ਪੰਜਾਬ

punjab

Bhim Army Jawan Chandra Shekhar Azad: ਭੀਮ ਆਰਮੀ ਦੇ ਨੌਜਵਾਨਾਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ

By

Published : Feb 1, 2023, 11:52 AM IST

ਉੱਤਰ ਪ੍ਰਦੇਸ਼ ਦੀ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਆਖਿਆ ਕਿ ਉਹ ਪਾਕਿਸਤਾਨ ਦੇ ਇਤਿਹਾਸ ਤੋਂ ਕੁਝ ਸਿੱਖਣ ਨਹੀਂ ਤਾਂ ਹੁਣ ਇਸ ਤੋਂ ਵੀ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਦੀ ਹਮਾਇਤ ਵੀ ਕੀਤੀ

Bhim Army Jawan Chandra Shekhar Azad of met the Jathedar of Akal Takht Sahib at Sri darbar sahib,comenting on BJP+RSS
Bhim Army Jawan Chandra Shekhar Azad: ਭੀਮ ਆਰਮੀ ਦੇ ਨੌਜਵਾਨਾਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ,ਕਿਹਾ BJP+RSS ਫੁੱਟ ਪੁਆ ਕੇ ਕਰਦੀ ਹੈ ਰਾਜ

Bhim Army Jawan Chandra Shekhar Azad: ਭੀਮ ਆਰਮੀ ਦੇ ਨੌਜਵਾਨਾਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ,ਕਿਹਾ BJP+RSS ਫੁੱਟ ਪੁਆ ਕੇ ਕਰਦੀ ਹੈ ਰਾਜ

ਅੰਮ੍ਰਿਤਸਰ:ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਹਰਿਆਣਾ ਅਤੇ ਯੂਪੀ ਦੇ ਆਗੂ ਪਹੁੰਚੇ, ਜਿਨ੍ਹਾਂ 'ਚ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਵੀ ਸ਼ਾਮਲ ਸਨ। ਜੋ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਯੂਪੀ ਅਤੇ ਹਰਿਆਣਾ ਵਿੱਚ ਸਮਾਜ ਲਈ ਕੰਮ ਕਰਕੇ ਸੇਵਾਵਾਂ ਨਿਭਾ ਰਹੇ ਹਨ। ਚੰਦਰ ਸ਼ੇਖਰ ਆਜ਼ਾਦ ਨੇ ਸਿੰਘ ਸਾਹਿਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਿੰਦੂ-ਸਿੱਖ ਦੀ ਭਾਈਚਾਰਕ ਸਾਂਝ ਬਣੇ। ਉਨ੍ਹਾਂ ਭਾਜਪਾ ਤੇ ਆਰਐੱਸਐੱਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਝ ਕੁ ਲੋਕ ਹਨ। ਜੋ ਚਾਹੁੰਦੇ ਨੇ ਧਰਮ ਦੇ ਨਾਂ 'ਤੇ ਲੜਾਇਆ ਜਾਵੇ।

BJP ਤੇ RSS ਦਾ ਟੀਚਾ ਹੈ ਧਰਮਾਂ ਦੇ ਨਾਂ 'ਤੇ ਫੁੱਟ ਪਵਾਉਣਾ:ਆਜ਼ਾਦ ਨੇ ਕਿਹਾ ਕਿ ਅੱਜ ਮੈਂ ਇਸ ਅਸਥਾਨ 'ਤੇ ਆ ਕੇ ਆਪਣੇ ਡੈਲੀਗੇਟ ਨਾਲ ਜਥੇਦਾਰ ਸਾਹਿਬ ਨੂੰ ਮਿਲਿਆ ਹਾਂ। ਭਾਰਤ ਸੈਕੁਲਰ ਮੁਲਕ ਹੈ, ਇਥੇ ਸਾਰਿਆਂ ਨੂੰ ਰਹਿਣ ਦਾ ਹੱਕ ਹੈ, ਜੋ ਸੰਵਿਧਾਨ ਕਹਿੰਦਾ ਹੈ। ਜਥੇਦਾਰ ਸਾਹਿਬ ਨਾਲ ਮੇਰੀ ਮੀਟਿੰਗ ਵਿੱਚ ਮੌਜੂਦਾ ਹਾਲਾਤ ਸਬੰਧੀ ਵਿਚਾਰ-ਵਟਾਂਦਰਾ ਕੀਤਾ, ਕੁਝ ਮਨ ਦੇ ਸਵਾਲ ਸਨ, ਹਰ ਇਕ ਸਵਾਲ ਦੇ ਜਵਾਬ ਮਿਲੇ। ਜਥੇਦਾਰ ਸਾਹਿਬ ਨੇ ਮੈਨੂੰ ਸਮਝਾਇਆ।

