ਪੰਜਾਬ

punjab

ਅਦਾਕਾਰਾ ਸੋਨੀਆ ਮਾਨ ਨੂੰ ਮਿਲਣ ਲੱਗੀਆਂ ਧਮਕੀਆਂ, ਕਿਹਾ- ਨਸ਼ੇ ਖਿਲਾਫ ਡਟੇ ਰਹਿਣ ਦੀ ਸਜ਼ਾ ਮੌਤ ਵੀ ਹੋਈ ਤਾਂ ਮੈਨੂੰ ਪਰਵਾਹ ਨਹੀਂ

By

Published : Aug 13, 2023, 8:48 AM IST

ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਚਿੰਤਤ ਹੈ, ਉੱਥੇ ਹੀ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਅਦਾਕਾਰ ਵੀ ਚਿੰਤਤ ਹਨ। ਇਸੇ ਨੂੰ ਲੈ ਕੇ ਹੁਣ ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਅਦਾਕਾਰਾ ਸੋਨੀਆਂ ਮਾਨ ਵਲੋਂ ਇੱਕ ਨਸ਼ਾ ਛੁਡਾਓ ਕੈਂਪ ਅਤੇ ਕੈਂਸਰ ਪੀੜਤ ਲੋਕਾਂ ਦੇ ਟੈਸਟ ਵੀ ਕਰਵਾਇਆ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ।

I don't care if my life is lost against drug sellers: Sonia Mann
Amritsar: ਨਸ਼ੇ ਖਿਲਾਫ ਡਟੇ ਰਹਿਣ ਦੀ ਸਜ਼ਾ ਮੌਤ ਵੀ ਹੋਈ ਤਾਂ ਮੈਨੂੰ ਪਰਵਾਹ ਨਹੀਂ: ਸੋਨੀਆ ਮਾਨ

ਅਦਾਕਾਰਾ ਸੋਨੀਆ ਮਾਨ ਦਾ ਵੱਡਾ ਬਿਆਨ

ਅੰਮ੍ਰਿਤਸਰ :ਪੰਜਾਬ ਵਿੱਚ ਧੜੱਲੇ ਨਾਲ ਵਿਕ ਰਹੇ ਨਸ਼ੇ ਖਿਲਾਫ ਪੁਲਿਸ ਪ੍ਰਸ਼ਾਸਨ ਠੱਲ੍ਹ ਪਾਉਣ ਲਈ ਸਖਤੀ ਨਾਲ ਲੱਗਿਆ ਹੋਇਆ ਹੈ। ਉਥੇ ਹੀ ਨਸ਼ੇ ਖਿਲਾਫ ਆਮ ਜਨਤਾ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਜੁਟੀਆਂ ਹੋਈਆਂ ਹਨ। ਇਸੇ ਤਹਿਤ ਪੰਜਾਬੀ ਅਦਾਕਾਰ ਅਤੇ ਸੋਨੀਆ ਮਾਨ ਵੱਲੋਂ ਵੀ ਨਸ਼ੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਈ ਹੈ। ਇਸ ਸਬੰਧੀ ਉਹਨਾਂ ਬੀਤੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਤੇ ਉਥੇ ਹੀ ਅੰਮ੍ਰਿਤਸਰ ਦੇ ਨਜ਼ਦੀਕ ਅਤੇ ਖਾਸ ਤੌਰ 'ਤੇ ਰਾਜਾਸਾਂਸੀ ਦੇ ਨਜ਼ਦੀਕ ਪੈਂਦੇ ਪਿੰਡ ਨੂੰ ਲੈ ਕੇ ਜੋ ਲੋਕ ਨਸ਼ਾ ਵੇਚਦੇ ਹਨ, ਉਹਨਾਂ ਦੀ ਇੱਕ ਲਿਸਟ ਵੀ ਸੋਨੀਆ ਮਾਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ।

