ਪੰਜਾਬ

punjab

ਪੁਲਿਸ 'ਤੇ ਨਾਬਾਲਗ ਡਰਾਈਵਰ ਦੇ ਕਤਲ ਦਾ ਇਲਜ਼ਾਮ, ਲੋਕਾਂ ਦਾ ਭੜਕਿਆ ਗੁੱਸਾ, ਬੈਰੀਕੇਡਾਂ ਨੂੰ ਲਾਈ ਅੱਗ

By

Published : Jun 29, 2023, 1:12 PM IST

ਪੈਰਿਸ, ਫਰਾਂਸ ਵਿਚ ਪੁਲਿਸ ਹੱਥੋਂ 17 ਸਾਲਾ ਨੌਜਵਾਨ ਦੇ ਕਤਲ ਤੋਂ ਬਾਅਦ ਲੋਕਾਂ ਨੇ ਬੈਰੀਕੇਡਾਂ ਨੂੰ ਅੱਗ ਲਗਾ ਦਿੱਤੀ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਛੱਡਣੇ ਪਏ। ਹਾਲਾਂਕਿ, ਜਨਤਾ ਅਤੇ ਪੁਲਿਸ ਵਿਚਕਾਰ ਤਣਾਅ ਜਾਰੀ ਹੈ। ਪੜ੍ਹੋ ਪੂਰੀ ਖਬਰ...

Paris: Accused of killing a minor driver on the police, anger erupted, barricades were set on fire
ਪੁਲਿਸ 'ਤੇ ਨਾਬਾਲਗ ਡਰਾਈਵਰ ਦੇ ਕਤਲ ਦਾ ਇਲਜ਼ਾਮ

ਪੈਰਿਸ:ਫਰਾਂਸ ਦੇ ਪੈਰਿਸ ਦੇ ਇਲਾਕੇ ਵਿੱਚ ਪੁਲਿਸ ਹੱਥੋਂ 17 ਸਾਲਾ ਡਿਲੀਵਰੀ ਡਰਾਈਵਰ ਦੀ ਮੌਤ ਤੋਂ ਬਾਅਦ ਤਣਾਅ ਫੈਲ ਗਿਆ ਹੈ। ਪੈਰਿਸ ਪੁਲਿਸ 'ਤੇ ਇਲਜ਼ਾਮ ਹੈ ਕਿ ਪੁਲਿਸ ਦੇ ਇੱਕ ਅਧਿਕਾਰੀ ਨੇ ਇੱਕ 17 ਸਾਲਾ ਡਿਲੀਵਰੀ ਡਰਾਈਵਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੈਰਿਸ ਵਿੱਚ ਬੈਰੀਕੇਡਾਂ ਨੂੰ ਅੱਗ ਲਾ ਦਿੱਤੀ। ਪੈਰਿਸ ਪੁਲਿਸ ਨੂੰ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਪੀੜਤ ਪਰਿਵਾਰ ਦੇ ਵਕੀਲ ਨੇ ਦੱਸਿਆ ਕਿ 17 ਸਾਲਾ ਡਿਲੀਵਰੀ ਡਰਾਈਵਰ ਨੂੰ ਮੰਗਲਵਾਰ ਨੂੰ ਪੈਰਿਸ ਦੇ ਨੈਨਟੇਰੇ ਇਲਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਟ੍ਰੈਫਿਕ ਚੈਕਿੰਗ ਦੌਰਾਨ ਵਾਪਰੀ ਘਟਨਾ :ਵਕੀਲ ਅਨੁਸਾਰ ਪੁਲਿਸ ਅਧਿਕਾਰੀ ਨੂੰ ਕਤਲ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਟ੍ਰੈਫਿਕ ਚੈਕਿੰਗ ਦੌਰਾਨ ਵਾਪਰੀ। ਸਰਕਾਰੀ ਵਕੀਲ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੀੜਤ ਨੂੰ ਗੋਲੀ ਲੱਗੀ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵਿਚ ਸਵਾਰ ਇਕ ਯਾਤਰੀ ਨੂੰ ਥੋੜ੍ਹੇ ਸਮੇਂ ਲਈ ਹਿਰਾਸਤ ਵਿਚ ਲਿਆ ਗਿਆ ਅਤੇ ਛੱਡ ਦਿੱਤਾ ਗਿਆ। ਪੁਲਿਸ ਫਰਾਰ ਹੋਏ ਇਕ ਹੋਰ ਯਾਤਰੀ ਦੀ ਭਾਲ ਕਰ ਰਹੀ ਹੈ।

