ਪੰਜਾਬ

punjab

ਖਾਲਿਸਤਾਨੀਆਂ ਨੇ ਕੈਨੇਡਾ 'ਚ ਮੁੜ ਕੀਤਾ ਤਿਰੰਗੇ ਦਾ ਨਿਰਾਦਰ, ਭਾਰਤੀ ਸਫਾਰਤਖਾਨੇ ਦੇ ਬਾਹਰ ਲਾਈ ਤਿਰੰਗੇ ਝੰਡੇ ਨੂੰ ਅੱਗ

By ETV Bharat Punjabi Team

Published : Dec 20, 2023, 3:36 PM IST

Khalistanis set the flag on fire: ਕੈਨੇਡਾ ਦੇ ਵੈਨਕੂਵਰ ਵਿੱਚ ਇੱਕ ਵਾਰ ਫਿਰ ਤੋਂ ਤਿਰੰਗੇ ਝੰਡੇ ਦਾ ਖਾਲਿਸਤਾਨੀ ਸਮਰਥਕਾਂ ਨੇ ਅਪਮਾਨ ਕੀਤਾ ਹੈ। ਭਾਰਤੀ ਸਫਾਰਤਖਾਨੇ ਬਾਹਰ ਪ੍ਰਦਰਸ਼ਨ ਕਰਦਿਆਂ ਖਾਲਿਸਤਾਨੀਆਂ ਨੇ ਝੰਡੇ ਨੂੰ ਅੱਗ ਲਗਾ ਦਿੱਤੀ।

Khalistanis in Canada insulted India's tricolor flag
ਖਾਲਿਸਤਾਨੀਆਂ ਨੇ ਕੈਨੇਡਾ 'ਚ ਮੁੜ ਕੀਤਾ ਤਿਰੰਗੇ ਦਾ ਨਿਰਾਦਰ, ਭਾਰਤੀ ਸਫਾਰਤਖਾਨੇ ਦੇ ਬਾਹਰ ਲਾਈ ਤਿਰੰਗੇ ਝੰਡੇ ਨੂੰ ਅੱਗ

ਚੰਡੀਗੜ੍ਹ:ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਪਹਿਲਾਂ ਵੀ ਖਟਾਸ ਦਾ ਕਾਰਣ ਬਣੇ ਖਾਲਿਸਤਾਨੀ ਸਮਰਥਕ ਹੁਣ ਮੁੜ ਤੋਂ ਬੇਲਗਾਮ ਨਜ਼ਰ ਆ ਰਹੇ ਹਨ। ਇੱਕ ਵਾਰ ਫਿਰ ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿੱਚ ਖਾਲਿਸਤਾਨੀਆਂ (Khalistani in the city of Vancouver) ਨੇ ਆਪਣੇ ਭਾਰਤ ਵਿਰੋਧੀ ਚਿਹਰੇ ਨੂੰ ਨਸ਼ਰ ਕਰਦਿਆਂ ਨਫਰਤ ਦਾ ਇਜ਼ਹਾਰ ਕੀਤਾ ਹੈ। ਦਰਅਸਲ ਬੀਤੇ ਦਿਨ ਖਾਲਿਸਤਾਨੀ ਸਮਰਥਕਾਂ ਨੇ ਕੈਨੇਡਾ ਵਿੱਚ ਪ੍ਰਦਰਸ਼ਨ ਕਰਦਿਆਂ ਵੈਨਕੁਵਰ ਸਥਿਤ ਭਾਰਤੀ ਸਫਾਰਖਾਨੇ ਦੇ ਬਾਹਰ ਤਿਰੰਗੇ ਝੰਡੇ ਨੂੰ ਅੱਗ ਲਗਾ ਦਿੱਤੀ। ਤਿਰੰਗੇ ਝੰਡੇ ਨੂੰ ਅੱਗ ਹਵਾਲੇ ਕਰਨ ਦੀਆਂ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਫੈਲ ਗਈਆਂ।

