ਪੰਜਾਬ

punjab

G20 India App ਹੋਇਆ ਲਾਂਚ, G20 Summit ਨਾਲ ਜੁੜਿਆ ਮਿਲੇਗਾ ਹਰ ਅਪਡੇਟ, ਇੱਥੇ ਦੇਖੋ ਐਪ ਡਾਊਨਲੋਡ ਕਰਨ ਦਾ ਤਰੀਕਾ

By ETV Bharat Punjabi Team

Published : Sep 7, 2023, 12:14 PM IST

G20 Summit: ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ 9 ਸਤੰਬਰ ਅਤੇ 10 ਸਤੰਬਰ ਨੂੰ G20 Summit ਦਾ ਵੱਡਾ ਆਯੋਜਨ ਹੋ ਰਿਹਾ ਹੈ। ਇਸ ਲਈ G20 Summit ਨਾਲ ਜੁੜਿਆਂ ਇੱਕ ਐਪ G20 India ਲਾਂਚ ਕੀਤਾ ਗਿਆ ਹੈ। ਇਸ ਐਪ ਰਾਹੀ ਇਵੈਂਟ ਨਾਲ ਜੁੜੀ ਹਰ ਅਪਡੇਟ ਮਿਲੇਗੀ।

G20 India App
G20 India App

ਹੈਦਰਾਬਾਦ: ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ 9 ਸਤੰਬਰ ਅਤੇ 10 ਸਤੰਬਰ ਨੂੰ G20 Summit ਦਾ ਆਯੋਜਨ ਹੋਣ ਜਾ ਰਿਹਾ ਹੈ। ਸਰਕਾਰ ਵੱਲੋਂ ਕਾਫੀ ਸਮੇਂ ਤੋਂ ਇਸ ਇਵੈਂਟ ਦੀਆਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ ਅਤੇ ਇਸ ਇਵੈਂਟ ਨਾਲ ਜੁੜਿਆਂ ਇੱਕ ਐਪ ਵੀ ਲਾਂਚ ਕੀਤਾ ਗਿਆ ਹੈ। ਇਸ ਇਵੈਂਟ ਕਰਕੇ ਕਈ ਰਾਸਤੇ ਵੀ ਬੰਦ ਕੀਤੇ ਗਏ ਹਨ। G20 Summit ਦੇ ਹਰ ਅਪਡੇਟ ਲਈ ਤੁਸੀਂ G20 India ਐਪ ਨੂੰ ਡਾਊਨਲੋਡ ਕਰ ਸਕਦੇ ਹੋ।

G20 India ਐਪ ਲਾਂਚ: G20 India ਐਪ ਨੂੰ ਐਂਡਰਾਈਡ ਅਤੇ IOS ਦੋਨਾਂ ਪਲੇਟਫਾਰਮਾਂ 'ਤੇ ਲਾਂਚ ਕੀਤਾ ਗਿਆ ਹੈ। ਇਸ ਐਪ ਦੇ ਡਿਸਕ੍ਰਿਪਸ਼ਨ 'ਚ ਦੱਸਿਆ ਗਿਆ ਹੈ ਕਿ ਇਹ ਯੂਜ਼ਰਸ ਲਈ Easy-to-Easy ਪਲੇਟਫਾਰਮ ਦੀ ਤਰ੍ਹਾਂ ਕੰਮ ਕਰੇਗਾ। ਇਸ ਐਪ ਰਾਹੀ ਲੋਕਾਂ ਨੂੰ G20 Summit, ਇਵੈਂਟਸ, ਪ੍ਰੈਸ ਰਿਲੀਜ਼, ਡਾਕੂਮੈਂਟਸ, ਸਪੀਚ, ਤਸਵੀਰਾਂ, ਵੀਡੀਓਜ਼, ਸੋਸ਼ਲ ਮੀਡੀਆ ਅਪਡੇਟਸ, ਪਿਛਲੇ Summit ਦੀ ਜਾਣਕਾਰੀ ਅਤੇ ਇਸ ਨਾਲ ਜੁੜੇ ਹਰ ਅਪਡੇਟ ਮਿਲਦੇ ਰਹਿਣਗੇ। ਇਸ ਐਪ ਰਾਹੀ ਲੋਕ ਇਵੈਂਟ ਦੇਖਣ ਲਈ ਰਿਜਿਸਟਰ ਵੀ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ G20 India ਐਪ ਡਾਊਨਲੋਡ: ਨਵਾਂ ਐਪ ਐਂਡਰਾਈਡ ਅਤੇ ਆਈਫੋਨ ਯੂਜ਼ਰਸ ਦੋਨਾਂ ਲਈ ਲਾਂਚ ਕੀਤਾ ਗਿਆ ਹੈ। ਐਂਡਰਾਈਡ ਯੂਜ਼ਰਸ ਨੂੰ ਗੂਗਲ ਪਲੇ ਸਟੋਰ 'ਤੇ ਜਾ ਕੇ ਅਤੇ ਆਈਫੋਨ ਯੂਜ਼ਰਸ ਨੂੰ ਐਪਲ ਪਲੇ ਸਟੋਰ 'ਤੇ ਜਾਣ ਤੋਂ ਬਾਅਦ ਇਸਨੂੰ ਡਾਊਨਲੋਡ ਕਰਨ ਦਾ ਵਿਕਲਪ ਮਿਲੇਗਾ। ਤੁਹਾਨੂੰ ਪਲੇ ਸਟੋਰ ਅਤੇ ਐਪ ਸਟੋਰ 'ਤੇ ਜਾਣ ਤੋਂ ਬਾਅਦ G20 India ਐਪ ਸਰਚ ਕਰਨਾ ਹੋਵੇਗਾ ਅਤੇ G20 ਦੇ ਲੋਗੋ ਵਾਲਾ ਐਪ ਨਜ਼ਰ ਆਵੇਗਾ। ਫਿਰ ਇਸ ਐਪ ਨੂੰ ਡਾਊਨਲੋਡ ਕਰ ਲਓ।

10 ਭਾਸ਼ਾਵਾਂ 'ਚ ਮਿਲੇਗੀ G20 Summit ਇਵੈਂਟ ਦੀ ਜਾਣਕਾਰੀ: G20 Summit ਇਵੈਂਟ ਦਾ ਇਸ ਸਾਲ ਦਾ ਥੀਮ 'One Earth, One Family, One Future' ਹੈ। ਇਸ ਐਪ ਰਾਹੀ 10 ਭਾਸ਼ਾਵਾਂ 'ਚ ਜਾਣਕਾਰੀ ਮਿਲੇਗੀ। ਇਨ੍ਹਾਂ ਭਾਸ਼ਾਵਾਂ 'ਚ ਅੰਗ੍ਰੇਜ਼ੀ, ਹਿੰਦੀ, ਜਾਪਾਨੀ, ਸਪੈਨਿਸ਼, ਜਰਮਨ, ਚੀਨੀ, ਪੁਰਤਗਾਲੀ, ਰੂਸ ਆਦਿ ਭਾਸ਼ਾਵਾਂ ਸ਼ਾਮਲ ਹਨ।

ABOUT THE AUTHOR

...view details