ਪੰਜਾਬ

punjab

ਕੈਨੇਡਾ 'ਚ ਗਾਇਕ ਮਨਕੀਰਤ ਔਲਖ ਦੇ ਕਰੀਬੀ ਦੋਸਤ ਦੇ ਸ਼ੋਅਰੂਮ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫਤਾਰ, ਪੰਜਾਬੀ ਸੀ ਹਮਲਾਵਰ

By ETV Bharat Punjabi Team

Published : Dec 12, 2023, 8:32 PM IST

Canada Showroom Firing Case Update: ਪਿਛਲੇ ਦਿਨੀਂ ਕੈਨੇਡਾ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਦੋਸਤ ਐਂਡੀ ਦੁੱਗਾ ਦੇ ਸ਼ੋਅਰੂਮ 'ਤੇ ਗੋਲੀਆਂ ਚੱਲੀਆਂ ਸਨ, ਜਿਸ 'ਚ ਪੁਲਿਸ ਨੇ ਇੱਕ ਮੁਲਜ਼ਮ ਕਾਬੂ ਕਰ ਲਿਆ, ਜਦਕਿ ਦੂਜੇ ਦੀ ਭਾਲ ਜਾਰੀ ਹੈ।

Canada Showroom Firing Case Update
Canada Showroom Firing Case Update

ਚੰਡੀਗੜ੍ਹ: ਕੈਨੇਡਾ ‘ਚ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੋਲੀਆਂ ਚਲਾਉਣ ਵਾਲਾ ਮੁਲਜ਼ਮ ਤਨਮਨਜੋਤ ਸਿੰਘ ਗਿੱਲ ਹੈ। ਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਉਸਨੇ ਬਰੈਂਪਟਨ ਵਿੱਚ ਕਾਰੋਬਾਰੀ ਐਂਡੀ ਦੁੱਗਾ ਦੇ ਮਿਲੇਨੀਅਮ ਟਾਇਰ ਸ਼ੋਅਰੂਮ ਵਿੱਚ ਗੋਲੀਬਾਰੀ ਕੀਤੀ। ਇੱਥੇ ਗੋਲੀਆਂ ਚਲਾਉਣ ਵਾਲੇ ਦੋਵੇਂ ਨੌਜਵਾਨ ਪੰਜਾਬੀ ਮੂਲ ਦੇ ਸਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਕਿਸ ਗਿਰੋਹ ਨਾਲ ਸਬੰਧਤ ਹਨ। ਉਥੇ ਹੀ ਦੂਜਾ ਮੁਲਜ਼ਮ ਅਜੇ ਫਰਾਰ ਹੈ।

ਦੁੱਗਾ ਨੇ ਕੈਨੇਡਾ 'ਚ ਸ਼ੁਰੂ ਕੀਤਾ ਸੀ ਕਾਰੋਬਾਰ: ਐਂਡੀ ਦੁੱਗਾ ਦਾ ਪੂਰਾ ਨਾਂ ਇੰਦਰਜੀਤ ਦੁੱਗਾ ਹੈ। ਉਹ ਕੈਨੇਡਾ ਵਿੱਚ ਇੱਕ ਪੰਜਾਬੀ ਸਿੱਖ ਕਰੋੜਪਤੀ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੇ ਫਗਵਾੜਾ ਦੇ ਪਿੰਡ ਰਾਮਪੁਰਾ ਸੁਨਰਾ ਦਾ ਰਹਿਣ ਵਾਲਾ ਹੈ। 1989 ਵਿੱਚ ਉਹ ਪੰਜਾਬ ਤੋਂ ਕੈਨੇਡਾ ਚਲਾ ਗਿਆ ਸੀ। ਉਨ੍ਹਾਂ ਨੇ ਨਿਊ ਮਿਲੇਨੀਅਮ ਟਾਇਰ ਸੈਂਟਰ ਖੋਲ੍ਹਿਆ ਸੀ। ਜਿਸ ਤੋਂ ਬਾਅਦ ਉਸ ਦੀ ਮਨਕੀਰਤ ਔਲਖ ਨਾਲ ਦੋਸਤੀ ਹੋ ਗਈ। ਮਨਕੀਰਤ ਨੇ ਕਈ ਗੀਤਾਂ 'ਚ ਉਸ ਦੇ ਨਾਂ ਦਾ ਜ਼ਿਕਰ ਵੀ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਵੀ ਜੁੜੇ ਹੋਏ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਵਿੱਚ ਵੀ ਉਹ ਸਭ ਤੋਂ ਅੱਗੇ ਹੈ।

ਬੰਬੀਹਾ ਗੈਂਗ ਦੇ ਨਿਸ਼ਾਨੇ 'ਤੇ ਹੈ ਐਂਡੀ ਦੁੱਗਾ:ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਹੀ ਐਂਡੀ ਦੁੱਗਾ ਬੰਬੀਹਾ ਗੈਂਗ ਦੇ ਨਿਸ਼ਾਨੇ 'ਤੇ ਹੈ। ਬੰਬੀਹਾ ਗੈਂਗ ਦਾ ਦੋਸ਼ ਹੈ ਕਿ ਐਂਡੀ ਦੁੱਗਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਮਰਥਨ ਕਰਦਾ ਹੈ। ਲਾਰੈਂਸ ਗੈਂਗ ਨੇ ਹੀ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਬੰਬੀਹਾ ਗੈਂਗ ਦਾ ਦੋਸ਼ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਂਡੀ ਦੁੱਗਾ ਨੇ ਦੋਸ਼ੀਆਂ ਨੂੰ ਪਨਾਹ ਦਿੱਤੀ ਸੀ। ਹਾਲਾਂਕਿ, ਪੰਜਾਬ ਪੁਲਿਸ ਅਤੇ ਕੈਨੇਡੀਅਨ ਜਾਂਚ ਵਿੱਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ABOUT THE AUTHOR

...view details