ਜਾਨ ਤੋਂ ਮਾਰਨ ਦੀਆਂ ਮਿਲਦੀਆਂ ਹਨ ਧਮਕੀਆਂ :ਇਸ ਮੌਕੇ ਅਦਾਕਾਰਾ ਸੋਨੀਆ ਮਾਨ ਨੇ ਦੱਸਿਆ ਕਿ ਜਦੋਂ ਤੋਂ ਉਹ ਨਸ਼ੇ ਖਿਲਾਫ ਡਟੇ ਹੋਏ ਹਨ, ਉਦੋਂ ਤੋਂ ਹੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਮੈਨੂੰ ਧਮਕੀ ਭਰੇ ਫੋਨ ਆਉਂਦੇ ਹਨ ਅਤੇ ਜਦੋਂ ਬਾਹਰ ਕੀਤੇ ਵੀ ਜਾਵੇ ਤਾਂ ਗੱਡੀਆਂ ਉਹਨਾਂ ਦਾ ਪਿੱਛਾ ਵੀ ਕਰਦੀਆਂ ਹਨ। ਅਦਾਕਾਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਜੋ ਵਚਨ ਲਿਆ ਹੈ ਉਸਨੂੰ ਪੂਰਾ ਕਰਕੇ ਹੀ ਪਿੱਛੇ ਹਟਾਂਗੇ, ਭਾਵੇਂ ਜਾਨ ਕਿਉਂ ਨਾ ਚਲੀ ਜਾਵੇ।

ਅਦਾਕਾਰਾ ਦੀ ਮੁੱਖ ਮੰਤਰੀ ਨੂੰ ਅਪੀਲ: ਸੋਨੀਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਵਾਸਤੇ ਪੁਲਿਸ ਅਧਿਕਾਰੀ ਦਾ ਜਲਦ ਤੋਂ ਜਲਦ ਤਬਾਦਲਾ ਕਰ ਦੇਣਾ ਚਾਹੀਦਾ ਹੈ ਤਾਂ ਜੋ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕੇ।

ਇੱਥੇ ਦੱਸਣਯੋਗ ਹੈ ਕਿ ਸੋਨੀਆ ਮਾਨ ਨੇ ਮੁੱਖ ਮੰਤੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਇਕ ਹੀ ਨਸ਼ਾ ਛਡਾਊ ਕੇਂਦਰ ਦੀ ਜਗ੍ਹਾ, ਵੱਖ-ਵੱਖ ਥਾਵਾਂ ਉੱਤੇ ਨਸ਼ਾ ਛਡਾਊ ਕੇਂਦਰ ਬਣਾਏ ਜਾਣ, ਜਾਂ ਫਿਰ ਇਕ ਅਜਿਹੀ ਜਗ੍ਹਾ ਉੱਤੇ ਨਸ਼ਾ ਛਡਾਊ ਕੇਂਦਰ ਖੋਲ੍ਹਿਆ ਜਾਵੇ ਜਿਥੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਨਾਲ ਨਾਲ ਕਿਸੇ ਅਜਿਹੀ ਐਕਟੀਵਿਟੀ ਨਾਲ ਜੋੜਿਆ ਜਾਵੇ ਜੋ ਉਹਨਾਂ ਲਈ ਲਾਹੇਵੰਦ ਹੋਵੇ। ਨੌਜਵਾਨਾਂ ਨੂੰ ਕਸਰਤ ਯੋਗਾ ਅਤੇ ਖੇਡ ਪ੍ਰਤੀ ਪ੍ਰੋਤਸਾਹਿਤ ਕੀਤਾ ਜਾ ਸਕੇ।



ਸੋਨੀਆਂ ਮਾਨ ਨੇ ਇਹ ਵੀ ਕਿਹਾ ਕਿ ਉਹ ਆਪਣੀ ਜ਼ਿੰਦਗੀ ਸਮਾਜ ਭਲਾਈ ਲਈ ਲਾ ਚੁਕੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਉਹਨਾਂ ਵੱਲੋਂ ਜ਼ਿੰਦਗੀ ਨੂੰ ਸਮਰਪਤ ਕਰ ਦਿੱਤਾ ਗਿਆ ਹੈ ਅਤੇ ਇਸ ਮੁਹਿੰਮ ਦੇ ਦੌਰਾਨ ਜੇਕਰ ਉਨ੍ਹਾਂ ਦੀ ਜਾਨ ਵੀ ਜਾਂਦੀ ਹੈ ਤਾਂ ਕੋਈ ਵੀ ਅਫਸੋਸ ਨਹੀਂ ਹੋਵੇਗਾ।

ABOUT THE AUTHOR

...view details