ETV Bharat / bharat

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਕੈਨੇਡਾ ਖ਼ਿਲਾਫ਼ ਤਲਖ ਤੇਵਰ, ਕਿਹਾ- "ਜੇਕਰ ਖਾਲਿਸਤਾਨ ਨੂੰ ਦਿੱਤੀ ਸ਼ਹਿ ਤਾਂ ਚੁੱਪ ਨਹੀਂ ਰਹਾਂਗੇ"

author img

By

Published : Jun 29, 2023, 11:34 AM IST

Updated : Jun 29, 2023, 11:54 AM IST

ਭਾਰਤੀ ਵਿਦੇਸ਼ ਮੰਤਰੀ ਨੇ ਕੈਨੇਡਾ ਵਿੱਚ ਵੱਧ ਰਹੀਆਂ ਖਾਲਿਸਤਾਨੀ ਲਹਿਰਾਂ ਲਈ ਕੈਨੇਡੀਅਨ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੇ ਜਿਸ ਤਰ੍ਹਾਂ ਖਾਲਿਸਤਾਨੀ ਮੁੱਦਿਆਂ ਨਾਲ ਨਜਿੱਠਿਆ ਹੈ ਜਾਂ ਨਜਿੱਠ ਰਿਹਾ ਹੈ, ਉਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।

Foreign Minister S. Jaishankar's attitude against Canada regarding the Khalisni movement
ਜੇਕਰ ਭਾਰਤ ਦੀ ਅਖੰਡਤਾ ਜਾਂ ਸੁਰੱਖਿਆ ਉਤੇ ਹਮਲਾ ਹੋਇਆ ਤਾਂ ਦੇਵਾਂਗੇ ਮੂੰਹਤੋੜਵਾਂ ਜਵਾਬ

ਚੰਡੀਗੜ੍ਹ ਡੈਸਕ: ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਪ੍ਰੋਗਰਾਮ 'ਚ ਕੈਨੇਡਾ ਦੀ ਟਰੂਡੋ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਵਿਦੇਸ਼ ਮੰਤਰੀ ਨੇ ਕੈਨੇਡਾ ਵਿੱਚ ਵੱਧ ਰਹੀਆਂ ਖਾਲਿਸਤਾਨੀ ਲਹਿਰਾਂ ਲਈ ਕੈਨੇਡੀਅਨ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੇ ਜਿਸ ਤਰ੍ਹਾਂ ਖਾਲਿਸਤਾਨੀ ਮੁੱਦਿਆਂ ਨਾਲ ਨਜਿੱਠਿਆ ਹੈ ਜਾਂ ਨਜਿੱਠ ਰਿਹਾ ਹੈ, ਉਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਹ ਸਪੱਸ਼ਟ ਹੈ ਕਿ ਉਹ ਵੀ ਵੋਟ ਬੈਂਕ ਦੀ ਰਾਜਨੀਤੀ ਤੋਂ ਪ੍ਰੇਰਿਤ ਹੈ। ਜੈਸ਼ੰਕਰ ਨੇ ਕਿਹਾ ਕਿ ਜੇਕਰ ਭਾਰਤ ਦੀ ਅਖੰਡਤਾ ਅਤੇ ਸੁਰੱਖਿਆ 'ਤੇ ਹਮਲਾ ਹੋਇਆ ਤਾਂ ਅਸੀਂ ਮੂੰਹਤੋੜ ਜਵਾਬ ਦੇਵਾਂਗੇ।

ਵਿਦੇਸ਼ ਮੰਤਰੀ ਵੱਲੋਂ ਖਾਲਿਸਤਾਨੀ ਮੁੱਦੇ ਉਤੇ ਕੈਨੇਡਾ ਸਰਕਾਰ ਦੀ ਆਲੋਚਨਾ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਖਾਲਿਸਤਾਨੀ ਮੁੱਦੇ 'ਤੇ ਕੈਨੇਡਾ ਸਰਕਾਰ ਦੀ ਕਾਫੀ ਆਲੋਚਨਾ ਕੀਤੀ। ਜੈਸ਼ੰਕਰ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਖਾਲਿਸਤਾਨੀ ਮੁੱਦੇ ਨਾਲ ਕਿਵੇਂ ਨਜਿੱਠਿਆ ਹੈ, ਅਸਲ ਵਿੱਚ ਚਿੰਤਾ ਦਾ ਵਿਸ਼ਾ ਹੈ। ਲੱਗਦਾ ਹੈ ਕਿ ਉਹ ਵੋਟ ਬੈਂਕ ਦੀ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੈਨੇਡਾ ਵਿੱਚ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਜੋ ਸਾਡੀ ਰਾਸ਼ਟਰੀ ਸੁਰੱਖਿਆ ਅਤੇ ਅਖੰਡਤਾ ਨੂੰ ਠੇਸ ਪਹੁੰਚਾਉਂਦੀਆਂ ਹਨ ਤਾਂ ਸਾਨੂੰ ਜਵਾਬ ਦੇਣਾ ਪਵੇਗਾ। ਦੱਸ ਦੇਈਏ ਕਿ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਦੇਖਣ ਨੂੰ ਮਿਲਿਆ ਹੈ।

  • #WATCH | Delhi: Dr EAM S Jaishankar on Canada: "They seem driven by vote-bank politics. Their responses have been constrained by what they regard as vote bank compulsions. If there are activities in Canada that impinge on our national security & integrity, then we will have to… pic.twitter.com/knNz7z8e9B

    — ANI (@ANI) June 28, 2023 " class="align-text-top noRightClick twitterSection" data=" ">

ਇਹ ਸੀ ਮਾਮਲਾ : ਖਾਲਿਸਤਾਨੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਉਣ ਲਈ ਕੈਨੇਡੀਅਨ ਸਰਕਾਰ ਤੋਂ ਇਜਾਜ਼ਤ ਮੰਗੀ ਸੀ। ਕੈਨੇਡਾ ਸਰਕਾਰ ਨੇ ਇਸ ਦੀ ਇਜਾਜ਼ਤ ਦਿੱਤੀ ਸੀ, ਜਿਸ 'ਤੇ ਭਾਰਤ ਨੇ ਸਖ਼ਤ ਇਤਰਾਜ਼ ਕੀਤਾ ਸੀ। ਉਦੋਂ ਐੱਸ ਜੈਸ਼ੰਕਰ ਨੇ ਕਿਹਾ ਸੀ ਕਿ ਕੈਨੇਡਾ ਨੂੰ ਇਸ ਤਰ੍ਹਾਂ ਦੀ ਇਜਾਜ਼ਤ ਦੇਣਾ ਅਤੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਹੋਣਾ ਆਪਸੀ ਸਬੰਧਾਂ ਲਈ ਠੀਕ ਨਹੀਂ ਹੈ। ਦੱਸ ਦੇਈਏ ਕਿ ਕੈਨੇਡਾ ‘ਚ ਖਾਲਿਸਤਾਨੀ ਗਤੀਵਿਧੀਆਂ ‘ਚ ਤੇਜ਼ੀ ਆਈ ਹੈ। ਇਸੇ ਮਹੀਨੇ 4 ਜੂਨ ਨੂੰ ਖਾਲਿਸਤਾਨੀਆਂ ਨੇ ਪਰੇਡ ਕੱਢੀ। ਇਸ ਤੋਂ ਇਲਾਵਾ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਰੈਲੀਆਂ ਹੁੰਦੀਆਂ ਹਨ।

Last Updated :Jun 29, 2023, 11:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.