ETV Bharat / state

ਕੋਠੀ ਵਾਲੇ ਵਿਵਾਦ ਤੋਂ ਮਗਰੋਂ ਬੋਲੇ ਸਰਵਜੀਤ ਕੌਰ ਮਾਣੂਕੇ, ਕਿਹਾ- "ਖਹਿਰਾ ਸਾਬ੍ਹ ਮੈਂ ਤਾਂ ਕੋਠੀ ਛੱਡ 'ਤੀ, ਤੁਸੀਂ ਦੱਸੋ ਸੈਕਟਰ 5 ਵਾਲੀ ਕੋਠੀ ਦਾ ਮਾਲਕ ਕਿੱਥੇ ਗਿਆ ?"

author img

By

Published : Jun 16, 2023, 8:33 AM IST

ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਨੇ ਨੇ ਐਨਆਰਆਈ ਦੀ ਕੋਠੀ ਦੱਬਣ ਵਾਲੇ ਵਿਵਾਦਾਂ ਉਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਤੇ ਮੇਰੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

Bibi Sarvjit Kaur Manuke on Sukhpal Singh Khaira
ਕੋਠੀ ਵਾਲੇ ਵਿਵਾਦ ਤੋਂ ਮਗਰੋਂ ਬੋਲੇ ਸਰਵਜੀਤ ਕੌਰ ਮਾਣੂਕੇ

ਕੋਠੀ ਵਾਲੇ ਵਿਵਾਦ ਤੋਂ ਮਗਰੋਂ ਬੋਲੇ ਸਰਵਜੀਤ ਕੌਰ ਮਾਣੂਕੇ

ਚੰਡੀਗੜ੍ਹ : ਐਨਆਰਆਈ ਦੀ ਕੋਠੀ ਦੱਬਣ ਦੇ ਵਿਵਾਦਾਂ ਵਿਚ ਘਿਰੀ ਜਗਰਾਓਂ ਤੋਂ 'ਆਪ' ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਦਿੱਤਾ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ 'ਤੇ ਵਰਦਿਆਂ ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਮੈਨੂੰ ਅਤੇ ਪਾਰਟੀ ਨੂੰ ਜਾਣਬੁਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਸੁਖਪਾਲ ਖਹਿਰਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਖਹਿਰਾ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਮਾਣੂਕੇ ਦਾ ਦਾਅਵਾ ਹੈ ਕਿ ਉਹ ਵਿਵਾਦਿਤ ਕੋਠੀ ਕਾਫ਼ੀ ਸਮਾਂ ਪਹਿਲਾਂ ਛੱਡ ਚੁੱਕੇ ਹਨ।



ਮੇਰੇ ਅਤੇ ਪਤੀ ਦੇ ਨਾਂ 1 ਇੰਚ ਵੀ ਜ਼ਮੀਨ ਨਹੀਂ : ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਅਤੇ ਉਹਨਾਂ ਦੇ ਪਤੀ ਦੇ ਨਾਂ 'ਤੇ ਪੰਜਾਬ ਵਿਚ 1 ਇੰਚ ਵੀ ਜ਼ਮੀਨ ਨਹੀਂ। 2015 ਤੋਂ ਲੈ ਕੇ ਹੁਣ ਤੱਕ ਜਗਰਾਓਂ ਵਿਚ ਉਹ ਕਿਰਾਏ ਤੇ ਰਹਿ ਰਹੇ ਹਨ ਅਤੇ ਇਸਤੋਂ ਪਹਿਲਾਂ ਵੀ ਦੋ ਕੋਠੀਆਂ ਉਹਨਾਂ ਨੇ ਕਿਰਾਏ 'ਤੇ ਲਈਆਂ ਸਨ। ਜੋ ਐਗਰੀਮੈਂਟ ਪਹਿਲੇ ਮਕਾਨ ਮਾਲਕਾਂ ਨਾਲ ਹੋਇਆ ਸੀ ਉਹੀ ਇਹਨਾਂ ਨਾਲ ਹੋਇਆ। ਇਸ ਕੋਠੀ ਵਿਚ 6 ਮਹੀਨੇ ਜਾਂ 1 ਸਾਲ ਲਈ ਜਾਣ ਦੀ ਗੱਲਬਾਤ ਹੋਈ ਸੀ ਤਾਂ ਇਕ ਐਨਆਰਆਈ ਔਰਤ ਨੇ ਆ ਕੇ ਵਿਵਾਦ ਖੜ੍ਹਾ ਕਰ ਦਿੱਤਾ। ਜਿਸਤੋਂ ਬਾਅਦ ਕੋਠੀ ਕੁਝ ਦਿਨਾਂ ਬਾਅਦ ਖਾਲੀ ਕਰ ਦਿੱਤੀ ਗਈ। ਉਹਨਾਂ ਦਾਅਵਾ ਕੀਤਾ ਹੈ ਕਿ ਕਿਸੇ ਵੀ ਵਿਵਾਦਿਤ ਜਾਇਦਾਦ ਦੇ ਨਾਲ ਉਹਨਾਂ ਦਾ ਕੋਈ ਵੀ ਲੈਣ ਦੇਣ ਨਹੀਂ।

