ਪੰਜਾਬ

punjab

ਸਾਲ 1997 ਵਿੱਚ ਮਹਾਰਾਣੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਨੰਗੇ ਪੈਰੀਂ ਦਿੱਤੀ ਸੀ ਸ਼ਹੀਦਾਂ ਨੂੰ ਸ਼ਰਧਾਂਜਲੀ

By

Published : Sep 9, 2022, 5:03 PM IST

96 ਸਾਲਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਦੇਹਾਂਤ (Queen Elizabeth II dies) ਹੋ ਗਿਆ ਹੈ। ਸਾਲ 1997 ਵਿੱਚ ਮਹਾਰਾਣੀ ਐਲਿਜ਼ਾਬੈਥ II ਭਾਰਤ ਦੌਰੇ ਉੱਤੇ ਆਏ ਸੀ ਇਸ ਦੌਰਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ। ਨਾਲ ਹੀ ਜਲ੍ਹਿਆਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ।

Queen Elizabeth II visited Golden Temple
ਮਹਾਰਾਣੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ

ਚੰਡੀਗੜ੍ਹ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ 96 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਬਕਿੰਘਮ ਪੈਲੇਸ ਨੇ ਬੀਤੀ ਰਾਤ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ। ਉਨ੍ਹਾਂ ਦੇ ਦੇਹਾਂਤ ਨਾਲ ਪੂਰਾ ਬ੍ਰਿਟੇਨ ਸੋਗ ਦੇ ਸਾਗਰ ਵਿੱਚ ਡੁੱਬਿਆ ਹੋਇਆ ਹੈ। ਦੱਸ ਦਈਏ ਕਿ ਮਹਾਰਾਣੀ ਐਲਿਜ਼ਾਬੈਥ II ਸਾਲ 1997 ਵਿੱਚ ਭਾਰਤ ਦੌਰੇ ’ਤੇ ਆਏ ਸਨ ਇਸ ਦੌਰਾਨ ਉਹ ਪੰਜਾਬ ਵੀ ਆਏ ਸੀ।

ਦੱਸ ਦਈਏ ਕਿ ਮਹਾਰਾਣੀ ਐਲਿਜ਼ਾਬੈਥ II ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ ਨਾਲ ਹੀ ਜਲਿਆਂਵਾਲਾ ਬਾਗ ਪਹੁੰਚ ਕੇ ਉਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਫੇਰੀ ਦੌਰਾਨ ਉਨ੍ਹਾਂ ਦੇ ਕਾਰਜਕ੍ਰਮ ਵਿੱਚ ਕਾਫੀ ਬਦਲਾਅ ਹੋਇਆ ਸੀ ਜੋ ਕਿ ਆਖਿਰੀ ਸਮੇਂ ਵਿੱਚ ਹੋਇਆ ਸੀ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਦੇ ਕਾਫਲੇ ਨੇ ਹਵਾਈ ਅੱਡੇ ਤੋਂ ਸਿੱਧਾ ਹਰਿਮੰਦਰ ਸਾਹਿਬ ਪਹੁੰਚਣਾ ਸੀ, ਪਰ ਉਹ ਸਿੱਧੇ ਜਲਿਆਂਵਾਲਾ ਬਾਗ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜ਼ਿਨ੍ਹਾਂ ਨੂੰ ਬ੍ਰਿਟਿਸ਼ ਰਾਜ ਦੌਰਾਨ ਜਨਰਲ ਡਾਇਰ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ। ਮਹਾਰਾਣੀ ਵੱਲੋਂ ਨੰਗੇ ਪੈਰੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ।