ਪੀੜਤ ਦੇ ਵਕੀਲਾਂ ਨੇ ਪੁਲਿਸ ਦੇ ਦਾਅਵੇ ਨੂੰ ਨਕਾਰਿਆ :ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਮੁਕਾਬਲੇ ਫਰਾਂਸ ਵਿੱਚ ਬੰਦੂਕ ਕਲਚਰ ਆਮ ਨਹੀਂ ਹੈ। ਮੰਗਲਵਾਰ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪੀੜਤ ਡਰਾਈਵਰ ਦੀ ਪਛਾਣ 17 ਸਾਲਾ ਨੇਲ ਐੱਮ ਦੇ ਰੂਪ ਵਿੱਚ ਹੋਈ ਹੈ। ਪੀੜਤ ਪਰਿਵਾਰ ਵੱਲੋਂ ਤਿੰਨ ਵਕੀਲਾਂ ਦੀ ਇੱਕ ਟੀਮ ਨੇ ਪੁਲਿਸ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਅਧਿਕਾਰੀਆਂ ਦੀ ਜਾਨ ਖਤਰੇ ਵਿੱਚ ਸੀ, ਕਿਉਂਕਿ ਪੀੜਤ ਨੇ ਉਨ੍ਹਾਂ ਨੂੰ ਦਰੜਨ ਦੀ ਧਮਕੀ ਦਿੱਤੀ ਸੀ।

ਵਕੀਲਾਂ ਨੇ ਵਾਇਰਲ ਵੀਡੀਓ ਦਾ ਦਿੱਤਾ ਹਵਾਲਾ :ਪੀੜਤ ਧਿਰ ਦੇ ਵਕੀਲਾਂ ਨੇ ਇਕ ਵੀਡੀਓ ਦਾ ਹਵਾਲਾ ਦਿੱਤਾ ਹੈ ਜੋ ਕਿ ਸੋਸ਼ਲ ਮੀਡੀਆ ਉਤੇ ਲਗਾਤਾਰ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਪੁਲਿਸ ਅਧਿਕਾਰੀ ਕਾਰ ਚਾਲਕ ਵਾਲੇ ਪਾਸੇ ਦੀ ਖਿੜਕੀ ਵੱਲ ਝੁਕ ਰਹੇ ਸਨ। ਇਸ ਤੋਂ ਪਹਿਲਾਂ ਕਿ ਕਾਰ ਦੀ ਕੋਈ ਹਲਚਲ ਹੁੰਦੀ, ਕਿ ਪੁਲਿਸ ਅਧਿਕਾਰੀ ਨੇ ਫਾਇਰਿੰਗ ਕਰ ਦਿੱਤੀ।

ਸਥਾਨਕ ਵਸਨੀਕਾਂ ਵੱਲੋਂ ਪੁਲਿਸ ਹੈ਼ਡਕੁਆਰਟਰ ਬਾਹਰ ਪ੍ਰਦਰਸ਼ਨ :ਇਸ ਕਲਤ ਦੀ ਵਾਰਦਾਤ ਮਗਰੋਂ ਨੈਨਟੇਰੇ ਦੀਆਂ ਗਲੀਆਂ ਵਿੱਚ ਅਸ਼ਾਂਤੀ ਫੈਲ ਗਈ ਹੈ। ਸਥਾਨਕ ਵਸਨੀਕਾਂ ਨੇ ਪੁਲਿਸ ਹੈੱਡਕੁਆਰਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਸਥਾਨਕ ਮੀਡੀਆ 'ਤੇ ਪ੍ਰਸਾਰਿਤ ਵੀਡੀਓਜ਼ ਦੇ ਅਨੁਸਾਰ, ਕੁਝ ਸਮੂਹਾਂ ਨੇ ਬੈਰੀਕੇਡਾਂ ਅਤੇ ਡਸਟਬਿਨਾਂ ਨੂੰ ਅੱਗ ਲਗਾ ਦਿੱਤੀ। ਇੱਕ ਬੱਸ ਸਟਾਪ 'ਤੇ ਭੰਨਤੋੜ ਦੀ ਸੂਚਨਾ ਵੀ ਮਿਲੀ ਹੈ। ਭੀੜ ਨੇ ਪੁਲਿਸ 'ਤੇ ਪਟਾਕੇ ਸੁੱਟੇ, ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਅਤੇ ਫੈਲਾਉਣ ਵਾਲੇ ਗ੍ਰੇਨੇਡ ਦੀ ਵਰਤੋਂ ਕੀਤੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ ਫਰਾਂਸ ਪੁਲਿਸ ਹੱਥੋਂ ਕਈ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ, ਜਿਸ ਨਾਲ ਵਧੇਰੇ ਜਵਾਬਦੇਹੀ ਦੀ ਮੰਗ ਕੀਤੀ ਗਈ ਹੈ। ਫਰਾਂਸ ਨੇ ਮਿਨੀਸੋਟਾ ਵਿੱਚ ਪੁਲਿਸ ਦੁਆਰਾ ਜਾਰਜ ਫਲਾਇਡ ਕਤਲ ਤੋਂ ਬਾਅਦ ਨਸਲੀ ਪਰੋਫਾਈਲਿੰਗ ਅਤੇ ਹੋਰ ਬੇਇਨਸਾਫੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਦੇਖਿਆ।

ABOUT THE AUTHOR

...view details