ਭਾਜਪਾ ਅਤੇ ਆਰਐੱਸਐੱਸ ਵੱਲੋਂ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਣ ਦਾ ਯਤਨ:ਉੱਤਰ ਪ੍ਰਦੇਸ਼ ਦੀ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਆਖਿਆ ਕਿ ਉਹ ਪਾਕਿਸਤਾਨ ਦੇ ਇਤਿਹਾਸ ਤੋਂ ਕੁਝ ਸਿੱਖਣ, ਨਹੀਂ ਤਾਂ ਹੁਣ ਇਸ ਤੋਂ ਵੀ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਦੀ ਹਮਾਇਤ ਵੀ ਕੀਤੀ। ਉਹ ਆਪਣੀ ਜਥੇਬੰਦੀ ਦੇ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਆਗੂਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸੀ। ਉਨ੍ਹਾਂ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਭੀਮ ਆਰਮੀ ਦੇ ਮੁਖੀ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਆਰਐੱਸਐੱਸ ਵੱਲੋਂ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ|

ਇਹ ਵੀ ਪੜ੍ਹੋ:Union Budget : ਜਾਣੋ, ਆਮ ਬਜਟ ਨਾਲ ਜੁੜਿਆ ਸੰਨ 1860 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਤੇ ਜ਼ਰੂਰੀ ਤੱਥ

ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਦੀ ਹਮਾਇਤ: ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਇੱਥੋਂ ਦੇ ਲੋਕਾਂ ਨੂੰ ਆਪੋ-ਆਪਣੇ ਧਰਮਾਂ ਅਨੁਸਾਰ ਪੂਜਾ ਕਰਨ ਅਤੇ ਇਸ ਨੂੰ ਅਗਾਂਹ ਵਧਾਉਣ ਦਾ ਸੰਵਿਧਾਨਕ ਹੱਕ ਪ੍ਰਾਪਤ ਹੈ। ਉਨ੍ਹਾਂ ਯਾਦ ਕਰਾਇਆ ਕਿ ਇਸ ਤੋਂ ਪਹਿਲਾਂ ਵੀ ਧਰਮ ਦੇ ਨਾਂ ’ਤੇ ਇਕ ਮੁਲਕ ਪਾਕਿਸਤਾਨ ਬਣਿਆ ਸੀ ਜਿਸ ਦਾ ਮਨੁੱਖਤਾ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ। ਜੇਕਰ ਹੁਣ ਮੁੜ ਅਜਿਹਾ ਹੁੰਦਾ ਹੈ ਤਾਂ ਹੁਣ ਉਸ ਤੋਂ ਵੀ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਦੀ ਹਮਾਇਤ ਕਰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਹਰੇਕ ਅਪਰਾਧ ਦੀ ਸਜ਼ਾ ਦੀ ਮਿਆਦ ਨਿਰਧਾਰਤ ਹੈ। ਜੋ ਇਹ ਸਜ਼ਾ ਪੂਰੀ ਕਰ ਚੁੱਕਾ ਹੈ, ਉਸ ਨੂੰ ਬਿਨਾਂ ਕਿਸੇ ਕਾਰਨ ਜੇਲ੍ਹਾਂ ਵਿੱਚ ਬੰਦ ਰੱਖਣਾ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਸਰਕਾਰਾਂ ਨੂੰ ਆਖਿਆ ਕਿ ਉਹ ਆਪਣੇ ਸਿਆਸੀ ਹਿੱਤਾਂ ਨੂੰ ਪਿਛਾਂਹ ਰੱਖ ਕੇ ਮਨੁੱਖੀ ਹਿੱਤਾਂ ਦਾ ਧਿਆਨ ਰੱਖ ਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ।

ਮਨੁੱਖਤਾ ਦੇ ਭਲੇ ਦੀ ਲੜਾਈ ’ਚ ਜਥੇਦਾਰ ਵੱਲੋਂ ਆਜ਼ਾਦ ਨੂੰ ਸਹਿਯੋਗ ਦਾ ਭਰੋਸਾ :ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਦੱਸਿਆ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਮਨੁੱਖਤਾ ਦੇ ਭਲੇ ਦੀ ਲੜਾਈ ’ਚ ਸਿੱਖਾਂ ਵੱਲੋਂ ਉਨ੍ਹਾਂ ਨੂੰ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਸ੍ਰੀ ਆਜ਼ਾਦ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਵੀ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਭਰੋਸਾ ਦਿੱਤਾ ਕਿ ਦੱਬੇ-ਕੁਚਲੇ ਲੋਕਾਂ ਦੀ ਭਲਾਈ ਲਈ ਲੜੇ ਜਾ ਰਹੇ|

ABOUT THE AUTHOR

...view details