ETV Bharat / state

World Autism Day: ਕਲਪਨਾ ਦੀ ਦੁਨੀਆਂ 'ਚ ਗੁਆਚੇ ਰਹਿੰਦੇ ਨੇ ਆਟੀਸਟਿਕ ਬੱਚੇ, ਕੀ ਹੈ ਆਟੀਜ਼ਮ ਬਿਮਾਰੀ, ਵੇਖੋ ਖਾਸ ਰਿਪੋਰਟ

author img

By

Published : Apr 2, 2023, 7:37 AM IST

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਆਟੀਜ਼ਮ ਨਾਂ ਦੀ ਇਕ ਬਿਮਾਰੀ ਹੁੰਦੀ ਹੈ ਅਤੇ ਬੱਚਾ ਜਨਮ ਤੋਂ ਹੀ ਇਸ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ। ਆਟੀਸਟਿਕ ਬੱਚੇ ਆਪਣੀ ਹੀ ਕਲਪਨਾ ਦੀ ਦੁਨੀਆਂ 'ਚ ਰਹਿੰਦੇ ਹਨ, ਜਿਨ੍ਹਾਂ ਦਾ ਅਸਲ ਜ਼ਿੰਦਗੀ ਨਾਲ ਕੋਈ ਨਾਤਾ ਨਹੀਂ ਹੁੰਦਾ। ਵਰਲਡ ਆਟੀਜ਼ਮ ਡੇਅ ਉੱਤੇ, ਈਟੀਵੀ ਭਾਰਤ ਦੀ ਟੀਮ ਨੇ ਬੱਚਿਆਂ ਦੇ ਮਾਹਿਰ ਡਾਕਟਰ ਰਮਨੀਕ ਸਿੰਘ ਬੇਦੀ ਨਾਲ ਖਾਸ ਗੱਲਬਾਤ ਕੀਤੀ। ਵੇਖੋ, ਇਹ ਖਾਸ ਰਿਪੋਰਟ ...

World Autism Day, World Autism Day 2023, Autism
World Autism Day: ਕਲਪਨਾ ਦੀ ਦੁਨੀਆਂ 'ਚ ਗੁਆਚੇ ਰਹਿੰਦੇ ਨੇ ਆਟੀਸਟਿਕ ਬੱਚੇ, ਕੀ ਹੈ ਆਟੀਜ਼ਮ ਬਿਮਾਰੀ, ਵੇਖੋ ਖਾਸ ਰਿਪੋਰਟ

World Autism Day: ਕਲਪਨਾ ਦੀ ਦੁਨੀਆਂ 'ਚ ਗੁਆਚੇ ਰਹਿੰਦੇ ਨੇ ਆਟੀਸਟਿਕ ਬੱਚੇ, ਕੀ ਹੈ ਆਟੀਜ਼ਮ ਬਿਮਾਰੀ, ਵੇਖੋ ਖਾਸ ਰਿਪੋਰਟ

ਚੰਡੀਗੜ੍ਹ: ਆਟੀਜ਼ਮ ਡੇਅ ਹਰ ਸਾਲ 2 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਹੈ ਆਟੀਜ਼ਮ ਦੀ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਹ ਇਕ ਗੰਭੀਰ ਮਾਨਸਿਕ ਬਿਮਾਰੀ ਹੈ, ਜੋ ਬੱਚਿਆਂ ਨੂੰ ਜਨਮ ਤੋਂ ਹੋ ਜਾਂਦੀ ਹੈ। ਇਸ ਨੂੰ ਸਮਝਣ ਲਈ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਘੱਟ ਲੋਕ ਇਸ ਬਿਮਾਰੀ ਤੋਂ ਜਾਣੂ ਹੁੰਦੇ ਹਨ। ਦੇਸ਼ ਭਰ ਵਿੱਚ 500 ਦੇ ਪਿੱਛੇ 1 ਆਟਿਸਟਿਕ ਬੱਚਾ ਜਨਮ ਲੈਂਦਾ ਹੈ।

ਉੱਤਰੀ ਅਤੇ ਪੱਛਮੀ ਭਾਰਤ ਦੇ 5 ਸੂਬਿਆਂ ਵਿੱਚ ਤਾਂ ਸਥਿਤੀ ਅਜਿਹੀ ਹੈ ਕਿ ਇੱਥੇ 2 ਤੋਂ 6 ਸਾਲ ਦੀ ਉਮਰ ਦੇ 80 ਵਿਚੋਂ 1 ਬੱਚਾ ਆਟੀਸਟਿਕ ਹੁੰਦਾ ਹੈ। ਵਿਸ਼ਵ ਆਟੀਜ਼ਮ ਦਿਹਾੜੇ ਮੌਕੇ ਜਾਣਦੇ ਹਾਂ ਕਿ ਕੀ ਹੈ ਆਟੀਜ਼ਮ ਦੀ ਬਿਮਾਰੀ ਅਤੇ ਇਸ ਤੋਂ ਬੱਚਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ?

