ਪੰਜਾਬ

punjab

Tokyo Olympics Day 5: ਵੇਖੋ ਮੈਡਲ ਸੂਚੀ, ਕਿਹੜਾ ਦੇਸ਼ ਕਿਸ ਨੰਬਰ ‘ਤੇ

By

Published : Jul 28, 2021, 7:10 AM IST

Tokyo Olympics Day 5: ਵੇਖੋ ਮੈਡਲ ਸੂਚੀ, ਕਿਹੜਾ ਦੇਸ਼ ਕਿਸ ਨੰਬਰ ‘ਤੇ
Tokyo Olympics Day 5: ਵੇਖੋ ਮੈਡਲ ਸੂਚੀ, ਕਿਹੜਾ ਦੇਸ਼ ਕਿਸ ਨੰਬਰ ‘ਤੇ ()

ਟੋਕਿਓ ਓਲੰਪਿਕ 2020 ਦਾ ਪੰਜਵਾਂ ਦਿਨ ਭਾਰਤ ਲਈ ਮਿਲਿਆ ਜੁਲਿਆ ਰਿਹਾ। ਜਿੱਥੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਨਿਰਾਸ਼ ਕੀਤਾ ਉਥੇ ਹੀ ਪੁਰਸ਼ ਹਾਕੀ ਟੀਮ ਨੇ ਇਸ ਓਲੰਪਿਕ ਵਿੱਚ ਆਪਣੀ ਦੂਜੀ ਜਿੱਤ ਹਾਸਿਲ ਕੀਤੀ ਹੈ। ਹਾਕੀ ਟੀਮ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਮੈਡਲ ਦੀ ਉਮੀਦ ਜ਼ਰੂਰ ਬੱਝ ਗਈ ਹੈ। ਇਸ ਦੇ ਨਾਲ ਹੀ ਮਹਿਲਾ ਬੋਕਸਰ ਲਵਲੀਨ ਬੋਰਗੋਹੇਨ ਨੇ ਰਾਊਂਡ ਆਫ 16 (64-69 ਕਿਲੋਗ੍ਰਾਮ ਵਰਗ) ਦੇ ਗੇੜ ਵਿੱਚ ਜਰਮਨੀ ਦੀ ਅਪੇਟਜ਼ ਨੇਦਿਨ ਨੂੰ ਹਰਾ ਦਿੱਤਾ ਹੈ। ਲਵਲੀਨਾ ਆਖਰੀ ਅੱਠ ਵਿੱਚ ਪਹੁੰਚ ਗਈ ਹੈ ਅਤੇ ਮੈਡਲ ਤੋਂ ਇੱਕ ਕਦਮ ਦੂਰ ਮੰਨਿਆ ਜਾ ਰਿਹਾ ਹੈ।

ਚੰਡੀਗੜ੍ਹ:ਓਲੰਪਿਕ ਖੇਡਾਂ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦਿਆਂ ਇਸ ਵਾਰ ਭਾਰਤ ਅਜੇ ਤੱਕ ਕੋਈ ਮਹੱਤਵਪੂਰਣ ਸਫਲਤਾ ਹਾਸਲ ਨਹੀਂ ਕਰ ਸਕਿਆ ਹੈ। ਇਨ੍ਹਾਂ ਖੇਡਾਂ ਵਿਚ 5 ਵੇਂ ਦਿਨ ਦੀ ਮੁਹਿੰਮ ਖ਼ਤਮ ਹੋ ਗਈ ਹੈ ਪਰ ਅਜੇ ਤੱਕ ਸਿਰਫ ਇੱਕੋ ਤਗਮਾ ਭਾਰਤ ਦੇ ਝੋਲੀ ਪਿਆ ਹੈ ਜਿਸ ਨੂੰ ਦੇਸ਼ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ (Mirabai Chanu) ਨੇ ਚਾਂਦੀ ਦੇ ਰੂਪ ਵਿਚ ਜਿੱਤਿਆ ਹੈ। ਇਸ ਤੋਂ ਬਾਅਦ ਭਾਰਤ ਅਜੇ ਵੀ ਟੋਕਿਓ ਓਲੰਪਿਕ ਖੇਡਾਂ ਵਿੱਚ ਆਪਣੇ ਦੂਜੇ ਤਗਮੇ ਦੀ ਉਡੀਕ ਕਰ ਰਿਹਾ ਹੈ। ਇਸ ਮਾੜੇ ਪ੍ਰਦਰਸ਼ਨ ਕਾਰਨ ਭਾਰਤ ਤਗਮਾ ਸੂਚੀ ਵਿੱਚ 39 ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਭਾਰਤੀ ਖਿਡਾਰੀ ਇਨ੍ਹਾਂ ਖੇਡਾਂ ਦੇ ਛੇਵੇਂ ਦਿਨ ਇਕ ਵਾਰ ਫਿਰ ਤਗ਼ਮੇ ਲਈ ਆਪਣੀ ਤਾਕਤ ਲਾਉਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਇਨ੍ਹਾਂ ਖੇਡਾਂ ਦੇ 5 ਵੇਂ ਦਿਨ, ਭਾਰਤ ਦੀ ਝੋਲੀ ਵਿਚ ਕੋਈ ਨਵਾਂ ਤਗਮਾ ਨਹੀਂ ਪਿਆ ਹੈ।

ਸ਼ੂਟਿੰਗ, ਟੈਨਿਸ, ਬੈਡਮਿੰਟਨ, ਟੇਬਲ ਟੈਨਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਨਿਰਾਸ਼ਾਜਨਕ ਖ਼ਬਰਾਂ ਆਈਆਂ ਹਨਥ। ਇਸ ਦੌਰਾਨ ਬੈਡਮਿੰਟਨ, ਬਾਕਸਿੰਗ ਅਤੇ ਹਾਕੀ ਵਿਚ ਅਜੇ ਵੀ ਭਾਰਤ ਨੂੰ ਤਗਮਾ ਜਿੱਤਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦੇਸ਼ ਨੇ ਪਹਿਲਵਾਨੀ (ਕੁਸ਼ਤੀ), ਜੈਵਲਿਨ (ਜੈਵਲਿਨ ਥ੍ਰੋ) ਤੋਂ ਤਗਮੇ ਦੀ ਉਮੀਦ ਵਧਾ ਦਿੱਤੀ ਹੈ।

ਵੇਖੋ ਮੈਡਲ ਸੂਚੀ, ਕਿਹੜਾ ਦੇਸ਼ ਕਿਸ ਨੰਬਰ ‘ਤੇ

ਇਹ ਵੀ ਪੜ੍ਹੋ: Tokyo Olympics Day 6 : ਭਾਰਤੀ ਖਿਡਾਰੀ ਤੋਂ ਮੈਡਲ ਦੀ ਉਮੀਦ

ABOUT THE AUTHOR

...view details