ETV Bharat / science-and-technology

iQOO Neo 9 ਸੀਰੀਜ਼ ਹੋਈ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ

author img

By ETV Bharat Features Team

Published : Dec 28, 2023, 10:28 AM IST

iQOO Neo 9 Series Launch Date: iQOO ਨੇ ਆਪਣੇ ਗ੍ਰਾਹਕਾਂ ਲਈ iQOO Neo 9 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਸ਼ੁਰੂਆਤੀ ਕੀਮਤ 26,700 ਰੁਪਏ ਰੱਖੀ ਗਈ ਹੈ।

iQOO Neo 9 Series Launch Date
iQOO Neo 9 Series Launch Date

ਹੈਦਰਾਬਾਦ: iQOO ਨੇ ਆਪਣੇ ਗ੍ਰਾਹਕਾਂ ਲਈ iQOO Neo 9 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਚੀਨ 'ਚ ਇੱਕ ਇਵੈਂਟ ਦੌਰਾਨ ਲਾਂਚ ਕੀਤਾ ਗਿਆ ਹੈ। ਇਸ ਇਵੈਂਟ ਦੌਰਾਨ ਕੰਪਨੀ ਨੇ ਆਪਣੇ iQOO TWS 1e ਏਅਰਬਡਸ ਅਤੇ ਆਪਣੀ ਪਹਿਲੀ ਸਮਾਰਟਵਾਚ iQOO ਵਾਚ ਵਰਗੇ ਪ੍ਰੋਡਕਟਸ ਨੂੰ ਵੀ ਲਾਂਚ ਕੀਤਾ ਹੈ। ਇਸ ਸੀਰੀਜ਼ 'ਚ iQOO Neo 9 ਅਤੇ iQOO Neo 9 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਸ਼ੁਰੂਆਤੀ ਕੀਮਤ 26,700 ਰੁਪਏ ਰੱਖੀ ਗਈ ਹੈ। ਫਿਲਹਾਲ, ਇਸ ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ।

iQOO Neo 9 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ iQOO Neo 9 ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 26,700 ਰੁਪਏ, 16GB+256GB ਸਟੋਰੇਜ ਦੀ ਕੀਮਤ 29,000 ਰੁਪਏ, 16GB+512GB ਦੀ ਕੀਮਤ 32,600 ਰੁਪਏ ਅਤੇ 16GB+1TB ਸਟੋਰੇਜ ਦੀ ਕੀਮਤ 37,200 ਰੁਪਏ ਰੱਖੀ ਗਈ ਹੈ। ਦੂਜੇ ਪਾਸੇ, iQOO Neo 9 ਪ੍ਰੋ ਸਮਾਰਟਫੋਨ ਦੇ 12GB+256GB ਦੀ ਕੀਮਤ 35,000 ਅਤੇ 12GB+512GB ਸਟੋਰੇਜ ਵਾਲੇ ਮਾਡਲ ਦੀ ਕੀਮਤ 38,500 ਰੁਪਏ, 16GB+512GB ਦੀ ਕੀਮਤ 42,000 ਅਤੇ 16GB+1TB ਸਟੋਰੇਜ ਵਾਲੇ ਮਾਡਲ ਦੀ ਕੀਮਤ 46,500 ਰੁਪਏ ਰੱਖੀ ਗਈ ਹੈ।

iQOO Neo 9 ਸੀਰੀਜ਼ ਦੇ ਫੀਚਰਸ: iQOO Neo 9 ਸੀਰੀਜ਼ 'ਚ 6.780 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1.5K Resolution, 144Hz ਦੇ ਰਿਫ੍ਰੈਸ਼ ਦਰ ਅਤੇ HDR10+ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ iQOO Neo 9 ਸਮਾਰਟਫੋਨ 'ਚ ਸਨੈਪਡ੍ਰੈਗਨ 8 ਦੇਨ 2 ਚਿਪਸੈੱਟ ਮਿਲਦੀ ਹੈ, ਜਦਕਿ iQOO Neo 9 ਪ੍ਰੋ ਸਮਾਰਟਫੋਨ 'ਚ Dimension 9300 ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP OIS Sony IMX920 ਪ੍ਰਾਈਮਰੀ ਕੈਮਰਾ, 50MP ਅਲਟ੍ਰਾਵਾਈਡ ਐਂਗਲ ਅਤੇ 8MP ਦਾ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸੀਰੀਜ਼ 'ਚ 5,160mAh ਦੀ ਬੈਟਰੀ ਮਿਲਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.