ਆਟੀਜ਼ਮ ਦੀ ਬਿਮਾਰੀ ਕੀ ਹੈ: ਆਟੀਜ਼ਮ ਅਕਸਰ ਬੱਚੇ ਦੇ ਜਨਮ ਤੋਂ ਹੀ ਪੈਦਾ ਹੋਇਆ ਵਿਕਾਰ ਹੁੰਦਾ ਹੈ ਜਿਸ ਨੂੰ ਢਾਈ ਸਾਲ ਦੀ ਉਮਰ ਤੋਂ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਜਾਂਦਾ ਹੈ। ਜਿੰਨੀ ਜਲਦੀ ਇਹ ਬਿਮਾਰੀ ਪਛਾਣੀ ਜਾਵੇ, ਉਨੀ ਜਲਦੀ ਇਸ ਦਾ ਇਲਾਜ ਸੰਭਵ ਹੋ ਸਕਦਾ ਹੈ। ਕੁੱਝ ਆਮ ਲੱਛਣ ਜੋ, ਸ਼ੁਰੂ ਵਿੱਚ ਹੀ ਪਛਾਣ ਲੈਣੇ ਜ਼ਰੂਰੀ ਹਨ-

  • ਇਸ ਬਿਮਾਰੀ ਨਾਲ ਪੀੜਤ ਬੱਚੇ ਕਦੇ ਵੀ ਨਜ਼ਰਾਂ ਨਹੀਂ ਮਿਲਾਉਂਦੇ।
  • ਅਕਸਰ ਦੇਰੀ ਨਾਲ ਬੋਲਦੇ ਹਨ। ਉਨ੍ਹਾਂ ਦੇ ਆਲੇ ਦੁਆਲੇ ਕਲਪਨਾ ਦਾ ਇਕ ਸੰਸਾਰ ਬਣਿਆ ਹੁੰਦਾ ਹੈ।
  • ਅਜਿਹੇ ਬੱਚੇ ਅਕਸਰ ਵਾਸਤਵਿਕਤਾ ਤੋਂ ਹੱਟ ਕੇ ਸੋਚਦੇ ਹਨ।
  • ਬਾਹਰੀ ਦੁਨੀਆਂ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ।
  • ਅਜਿਹੇ ਬੱਚਿਆਂ ਦਾ ਆਪਣੇ ਮਾਂ-ਬਾਪ ਨਾਲ ਭਾਵਨਾਤਮਕ ਸਬੰਧ ਨਹੀਂ ਹੁੰਦਾ।
  • ਅਜਿਹੇ ਬੱਚੇ ਕਈ ਵਾਰ ਜ਼ਿਆਦਾ ਗੁੱਸੇ ਵਿਚ ਆ ਜਾਂਦੇ ਹਨ, ਜੇਕਰ ਉਨ੍ਹਾਂ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਤਾਂ ਉਹ ਅਸਹਿਜ ਮਹਿਸੂਸ ਕਰਦੇ ਹਨ।

