ਦੇ ਮੁੰਡੇ ਨਾਲ ਝਗੜਾ ਹੋ ਗਿਆ, ਜਿਸ ਮਗਰੋਂ ਕਲੱਬ ਦੇ ਮਾਲਕ ਨੇ ਉਨ੍ਹਾਂ ਦੋਵਾਂ ਨੂੰ ਬਾਹਰ ਚਲੇ ਜਾਣ ਲਈ ਆਖਿਆ। ਬਾਹਰ ਜਾਂਦੇ ਸਮੇਂ ਸਾਹਿਲ ਨੇ ਆਪਣਾ ਰਿਵਾਲਵਰ ਕੱਢ ਕੇ ਸੁਖਵਿੰਦਰ ਸਿੰਘ ਦੇ ਗੋਲੀ ਮਾਰੀ ਜਿਸ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਦੱਸ ਦਈਏ ਕਿ ਸੁਖਵਿੰਦਰ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਸੀ।

ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸਾਹਿਲ ਉੱਥੋਂ ਫ਼ਰਾਰ ਹੋ ਗਿਆ। ਉਸ ਦੀ ਭਾਲ਼ ਲਈ ਪੁਲਿਸ ਥਾਂ–ਥਾਂ ਉੱਤੇ ਛਾਪੇਮਾਰੀ ਕਰ ਰਹੀ ਹੈ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Intro:Body:

Constable deployed in Punjab CM's security shot dead in Mohali


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.