ਪੰਜਾਬ

punjab

ਭਾਰਤੀ ਹਾਕੀ ਕਪਤਾਨ ਨੇ ਖ਼ੁਦ ਨੂੰ ਮੰਨਿਆ ਕਿਸਮਤ ਵਾਲਾ, ਓਲੰਪਿਕ ਦੀਆਂ ਤਿਆਰੀਆਂ ਜਾਰੀ

By

Published : Mar 21, 2020, 11:20 PM IST

ਮਨਪ੍ਰੀਤ ਸਿੰਘ ਅਤੇ ਰਾਣੀ ਰਾਮਪਾਲ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕੋਰੋਨਾਵਾਇਰਸ ਦੇ ਕਹਿਰ ਦੇ ਬਾਵਜੂਦ ਉਹ ਪੂਰੀ ਸੁਰੱਖਿਆ ਦੇ ਨਾਲ ਆਪਣਾ ਅਭਿਆਸ ਕਰ ਰਹੇ ਹਨ।

ਭਾਰਤੀ ਹਾਕੀ ਕਪਤਾਨ ਖ਼ੁਦ ਨੂੰ ਮੰਨਿਆ ਕਿਸਮਤ ਵਾਲਾ, ਓਲੰਪਿਕ ਦੀਆਂ ਤਿਆਰੀਆਂ ਜਾਰੀ
ਭਾਰਤੀ ਹਾਕੀ ਕਪਤਾਨ ਖ਼ੁਦ ਨੂੰ ਮੰਨਿਆ ਕਿਸਮਤ ਵਾਲਾ, ਓਲੰਪਿਕ ਦੀਆਂ ਤਿਆਰੀਆਂ ਜਾਰੀ

ਬੈਂਗਲੁਰੂ : ਇਸ ਸਮੇਂ ਪੂਰੀ ਦੁਨੀਆਂ ਦੇ ਵਿੱਚ ਫ਼ੈਲਿਆ ਕੋਰੋਨਾ ਵਾਇਰਸ ਦੇ ਕਾਰਨ ਲਗਭਗ ਸਾਰੀਆਂ ਤਰ੍ਹਾਂ ਦੀ ਗਤੀਵਿਧੀਆਂ ਬੰਦ ਹਨ, ਪਰ ਇਸ ਦਾ ਅਸਰ ਭਾਰਤ ਦੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਉੱਤੇ ਨਹੀਂ ਪੈ ਰਿਹਾ ਹੈ। ਇਹ ਦੋਵੇਂ ਟੀਮਾਂ ਟੋਕਿਓ ਓਲੰਪਿਕ ਦੀਆਂ ਤਿਆਰੀਆਂ ਉੱਤੇ ਧਿਆਨ ਦੇ ਰਹੀਆਂ ਹਨ। ਖਿਡਾਰੀ ਅਤੇ ਖੇਡ ਸਟਾਫ਼ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਬੈਂਗਲੁਰੂ ਸਥਿਤ ਕੇਂਦਰ ਵਿੱਚ ਸਾਰੇ ਇਹਤਿਆਤ ਵਰਤੇ ਜਾ ਰਹੇ ਹਨ। ਹਾਕੀ ਇੰਡੀਆ (ਐੱਚਆਈ) ਮੁਤਾਬਕ ਕੈਂਪ ਪੂਰੀ ਤਰ੍ਹਾਂ ਨਿਯਮਿਤ ਅਭਿਆਸ ਸੈਸਨਾਂ ਨਾਲ ਭਰਿਆ ਹੋਇਆ ਹੈ ਅਤੇ ਕੋਈ ਵੀ ਬਾਹਰੀ ਸਖ਼ਸ਼ ਕੇਂਦਰ ਦੇ ਅੰਦਰ ਨਹੀਂ ਆ ਸਕਦਾ।

ਰਾਣੀ ਰਾਮਪਾਲ।

ਮਨਪ੍ਰੀਤ ਸਿੰਘ ਨੇ ਕਿਹਾ ਕਿ ਕੋਵਿਡ-19 ਨੇ ਸਾਡੇ ਅਭਿਆਸ ਸੈਸ਼ਨ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ। ਅਸੀਂ ਲਗਾਤਾਰ ਆਪਣੇ ਹੱਥ ਧੋ ਰਹੇ ਹਾਂ ਅਤੇ ਸਾਡਾ ਤਾਪਮਾਨ ਵੀ ਲਗਾਤਾਰ ਜਾਂਚਿਆ ਜਾ ਰਿਹਾ ਹੈ। ਸਾਈ ਦੇ ਅਧਿਕਾਰੀ ਇਸ ਗੱਲ ਦਾ ਧਿਆਨ ਰੱਖ ਰਹੇ ਹਨ ਕਿ ਅਸੀਂ ਸਹੀ ਮਾਹੌਲ ਵਿੱਚ ਅਭਿਆਸ ਕਰੀਏ। ਸਾਡੇ ਸਾਈ ਦੇ ਅਧਿਕਾਰੀ ਅਤੇ ਕੋਚ ਸਾਡੇ ਨਾਲ ਹਨ ਅਤੇ ਅਸੀਂ ਓਲੰਪਿਕ ਦੀ ਤਿਆਰੀਆਂ ਵਿੱਚ ਵਿਅਸਤ ਹਨ।

ਮਨਪ੍ਰੀਤ ਸਿੰਘ ਇੱਕ ਮੈਚ ਦੌਰਾਨ।

ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਕਿਸਮਤ ਵਾਲੀ ਹੈ ਕਿ ਅਭਿਆਸ ਕਰ ਰਹੀ ਹੈ। ਰਾਣੀ ਨੇ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਅਤੇ ਸਾਡੇ ਕੋਲ ਕਈ ਸੁਵਿਧਾਵਾਂ ਹਨ। ਹਾਕੀ ਟੀਮ ਲਗਾਤਾਰ ਅਭਿਆਸ ਕਰ ਸਕੀਏ, ਇਸ ਗੱਲ ਦੇ ਲਈ ਸਾਰੇ ਸਖ਼ਤ ਮਿਹਨਤ ਕਰ ਰਹੇ ਹਨ। ਹਰ ਦਿਨ ਸਾਡੀ ਸਿਹਤ ਦੀ ਜਾਂਚ ਹੋ ਰਹੀ ਹੈ ਅਤੇ ਅਸੀਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ। ਸਾਈ ਦੇ ਅਧਿਕਾਰੀ ਸਾਡੀ ਟੋਕਿਓ ਓਲੰਪਿਕ ਦੀਆਂ ਤਿਆਰੀਆਂ ਕਰਨ ਵਿੱਚ ਕਾਫ਼ੀ ਮਦਦ ਕਰ ਰਹੇ ਹਨ।

ABOUT THE AUTHOR

...view details