ਹਰਿਮੰਦਰ ਸਾਹਿਬ ਹੋ ਰਿਹਾ ਸੀ ਇੰਤਜ਼ਾਰ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਹਾਰਾਣੀ ਐਲਿਜ਼ਾਬੈਥ ਨੇ ਏਅਰਪੋਰਟ ਤੋਂ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣਾ ਸੀ ਪਰ ਉਨ੍ਹਾਂ ਦਾ ਕਾਫਲਾ ਸਿੱਧਾ ਜਲਿਆਂਵਾਲਾ ਬਾਗ ਦੇ ਸਾਹਮਣੇ ਆ ਕੇ ਰੁਕਿਆ। ਇੱਥੇ ਮਹਾਰਾਣੀ ਨੇ ਜੁੱਤੀਆਂ ਅਤੇ ਜੁਰਾਬਾਂ ਲਾਹ ਕੇ ਸ਼ਹੀਦੀ ਸਥਾਨ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ। ਮਹਾਰਾਣੀ ਕਰੀਬ 15 ਮਿੰਟ ਤੱਕ ਜਲਿਆਂਵਾਲਾ ਬਾਗ ਵਿੱਚ ਰੁਕੀ।

ਬਦਲਾ ਗਿਆ ਸੀ ਨਿਯਮ:ਹਰਿਮੰਦਰ ਸਾਹਿਬ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਨੰਗੇ ਪੈਰੀਂ ਦਾਖ਼ਲ ਹੋਣ ਦੀ ਇਜਾਜ਼ਤ ਹੈ, ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਹਾਰਾਣੀ ਐਲਿਜ਼ਾਬੈਥ ਲਈ ਪਹਿਲੀ ਵਾਰ ਇਸ ਨਿਯਮ ਨੂੰ ਬਦਲਿਆ ਗਿਆ ਸੀ। ਉਨ੍ਹਾਂ ਨੂੰ ਜੁਰਾਬਾਂ ਪਹਿਨ ਕੇ ਹਰਿਮੰਦਰ ਸਾਹਿਬ ਦੇ ਪਰਿਸਰ ਵਿੱਚ ਦਾਖਲ ਹੋਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਸੀ। ਮਹਾਰਾਣੀ ਦੇ ਸੁਰੱਖਿਆ ਸਲਾਹਕਾਰਾਂ ਦੀ ਬੇਨਤੀ ਤੋਂ ਬਾਅਦ ਇਹ ਇਜਾਜ਼ਤ ਦਿੱਤੀ ਗਈ ਸੀ।

ਕਾਫੀ ਹੋਇਆ ਸੀ ਵਿਵਾਦ:ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਰਾਣੀ ਨੇ ਉਥੇ ਬਣੇ ਜੋੜੇ ਦੇ ਘਰ 'ਚ ਆਪਣੀ ਜੁੱਤੀ ਲਾਹ ਦਿੱਤੀ ਪਰ ਚਿੱਟੀਆਂ ਜੁਰਾਬਾਂ ਪਹਿਨੀਆਂ ਰੱਖੀਆਂ। ਉਸਦੇ ਹੱਥਾਂ ਵਿੱਚ ਚਿੱਟੇ ਦਸਤਾਨੇ ਵੀ ਸੀ। ਰਾਣੀ ਨੇ ਟੋਪੀ ਪਾਈ ਹੋਈ ਸੀ। ਇਸ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋਇਆ ਸੀ ਪਰ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦੇ ਅਧਿਕਾਰੀਆਂ ਨੇ ਕਦੇ ਵੀ ਮਹਾਰਾਣੀ ਨੂੰ ਜੁਰਾਬਾਂ ਪਾ ਕੇ ਆਉਣ ਦੀ ਇਜਾਜ਼ਤ ਦੇਣ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਇਹ ਵੀ ਪੜੋ:ਸਿਰਫ ਬ੍ਰਿਟੇਨ ਦੀ ਮਹਾਰਾਣੀ ਨਹੀਂ ਸੀ ਐਲਿਜ਼ਾਬੈਥ II, ਇਹ 14 ਦੇਸ਼ ਵੀ ਮੰਨਦੇ ਸੀ ਉਨ੍ਹਾਂ ਨੂੰ ਆਪਣੀ Queen

ABOUT THE AUTHOR

...view details