ਤਿਰੰਗੇ ਦਾ ਸ਼ਰੇਆਮ ਨਿਰਾਦਰ:ਦੱਸ ਦਈਏ 3 ਦਿਨ ਪਹਿਲਾਂ ਟੋਰਾਂਟੋ ਵਿੱਚ ਵੀ ਭਾਰਤੀ ਸਫਾਰਤਖਾਨੇ (Demonstration outside the Indian Embassy) ਦੇ ਬਾਹਰ ਪ੍ਰਦਰਸ਼ਨ ਹੋਇਆ ਸੀ। ਇਸ ਦੌਰਾਨ ਵੀ ਖਾਲਿਸਤਾਨੀਆਂ ਨੇ ਇੱਕ ਵਾਰ ਫਿਰ ਤਿਰੰਗੇ ਦਾ ਅਪਮਾਨ ਕੀਤਾ। ਸੜਕ 'ਤੇ ਤਿਰੰਗਾ ਵਿਛਾ ਦਿੱਤਾ, ਉਸ 'ਤੇ ਜੁੱਤੀਆਂ ਰੱਖੀਆਂ ਅਤੇ ਅੰਤ 'ਚ ਅੱਗ ਲਗਾ ਦਿੱਤੀ। ਖਾਲਿਸਤਾਨੀ ਸਮਰਥਕਾਂ ਦੀਆਂ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਕੈਨੇਡੀਅਨ ਪੁਲਿਸ ਨੇ ਵੀ ਕੁੱਝ ਨਹੀਂ ਕੀਤਾ ਅਤੇ ਉਨ੍ਹਾਂ ਦੇ ਸਾਹਮਣੇ ਹੀ ਭਾਰਤੀਆਂ ਦੇ ਮਾਣ ਤਿਰੰਗੇ ਨੂੰ ਖਾਲਿਸਤਾਨੀ ਸਮਰਥਕਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਕੈਨੇਡਾ ਅੰਦਰ ਤਿੰਨ ਦਿਨਾਂ 'ਚ ਖਾਲਿਸਤਾਨੀਆਂ ਦਾ ਇਹ ਦੂਜਾ ਅਜਿਹਾ ਰੋਸ ਪ੍ਰਦਰਸ਼ਨ ਹੈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਾਂਚ ਏਜੰਸੀ ਐਨਆਈਏ ਇਸ ਬਾਰੇ ਚੌਕਸ ਹਨ। ਭਾਵੇਂ ਕੈਨੇਡਾ ਸਰਕਾਰ ਨੇ ਇਸ ਮਾਮਲੇ ਨੂੰ ਲੈਕੇ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਹਨ ਪਰ ਭਾਰਤ ਸਰਕਾਰ ਅਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਨੇ ਇਨ੍ਹਾਂ ਹਰਕਤਾਂ ਉੱਤੇ ਪੈਨੀ ਨਜ਼ਰ ਬਣਾ ਕੇ ਰੱਖੀ ਹੋਈ ਹੈ।

ਨਿੱਝਰ ਦੀ ਮੌਤ ਕਾਰਣ ਰੋਹ ਵਿੱਚ ਹਨ ਖਾਲਿਸਤਾਨੀ:ਦੱਸ ਦਈਏ ਭਾਰਤ ਵਿੱਚ ਖਾਲਿਸਤਾਨੀ ਲਹਿਰ (Khalistani movement) ਨੂੰ ਹਵਾ ਦੇਣ ਵਾਲੇ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ ਪਰ ਖਾਲਿਸਤਾਨੀ ਸਮਰਥਕਾਂ ਦੇ ਦਬਾਅ ਹੇਠ ਕੈਨੇਡਾ ਨੇ ਬਿਨਾਂ ਜਾਂਚ ਦੇ ਬਿਆਨ ਜਾਰੀ ਕਰ ਦਿੱਤਾ ਕਿ ਇਸ ਵਿੱਚ ਭਾਰਤ ਦਾ ਹੱਥ ਸੀ। ਹੁਣ ਖਾਲਿਸਤਾਨੀ ਸਮਰਥਕ ਲਗਾਤਾਰ ਭਾਰਤੀ ਸਫਾਰਤਖਾਨਿਆਂ ਨੂੰ ਫਿਰ ਤੋਂ ਨਿਸ਼ਾਨਾ ਬਣਾ ਰਹੇ ਹਨ। ਸ਼ਾਂਤਮਈ ਪ੍ਰਦਰਸ਼ਨ ਦੀ ਛਾਂ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਵਰਮਾ ਵਿਰੁੱਧ ਗਲਤ ਸ਼ਬਦਾਵਲੀ ਵਰਤ ਕੇ ਇਹ ਖਾਲਿਸਤਾਨੀ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਦਰਸ਼ਨਕਾਰੀ ਇਸ ਲਈ ਵੀ ਨਰਾਜ਼ ਨੇ ਕਿਉਂਕਿ ਹਰਦੀਪ ਨਿੱਝਰ (Hardeep Nijjar) ਦੇ ਕਤਲ ਨੂੰ 100 ਦਿਨਾਂ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਇੱਕ ਵੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ। ਦੂਜੇ ਪਾਸੇ ਖਾਲਿਸਤਾਨੀ ਸਮਰਥਕ ਭਾਰਤ ਸਰਕਾਰ ਨੂੰ ਨਿੱਝਰ ਦੀ ਮੌਤ ਦਾ ਜ਼ਿੰਮੇਵਾਰ ਮੰਨ ਰਹੇ ਨੇ ਅਤੇ ਭਾਰਤ ਸਰਕਾਰ ਲਗਾਤਾਰ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੀ ਹੈ।

ABOUT THE AUTHOR

...view details