ਪੰਜਾਬ

punjab

Canada Accident: ਕੈਨੇਡਾ ਵਿੱਚ ਬੱਸ ਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ, 10 ਗੰਭੀਰ

By

Published : Jun 16, 2023, 9:03 AM IST

ਕੈਨੇਡਾ 'ਚ ਵੀਰਵਾਰ ਨੂੰ ਹੋਏ ਸੜਕ ਹਾਦਸੇ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਹੁਣ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਸਾਰੇ ਬਜ਼ੁਰਗ ਸਵਾਰ ਸਨ। ਸਥਾਨਕ ਪੁਲਿਸ ਨੇ ਸ਼ੁੱਕਰਵਾਰ ਤੜਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ।

15 killed, 10 injured in bus-truck collision in Manitobe Canada
ਕੈਨੇਡਾ ਵਿੱਚ ਬੱਸ ਤੇ ਟਰੱਕ ਦੀ ਟੱਕਰ ਵਿੱਚ 15 ਲੋਕਾਂ ਦੀ ਮੌਤ

ਓਟਾਵਾ:ਕੈਨੇਡਾ ਦੇ ਮੈਨੀਟੋਬਾ ਵਿੱਚ ਬਜ਼ੁਰਗਾਂ ਨੂੰ ਲਿਜਾ ਰਹੀ ਇੱਕ ਮਿੰਨੀ ਬੱਸ ਨੂੰ ਇੱਕ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਬੱਸ ਵਿੱਚ ਜ਼ਿਆਦਾਤਰ ਬਜ਼ੁਰਗ ਸਵਾਰ ਸਨ। ਇਕ ਕੈਨੇਡੀਅਨ ਮੀਡੀਆ ਏਜੰਸੀ ਨੇ ਆਰਸੀਐਮਪੀ ਮੈਨੀਟੋਬਾ ਦੇ ਕਮਾਂਡਿੰਗ ਅਫਸਰ ਅਸਿਸਟੈਂਟ ਕਮਿਸ਼ਨਰ ਰੌਬ ਹਿੱਲ ਦੇ ਹਵਾਲੇ ਨਾਲ ਘਟਨਾ ਦੀ ਰਿਪੋਰਟ ਦਿੱਤੀ ਹੈ।

ਵਧ ਸਕਦੀ ਐ ਮਰਨ ਵਾਲਿਆਂ ਦੀ ਗਿਣਤੀ :ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਿੱਲ ਨੇ ਦੱਸਿਆ ਕਿ ਬੱਸ 'ਚ 25 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਸੀਨੀਅਰ ਸਿਟੀਜ਼ਨ ਸਨ। ਉਨ੍ਹਾਂ ਨੇ ਹਾਦਸੇ ਵਿੱਚ 15 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੀਡੀਆ ਏਜੰਸੀ ਨੇ ਦੱਸਿਆ ਕਿ ਬੱਸ ਪੱਛਮੀ ਮੈਨੀਟੋਬਾ ਸ਼ਹਿਰ ਡਾਉਫਿਨ ਤੋਂ ਰਵਾਨਾ ਹੋ ਰਹੀ ਸੀ। ਰੌਬ ਹਿੱਲ ਨੇ ਦੱਸਿਆ ਕਿ 10 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।




ਕੈਨੇਡਾ ਦਾ ਪ੍ਰਧਾਨ ਮੰਤਰੀ ਨੇ ਪ੍ਰਗਟਾਈ ਹਮਦਰਦੀ :ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ, ਉਨ੍ਹਾਂ ਨੇ ਕਿਹਾ, "ਕਾਰਬੇਰੀ, ਮੈਨੀਟੋਬਾ ਤੋਂ ਇਹ ਖ਼ਬਰ ਬਹੁਤ ਹੀ ਦੁਖਦਾਈ ਹੈ। ਮੈਂ ਉਨ੍ਹਾਂ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਅੱਜ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਅਤੇ ਜ਼ਖਮੀਆਂ ਨੂੰ ਆਪਣੇ ਵਿਚਾਰਾਂ ਵਿੱਚ ਰੱਖ ਰਿਹਾ ਹਾਂ। ਮੈਂ ਉਸ ਦਰਦ ਦੀ ਕਲਪਨਾ ਨਹੀਂ ਕਰ ਸਕਦਾ ਜੋ ਪ੍ਰਭਾਵਿਤ ਲੋਕ ਮਹਿਸੂਸ ਕਰ ਰਹੇ ਹਨ।



ਬਜ਼ੁਰਗਾਂ ਨੂੰ ਲੈ ਕੇ ਜਾ ਰਹੀ ਸੀ ਬੱਸ :ਰੌਬ ਹਿੱਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਇਹ ਮੈਨੀਟੋਬਾ ਅਤੇ ਪੂਰੇ ਕੈਨੇਡਾ ਵਿੱਚ ਇੱਕ ਅਜਿਹਾ ਦਿਨ ਹੈ, ਜਿਸ ਨੂੰ ਇੱਕ ਤ੍ਰਾਸਦੀ ਅਤੇ ਅਵਿਸ਼ਵਾਸ਼ਯੋਗ ਉਦਾਸੀ ਵਜੋਂ ਯਾਦ ਕੀਤਾ ਜਾਵੇਗਾ। ਹਿੱਲ ਨੇ ਕਿਹਾ ਕਿ ਡਾਉਫਿਨ ਖੇਤਰ ਦੇ ਬਹੁਤ ਸਾਰੇ ਲੋਕ ਆਪਣੇ ਅਜ਼ੀਜ਼ਾਂ ਬਾਰੇ ਖ਼ਬਰਾਂ ਦੀ ਉਡੀਕ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਮੁੱਖ ਅਪਰਾਧ ਸੇਵਾਵਾਂ ਦੇ ਇੰਚਾਰਜ ਅਧਿਕਾਰੀ ਰੌਬ ਲਾਸਨ ਨੇ ਦੱਸਿਆ ਕਿ ਮਾਊਂਟੀਜ਼ ਨੂੰ ਸਵੇਰੇ 11:43 ਵਜੇ (ਸਥਾਨਕ ਸਮਾਂ) 'ਤੇ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਸੀ। ਲੀਸਨ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਜ਼ੁਰਗਾਂ ਨੂੰ ਲੈ ਕੇ ਬੱਸ ਹਾਈਵੇਅ 5 'ਤੇ ਦੱਖਣ ਵੱਲ ਜਾ ਰਹੀ ਸੀ ਅਤੇ ਟਰਾਂਸ-ਕੈਨੇਡਾ ਹਾਈਵੇਅ ਦੀ ਪੂਰਬੀ ਲੇਨ ਨੂੰ ਪਾਰ ਕਰ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।

ABOUT THE AUTHOR

...view details