ਆਟੀਸਟਿਕ ਬੱਚਿਆਂ ਦੇਖਭਾਲ ਕਿਵੇਂ ਕਰੀਏ : ਆਟੀਜ਼ਮ ਨਾਮੀ ਬਿਮਾਰੀ 'ਤੇ ਬੱਚਿਆਂ ਦੇ ਮਾਹਿਰ ਡਾਕਟਰ ਰਮਨੀਕ ਸਿੰਘ ਬੇਦੀ ਨੇ ਆਟੀਸਟਿਕ ਬੱਚਿਆਂ ਦੀ ਦੇਖਭਾਲ ਕਰਨ ਲਈ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਢਾਈ ਸਾਲ ਦੀ ਉਮਰ ਤੋਂ ਬੱਚਿਆਂ ਵਿੱਚ ਆਟੀਜ਼ਮ ਦੀ ਬਿਮਾਰੀ ਦੀ ਜਾਂਚ ਕੀਤੀ ਜਾਂਦੀ ਸੀ, ਪਰ ਕੋਰੋਨਾ ਕਾਲ ਦੌਰਾਨ ਮੈਡੀਕਲ ਸਾਇੰਸ ਨੇ ਵਰਚੂਅਲ ਆਟੀਜ਼ਮ ਤਕਨੀਕ ਸ਼ੁਰੂ ਕੀਤੀ ਜਿਸ ਵਿੱਚ ਡੇਢ ਸਾਲ ਦੀ ਉਮਰ ਤੋਂ ਹੀ ਆਟੀਜ਼ਮ ਦੇ ਲੱਛਣ ਲੱਭੇ ਜਾਂਦੇ ਹਨ, ਕਿਉਂਕਿ ਕੋਰੋਨਾ ਕਾਲ ਦੌਰਾਨ ਸਾਰਾ ਕੁਝ ਡਿਜੀਟਲ ਹੋ ਗਿਆ ਸੀ ਅਤੇ ਰਾਬਤਾ ਹੋਰ ਵੀ ਘੱਟ ਗਿਆ।

ਮਾਪਿਆਂ ਵੱਲੋਂ ਬੱਚੇ 'ਚ ਆਟੀਜ਼ਮ ਪਛਾਣ ਲਈ ਕੁਝ ਸਕੋਰਿੰਗ ਚਾਰਟ ਮੌਜੂਦ: ਬੱਚੇ ਟੀਵੀ ਅਤੇ ਮੋਬਾਈਲ ਨਾਲ ਜੁੜ ਗਏ ਹਨ। ਅਜਿਹੇ ਦੌਰ ਵਿੱਚ ਕਈ ਵਰਚੂਅਲ ਆਟੀਸਟਕ ਬੱਚਿਆਂ ਦਾ ਵੀ ਦੌਰ ਸੀ ਜਿਨ੍ਹਾਂ ਦਾ ਸਬੰਧ ਟੀਵੀ ਅਤੇ ਮੋਬਾਈਲ ਸਕਰੀਨ ਨਾਲ ਜ਼ਿਆਦਾ ਰਿਹਾ। ਅਕਸਰ ਆਟੀਸਟਿਕ ਬੱਚਿਆਂ ਦੀ ਦੇਖਭਾਲ ਲਈ ਖਾਸ ਧਿਆਨ ਰੱਖਣਾ ਪੈਂਦਾ ਹੈ। ਮਾਪਿਆਂ ਨੂੰ ਜੇਕਰ ਅਜਿਹੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਆਟੀਸਟਿਕ ਬੱਚਿਆਂ ਦੀ ਪਛਾਣ ਕਰਨ ਲਈ ਕੁਝ ਸਕੋਰਿੰਗ ਚਾਰਟ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਆਟੀਜ਼ਮ ਦੇ ਲੱਛਣ ਲਿਖੇ ਹੁੰਦੇ ਹਨ। ਮਾਪੇ ਉਨ੍ਹਾਂ ਲੱਛਣਾਂ ਨੂੰ ਟਿਕ ਕਰ ਸਕਦੇ ਹਨ, ਜੋ ਉਨ੍ਹਾਂ ਦੇ ਬੱਚੇ ਵਿਚ ਵਿਖਾਈ ਦਿੰਦੇ ਹਨ। ਉਸੇ ਹਿਸਾਬ ਨਾਲ ਬੱਚੇ ਦਾ ਇਲਾਜ ਕੀਤਾ ਜਾਂਦਾ ਹੈ।