ਸੁਖਪਾਲ ਖਹਿਰਾ ਦੇ ਪੇਟ 'ਚ ਹੁੰਦਾ ਦਰਦ : ਇਸ ਪੂਰੇ ਵਰਤਾਰੇ ਤੋਂ ਖ਼ਫ਼ਾ ਸਰਵਜੀਤ ਕੌਰ ਮਾਣੂਕੇ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ 'ਤੇ ਰੱਕ ਕੇ ਭੜਾਸ ਕੱਢੀ। ਉਹਨਾਂ ਆਖਿਆ ਕਿ ਸੁਖਪਾਲ ਖਹਿਰਾ ਦੇ ਪੇਟ ਵਿਚ ਅਕਸਰ ਦਰਦ ਹੁੰਦੀ ਰਹਿੰਦੀ ਹੈ। ਉਹਨਾਂ ਸਵਾਲ ਕੀਤਾ ਕਿ ਜੇਕਰ ਉਹਨਾਂ ਦੇ ਨਾਂ ਕੋਈ ਜ਼ਮੀਨ ਨਹੀਂ ਤਾਂ ਕੀ ਉਹ ਕਿਰਾਏ 'ਤੇ ਵੀ ਨਹੀਂ ਰਹਿ ਸਕਦੇ। ਕੋਠੀ ਉਹਨਾਂ ਵੱਲੋਂ ਛੱਡ ਦਿੱਤੀ ਗਈ ਹੈ ਕਦੇ ਵੀ ਜਾ ਕੇ ਕੋਈ ਵੀ ਜਾਂਚ ਕਰ ਸਕਦਾ ਹੈ।


ਖਹਿਰਾ ਸਾਬ੍ਹ ਦੱਸਣ ਰਾਮਗੜ੍ਹ ਵਾਲੇ ਘਰ ਵਿਚੋਂ ਜਾਂਦੀ ਸੜਕ ਕਿੱਥੇ ਹੈ ? : ਖਹਿਰਾ 'ਤੇ ਨਿਸ਼ਾਨ ਸਾਧਦਿਆਂ ਮਾਣੂੁਕੇ ਨੇ ਖਹਿਰਾ ਦੀ ਜਾਇਦਾਦ 'ਤੇ ਇਤਰਾਜ਼ ਜਤਾਇਆ ਹੈ ਅਤੇ ਉਹਨਾਂ ਦੇ ਰਾਮਗੜ੍ਹ ਵਾਲੇ ਘਰ ਵਿਚੋਂ ਜਾਂਦੀ ਸੜਕ ਦਾ ਘਪਲਾ ਉਜਾਗਰ ਕੀਤਾ। ਉਹਨਾਂ ਦੋਸ਼ ਲਗਾਇਆ ਕਿ ਰਾਮਗੜ੍ਹ ਦੀ ਸੜਕ 'ਤੇ ਖਹਿਰਾ ਨੇ ਨਜਾਇਜ਼ ਕਬਜ਼ਾ ਕੀਤਾ ਹੈ ਜੋ ਕਿ ਪਿੰਡ ਵਾਲਿਆਂ ਤੋਂ ਉਹਨਾਂ ਨੂੰ ਪਤਾ ਲੱਗਾ ਹੈ। ਖਹਿਰਾ 51 ਕਿਲ੍ਹੇ ਕਿਵੇਂ ਬਣਾ ਗਏ ਇਸਦਾ ਵੀ ਜਵਾਬ ਦੇਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.