ETV Bharat / health

ਸਾਵਧਾਨ! ਇਨ੍ਹਾਂ ਚੀਜ਼ਾਂ 'ਤੇ ਨਿੰਬੂ ਨਿਚੋੜ ਕੇ ਖਾਣਾ ਸਿਹਤ ਲਈ ਹੋ ਸਕਦੈ ਨੁਕਸਾਨਦੇਹ - Avoid Eating These Foods With Lemon

Avoid Eating These Foods With Lemon: ਭੋਜਨ ਦਾ ਸਵਾਦ ਵਧਾਉਣ ਲਈ ਜ਼ਿਆਦਾਤਰ ਲੋਕ ਖਾਣ ਵਾਲੀਆਂ ਕਈ ਚੀਜ਼ਾਂ 'ਤੇ ਨਿੰਬੂ ਨਿਚੋੜ ਕੇ ਖਾਣਾ ਪਸੰਦ ਕਰਦੇ ਹਨ। ਹਾਲਾਂਕਿ, ਮਾਹਿਰ ਕੁਝ ਭੋਜਨਾਂ 'ਤੇ ਨਿੰਬੂ ਦਾ ਰਸ ਨਾ ਨਿਚੋੜਨ ਦਾ ਸੁਝਾਅ ਦਿੰਦੇ ਹਨ।

Avoid Eating These Foods With Lemon
Avoid Eating These Foods With Lemon (Getty Images)
author img

By ETV Bharat Health Team

Published : Jun 12, 2024, 6:41 PM IST

ਹੈਦਰਾਬਾਦ: ਨਿੰਬੂ ਵਿੱਚ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਭਾਰ ਘਟਾਉਣ ਤੋਂ ਲੈ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਤੱਕ ਹਰ ਚੀਜ਼ ਵਿੱਚ ਮਦਦ ਕਰਦੇ ਹਨ। ਇਸ ਲਈ ਬਹੁਤ ਸਾਰੇ ਲੋਕ ਵੱਖ-ਵੱਖ ਪਕਵਾਨਾਂ 'ਤੇ ਨਿੰਬੂ ਨਿਚੋੜ ਕੇ ਖਾਣਾ ਪਸੰਦ ਕਰਦੇ ਹਨ। ਹਾਲਾਂਕਿ, ਨਿੰਬੂ ਦੇ ਕਈ ਸਿਹਤ ਲਾਭਾਂ ਦੇ ਨਾਲ-ਨਾਲ ਇਸ ਨੂੰ ਕੁਝ ਖਾਣ ਵਾਲੀਆਂ ਚੀਜ਼ਾਂ 'ਤੇ ਨਿਚੋੜ ਕੇ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਅਜਿਹਾ ਕਰਨ ਨਾਲ ਪਾਚਨ ਸਮੱਸਿਆਵਾਂ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਨ੍ਹਾਂ ਚੀਜ਼ਾਂ 'ਤੇ ਨਿੰਬੂ ਨਿਚੋੜ ਕੇ ਖਾਣ ਤੋਂ ਕਰੋ ਪਰਹੇਜ਼:

ਦੁੱਧ ਵਾਲੇ ਉਤਪਾਦ: ਨਿੰਬੂ ਵਿੱਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ। ਇਸ ਲਈ ਨਿੰਬੂ ਦੇ ਨਾਲ ਦੁੱਧ ਜਾਂ ਦੁੱਧ ਨਾਲ ਸਬੰਧਤ ਹੋਰ ਉਤਪਾਦ ਲੈਣ ਨਾਲ ਪੇਟ ਵਿੱਚ ਤੇਜ਼ਾਬ ਬਣ ਸਕਦਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਦੋਵਾਂ ਨੂੰ ਇਕੱਠੇ ਲੈਣ ਨਾਲ ਦਿਲ ਵਿੱਚ ਗੰਭੀਰ ਸੋਜ ਅਤੇ ਐਸਿਡਿਟੀ ਹੋ ​​ਸਕਦੀ ਹੈ।

ਮਸਾਲੇਦਾਰ ਭੋਜਨ: ਬਹੁਤ ਸਾਰੇ ਲੋਕ ਮਸਾਲੇਦਾਰ ਭੋਜਨ 'ਤੇ ਨਿੰਬੂ ਨਿਚੋੜ ਕੇ ਖਾਂਦੇ ਹਨ। ਮਾਹਿਰ ਮਸਾਲੇਦਾਰ ਭੋਜਨ 'ਤੇ ਨਿੰਬੂ ਨਾ ਨਿਚੋੜਨ ਦੀ ਸਲਾਹ ਦਿੰਦੇ ਹਨ, ਕਿਉਂਕਿ ਨਿੰਬੂ ਤੇਜ਼ਾਬ ਦਾ ਕੰਮ ਕਰਦਾ ਹੈ, ਜਿਸ ਕਰਕੇ ਇਸ ਨੂੰ ਮਸਾਲੇਦਾਰ ਭੋਜਨ 'ਤੇ ਨਿਚੋੜ ਕੇ ਖਾਣ ਨਾਲ ਨਾ ਸਿਰਫ ਗਰਮੀ ਵਧਦੀ ਹੈ, ਸਗੋਂ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।

ਰੈੱਡ ਵਾਈਨ: ਰੈੱਡ ਵਾਈਨ ਨੂੰ ਵੀ ਨਿੰਬੂ ਦੇ ਨਾਲ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਨਾ ਸਿਰਫ ਰੈੱਡ ਵਾਈਨ ਦਾ ਸਵਾਦ ਖਰਾਬ ਹੁੰਦਾ ਹੈ ਸਗੋਂ ਪੇਟ 'ਚ ਐਸਿਡ ਰਿਐਕਸ਼ਨ ਵੀ ਹੁੰਦਾ ਹੈ।

ਮੱਖਣ ਅਤੇ ਦਹੀਂ: ਮਾਹਿਰਾਂ ਦਾ ਕਹਿਣਾ ਹੈ ਕਿ ਮੱਖਣ ਅਤੇ ਦਹੀਂ 'ਤੇ ਵੀ ਨਿੰਬੂ ਨੂੰ ਨਹੀਂ ਨਿਚੋੜਨਾ ਚਾਹੀਦਾ, ਕਿਉਂਕਿ ਇਨ੍ਹਾਂ ਨੂੰ ਇਕੱਠੇ ਲੈਣ ਨਾਲ ਪੇਟ ਵਿੱਚ ਤੇਜ਼ਾਬ ਬਣ ਸਕਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਿੱਠੇ ਫਲ: ਮਿੱਠੇ ਫਲਾਂ 'ਤੇ ਵੀ ਨਿੰਬੂ ਨਿਚੋੜ ਕੇ ਖਾਣ ਦੀ ਗਲਤੀ ਨਾ ਕਰੋ। ਨਿੰਬੂ ਦਾ ਸਵਾਦ ਖੱਟਾ ਹੁੰਦਾ ਹੈ। ਇਸ ਨਾਲ ਮਿੱਠੇ ਫਲਾਂ ਦਾ ਸਵਾਦ ਖਰਾਬ ਹੋ ਸਕਦਾ ਹੈ। ਇਨ੍ਹਾਂ ਫਲਾਂ ਦੇ ਸਵਾਦ ਨੂੰ ਵਧਾਉਣ ਲਈ ਨਿੰਬੂ ਦੇ ਰਸ ਦੀ ਜਗ੍ਹਾਂ ਸ਼ਹਿਦ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.