ਆਟੀਜ਼ਮ 3 ਤਰ੍ਹਾਂ ਦਾ ਹੁੰਦਾ ਹੈ ਮੇਜਰ, ਮਾਈਲਡ ਅਤੇ ਮੋਡਰੇਟ। ਕਈ ਬੱਚਿਆਂ ਨੂੰ ਆਟੀਜ਼ਮ ਘੱਟ ਹੁੰਦਾ ਹੈ, ਜੋ ਸਮੇਂ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਕਈਆਂ ਨੂੰ ਬਹੁਤ ਜ਼ਿਆਦਾ ਜਿਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਦੇਸ਼ਾਂ ਵਿੱਚ ਹਨ ਸਭ ਤੋਂ ਜ਼ਿਆਦਾ ਆਟੀਸਟਿਕ ਬੱਚੇ: ਡਾ. ਰਮਨੀਕ ਸਿੰਘ ਬੇਦੀ ਨੇ ਦੱਸਿਆ ਕਿ ਰਾਹਤ ਵਾਲੀ ਗੱਲ ਇਹ ਹੈ ਕਿ ਭਾਰਤ ਵਿੱਚ ਪੈਦਾ ਹੋਣ ਵਾਲੇ ਆਟੀਸਟਿਕ ਬੱਚਿਆਂ ਦੀ ਦਰ ਬਹੁਤ ਘੱਟ ਹੈ, ਜਦਕਿ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਸਭ ਤੋਂ ਜ਼ਿਆਦਾ ਆਟੀਸਟਿਕ ਬੱਚੇ ਹਨ। ਇੰਗਲੈਂਡ ਵਿੱਚ 1 ਲੱਖ ਦੇ ਪਿੱਛੇ 7007.07 ਬੱਚੇ ਆਟੀਸਟਿਕ ਹੁੰਦੇ ਹਨ। ਉਥੇ ਹੀ ਜਪਾਨ, ਨੀਦਰਲੈਂਡ, ਕੈਨੇਡਾ, ਆਈਰਲੈਂਡ, ਸਿੰਗਾਪੁਰ ਅਤੇ ਅੰਡੋਰਾ ਅਜਿਹੇ ਦੇਸ਼ ਹਨ, ਜਿੱਥੇ ਸਭ ਤੋਂ ਜ਼ਿਆਦਾ ਆਟੀਸਟਿਕ ਬੱਚੇ ਹਨ। ਸਵੀਡਨ ਵਿੱਚ 1 ਲੱਖ ਦੇ ਪਿੱਛੇ 681.85, ਜਪਾਨ 1 ਲੱਖ ਦੇ ਪਿੱਛੇ 604.72, ਅਮਰੀਕਾ ਵਿੱਚ 1 ਲੱਖ ਦੇ ਪਿੱਛੇ 603.38, ਕੈਨੇਡਾ 1 ਲੱਖ ਦੇ ਪਿੱਛੇ 565.85, ਸਿੰਗਾਪੁਰ 1 ਲੱਖ ਦੇ ਪਿੱਛੇ 561.99 ਫ਼ੀਸਦੀ ਬੱਚੇ ਆਟੀਜ਼ਮ ਦਾ ਸ਼ਿਕਾਰ ਹਨ।

ਇਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਘੱਟ ਆਟੀਸਟਿਕ ਬੱਚੇ: ਦੁਨੀਆਂ ਵਿੱਚ ਆਟੀਜ਼ਮ ਦੇ ਸਭ ਤੋਂ ਘੱਟ ਦਰਾਂ ਵਾਲੇ ਦੇਸ਼ਾਂ ਵਿਚ ਭਾਰਤ ਵੀ ਇਕ ਹੈ। ਇਸ ਤੋਂ ਇਲਾਵਾ, ਤਾਈਵਾਨ, ਉੱਤਰੀ ਕੋਰੀਆ, ਟਿਊਨੀਸ਼ੀਆ, ਲੀਬੀਆ, ਸੀਰੀਆ, ਤੁਰਕੀ, ਮੋਰੋਕੋ ਅਤੇ ਥਾਈਲੈਂਡ ਅਜਿਹੇ ਦੇਸ਼ ਹਨ, ਜਿੱਥੇ ਆਟੀਜ਼ਮ ਦੀ ਦਰ ਬਹੁਤ ਘੱਟ ਹੈ। ਤਾਈਵਾਨ ਵਿੱਚ 1 ਲੱਖ ਦੇ ਪਿੱਛੇ 199 ਬੱਚੇ, ਉੱਤਰ ਕੋਰੀਆ ਵਿੱਚ 1 ਲੱਖ ਦੇ ਪਿੱਛੇ 251.61 ਬੱਚੇ, ਲੀਬੀਆ 1 ਲੱਖ ਦੇ ਪਿੱਛੇ 285, ਭਾਰਤ ਵਿੱਚ 1 ਲੱਖ ਦੇ ਪਿੱਛੇ 290.95 ਬੱਚੇ ਆਟੀਸਟਿਕ ਹਨ।

ਇਹ ਵੀ ਪੜ੍ਹੋ: Navjot Sidhu visit Sidhu Moosewala's house: ਅੱਜ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.