ਨਵੀਂ ਦਿੱਲੀ: IPL 2023 ਦਾ ਤੀਜਾ ਮੈਚ ਰਾਜਸਥਾਨ ਰਾਇਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਦੁਪਹਿਰ 3:30 ਵਜੇ ਖੇਡਿਆ ਜਾਵੇਗਾ। ਰਾਜਸਥਾਨ ਰਾਇਲਜ਼ 2008 ਵਿੱਚ ਹੋਏ IPL ਦੇ ਪਹਿਲੇ ਐਡੀਸ਼ਨ ਦੀ ਚੈਂਪੀਅਨ ਹੈ। ਉਦੋਂ ਸ਼ੇਨ ਵਾਰਨ ਰਾਜਸਥਾਨ ਦੇ ਕਪਤਾਨ ਸਨ। ਰਾਜਸਥਾਨ ਪਿਛਲੇ ਸੀਜ਼ਨ ਵਿੱਚ ਫਾਈਨਲ ਵਿੱਚ ਪਹੁੰਚਿਆ ਸੀ। ਪਰ ਗੁਜਰਾਤ ਟਾਇਟਨਸ ਤੋਂ ਹਾਰ ਕੇ ਉਪ ਜੇਤੂ ਰਿਹਾ। ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੋ ਵਾਰ ਦੀ ਚੈਂਪੀਅਨ ਹੈ।
ਇਹ ਵੀ ਪੜੋ:IPL 2023 PBKS vs KKR: ਪੰਜਾਬ ਨੇ ਡਕਵਰਥ ਲੁਈਸ ਵਿਧੀ ਤਹਿਤ 7 ਦੌੜਾਂ ਨਾਲ ਕੀਤੀ ਜਿੱਤ ਦਰਜ
ਹੈਡ ਟੂ ਹੈਡ:ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਪਿਛਲੇ ਪੰਜ ਮੈਚਾਂ 'ਚ ਰਾਇਲਜ਼ ਦਾ ਦਬਦਬਾ ਰਿਹਾ ਹੈ। ਰਾਇਲਜ਼ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਜਦਕਿ ਹੈਦਰਾਬਾਦ ਦੋ ਮੈਚ ਜਿੱਤ ਸਕਿਆ। SH ਨੇ ਦੋ ਵਾਰ (2009, 2016) IPL ਖਿਤਾਬ ਜਿੱਤਿਆ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸਨਰਾਈਜ਼ਰਜ਼ ਦੇ ਕਪਤਾਨ ਹਨ। ਇਸ ਦੇ ਨਾਲ ਹੀ ਮਯੰਕ ਅਗਰਵਾਲ ਵੀ ਟੀਮ 'ਚ ਹਨ, ਜੋ ਪਿਛਲੇ ਸੀਜ਼ਨ 'ਚ ਪੰਜਾਬ ਕਿੰਗਜ਼ ਦੇ ਕਪਤਾਨ ਸਨ। ਰਾਹੁਲ ਤ੍ਰਿਪਾਠੀ ਅਤੇ ਹੈਰੀ ਬਰੁਕ ਵਰਗੇ ਡੈਸ਼ਿੰਗ ਬੱਲੇਬਾਜ਼ ਆਪਣੇ ਦਮ 'ਤੇ ਮੈਚ ਜਿੱਤ ਸਕਦੇ ਹਨ।