ਪੰਜਾਬ

punjab

T20 World Cup 2022: ICC ਨੇ ਕੀਤਾ ਪ੍ਰਾਈਜ਼ ਮਨੀ ਦਾ ਐਲਾਨ, ਜੇਤੂ ਨੂੰ ਇੰਨੇ ਕਰੋੜ ਰੁਪਏ

By

Published : Sep 30, 2022, 10:39 PM IST

Etv Bharat
Etv Bharat ()

ਆਸਟਰੇਲੀਆ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਦੀ ਜੇਤੂ ਟੀਮ ਨੂੰ ਇਨਾਮੀ ਰਾਸ਼ੀ ਵਜੋਂ 1.6 ਮਿਲੀਅਨ ਡਾਲਰ (ਕਰੀਬ 13 ਕਰੋੜ ਰੁਪਏ) ਦਿੱਤੇ ਜਾਣਗੇ।

ਨਵੀਂ ਦਿੱਲੀ:ਟੀ-20 ਵਿਸ਼ਵ ਕੱਪ 2022 16 ਅਕਤੂਬਰ ਤੋਂ ਸ਼ੁਰੂ (T20 World Cup 2022) ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਟੀਮ ਦੇ ਖਿਡਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ, ਆਈਸੀਸੀ ਨੇ ਟੀ-20 ਵਿਸ਼ਵ ਕੱਪ 2022 ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਵਾਰ ਟੀ-20 ਵਿਸ਼ਵ ਕੱਪ 'ਚ ਪੈਸੇ ਦੀ ਬਰਸਾਤ ਹੋਣ ਵਾਲੀ ਹੈ। ਆਈਸੀਸੀ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਵਿਸ਼ਵ ਕੱਪ 2022 ਦੀ (ICC Announces Prize Money) ਜੇਤੂ ਟੀਮ ਨੂੰ ਇਸ ਵਾਰ ਕਰੀਬ 13 ਕਰੋੜ ਰੁਪਏ ਮਿਲਣਗੇ।








ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਆਈਸੀਸੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਤੂ ਟੀਮ ਨੂੰ ਕੁੱਲ 1.6 ਮਿਲੀਅਨ ਡਾਲਰ ਦਿੱਤੇ ਜਾਣਗੇ, ਜਦਕਿ ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ ਇਸ ਵਿੱਚੋਂ ਅੱਧੀ ਰਕਮ ਮਿਲੇਗੀ। ਟੀ-20 ਵਿਸ਼ਵ ਕੱਪ ਵਿੱਚ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਹਨ, ਇੱਕ ਤਰ੍ਹਾਂ ਨਾਲ ਹਰ ਟੀਮ ਨੂੰ ਆਈਸੀਸੀ ਵੱਲੋਂ ਕੁਝ ਰਕਮ ਦਿੱਤੀ ਜਾਵੇਗੀ, ਜਿਸ ਦਾ ਐਲਾਨ ਕੀਤਾ ਗਿਆ ਹੈ।




ਟੀ-20 ਵਿਸ਼ਵ ਕੱਪ 2022 ਇਨਾਮੀ ਰਾਸ਼ੀ ਦੀ ਸੂਚੀ

ਜੇਤੂ - $1.6 ਮਿਲੀਅਨ (ਲਗਭਗ 13 ਕਰੋੜ ਰੁਪਏ)

ਉਪ ਜੇਤੂ - $0.8 ਮਿਲੀਅਨ (ਲਗਭਗ 6.5 ਕਰੋੜ ਰੁਪਏ)

ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ - 0.4 ਮਿਲੀਅਨ ਡਾਲਰ (ਲਗਭਗ 3.26 ਕਰੋੜ ਰੁਪਏ)

ਸੁਪਰ 12 ਵਿੱਚ ਹਰ ਮੈਚ ਜਿੱਤਣ ਵਾਲੀ ਟੀਮ ਨੂੰ - 40 ਹਜ਼ਾਰ ਡਾਲਰ (ਲਗਭਗ 33.62 ਲੱਖ ਰੁਪਏ)

ਸੁਪਰ 12 ਤੋਂ ਬਾਹਰ ਹੋਣ ਵਾਲੀ ਹਰੇਕ ਟੀਮ - 70 ਹਜ਼ਾਰ ਡਾਲਰ (ਲਗਭਗ 57,09 ਲੱਖ ਰੁਪਏ)

ਪਹਿਲੇ ਦੌਰ ਵਿੱਚ ਹਰ ਮੈਚ ਜਿੱਤਣ ਵਾਲੀ ਟੀਮ - 40 ਹਜ਼ਾਰ ਡਾਲਰ (ਲਗਭਗ 33.62 ਲੱਖ ਰੁਪਏ)

ਪਹਿਲੇ ਗੇੜ ਤੋਂ ਬਾਹਰ ਹੋਣ ਵਾਲੀ ਹਰ ਟੀਮ - 40 ਹਜ਼ਾਰ ਡਾਲਰ (ਲਗਭਗ 33.62 ਲੱਖ ਰੁਪਏ)



ਇਹ ਵੀ ਪੜ੍ਹੋ:ਦੱਖਣੀ ਅਫਰੀਕਾ ਖਿਲਾਫ ਟੀ 20 ਵਿੱਚ ਜ਼ਖਮੀ ਬੁਮਰਾਹ ਦੀ ਜਗ੍ਹਾ ਲੈਣਗੇ ਮੁਹੰਮਦ ਸਿਰਾਜ

ABOUT THE AUTHOR

...view details