ਹੈਦਰਾਬਾਦ: ਇਹ ਸਾਲ ਤਕਨੀਕੀ ਜਗਤ ਲਈ ਖਾਸ ਰਿਹਾ ਹੈ ਅਤੇ ਇਸ ਲਿਸਟ 'ਚ ChatGPT ਅਤੇ AI ਵੀ ਸ਼ਾਮਲ ਹੈ। ਹੁਣ ਲਗਭਗ ਸਾਰੀਆਂ ਕੰਪਨੀਆਂ ਨੇ ਆਪਣੇ AI ਮਾਡਲ ਨੂੰ ਪੇਸ਼ ਕਰ ਦਿੱਤਾ ਹੈ। ਪਰ ਮਾਈਕ੍ਰੋਸਾਫ਼ਟ ਅਤੇ OpenAi 'ਤੇ ਇੱਕ ਆਰੋਪ ਲੱਗ ਗਿਆ ਹੈ, ਕਿਉਕਿ New York Time ਨੇ ਬੀਤੇ ਬੁੱਧਵਾਰ ਨੂੰ ਅਮਰੀਕੀ ਅਦਾਲਤ 'ਚ OpenAi ਅਤੇ ਮਾਈਕ੍ਰੋਸਾਫ਼ਟ 'ਤੇ ਮੁਕੱਦਮਾ ਦਰਜ ਕੀਤਾ ਹੈ।
OpenAi 'ਤੇ ਦਰਜ ਹੋਇਆ ਮੁਕੱਦਮਾ: OpenAi 'ਤੇ ਮੁਕੱਦਮਾ ਦਰਜ ਹੋ ਗਿਆ ਹੈ, ਕਿਉਕਿ New York Times ਨੇ ਆਰੋਪ ਲਗਾਇਆ ਹੈ ਕਿ OpenAi ਅਤੇ ਮਾਈਕ੍ਰੋਸਾਫ਼ਟ ਦੇ ਇੱਕ ਮਾਡਲ ਨੇ ਕੰਪਨੀ ਦੇ ਲੱਖਾਂ ਆਰਟੀਕਲ ਦਾ ਇਸਤੇਮਾਲ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਨੇ ਕੰਪਨੀ ਤੋਂ ਆਗਿਆ ਵੀ ਨਹੀਂ ਲਈ ਹੈ। New York Times ਨੇ ਕਿਹਾ ਕਿ ਕੰਪਨੀਆਂ ਆਪਣੇ AI Chatbot ਦੇ ਰਾਹੀ ਬਿਨ੍ਹਾਂ ਆਗਿਆ ਜਾਂ ਭੁਗਤਾਨ ਕੀਤੇ ਆਰਟੀਕਲ ਦਾ ਇਸਤੇਮਾਲ ਕਰ ਰਹੀਆਂ ਹਨ।
OpenAi ਨੂੰ ਲੱਗਿਆ ਜ਼ੁਰਮਾਨਾ: ਇਸ ਮੁਕੱਦਮੇ ਨੂੰ ਲੈ ਕੇ New York Times ਨੇ ਜ਼ੁਰਮਾਨੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਇਸ ਗੱਲ੍ਹ 'ਤੇ ਵੀ ਜ਼ੋਰ ਦਿੱਤਾ ਹੈ ਕਿ ਕੰਪਨੀਆਂ ਅੱਗੇ ਤੋਂ ਉਨ੍ਹਾਂ ਦੇ ਕੰਟੈਟ ਦਾ ਇਸਤੇਮਾਲ ਨਾ ਕਰਨ। New York Times ਨੇ ਕੰਪਨੀਆਂ ਤੋਂ ਕਿੰਨਾਂ ਜ਼ੁਰਮਾਨਾ ਮੰਗਿਆ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਇਸ ਮੁਕੱਦਮੇ ਨੂੰ ਲੈ ਕੇ OpenAi ਅਤੇ ਮਾਈਕ੍ਰੋਸਾਫ਼ਟ ਵੱਲੋ ਵੀ ਅਜੇ ਕੋਈ ਟਿਪਣੀ ਨਹੀਂ ਕੀਤੀ ਗਈ ਹੈ।
OnePlus Ace 3 ਸਮਾਰਟਫੋਨ ਦੀ ਲਾਂਚ ਡੇਟ: OnePlus ਆਪਣੇ ਨਵੇਂ ਸਮਾਰਟਫੋਨ OnePlus Ace 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 4 ਜਨਵਰੀ ਦੇ ਦਿਨ ਲਾਂਚ ਕਰੇਗਾ। ਫੋਨ ਦੀ ਲਾਂਚ ਡੇਟ ਦੇ ਨਾਲ ਕੰਪਨੀ ਨੇ ਇਸਦੇ ਕਲਰ ਆਪਸ਼ਨਾਂ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। OnePlus Ace 3 ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਗੋਲਡ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਲਾਂਚ ਹੋਣ ਤੋਂ ਪਹਿਲਾ ਇਹ ਸਮਾਰਟਫੋਨ ਬੈਂਚਮਾਰਕਿੰਗ ਪਲੇਟਫਾਰਮ ਗੀਕਬੈਂਚ 'ਤੇ ਵੀ ਲਿਸਟ ਹੋ ਗਿਆ ਹੈ। OnePlus Ace 3 ਸਮਾਰਟਫੋਨ 'ਚ 6.78 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ ਨੂੰ 12GB+256GB, 16GB+512GB ਅਤੇ 16GB+1TB ਸਟੋਰੇਜ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲਣਗੇ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ ਇੱਕ 2MP ਦਾ ਮੈਕਰੋ ਕੈਮਰਾ ਸ਼ਾਮਲ ਹੋਵੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।