ਪੰਜਾਬ

punjab

Sidhu Moosewala New Song: ਇਸ ਮਹੀਨੇ ਦੀ ਇੰਨੀ ਤਾਰੀਕ ਨੂੰ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ'

By

Published : Apr 4, 2023, 10:29 AM IST

Sidhu Moosewala New Song: ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਤੋਹਫ਼ਾ ਹੈ, ਜੀ ਹਾਂ...ਗਾਇਕ ਦਾ ਇੱਕ ਹੋਰ ਗੀਤ ਇਸ ਦਿਨ ਰਿਲੀਜ਼ ਹੋ ਰਿਹਾ ਹੈ।

Sidhu Moosewala New Song
Sidhu Moosewala New Song

ਚੰਡੀਗੜ੍ਹ: ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ' 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਬਰਨਾ ਬੁਆਏਜ਼ ਅਤੇ ਸਟੀਲ ਬੈਂਗਲਸ ਨੇ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦਾ ਸਾਥ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਨੇ ਗੀਤ ਦਾ ਪੋਸਟਰ ਅਤੇ ਗੀਤ ਦੀ ਰਿਲੀਜ਼ ਡੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਹਨਾਂ ਨੇ ਪੋਸਟਰ ਸਾਂਝੀ ਕੀਤੀ ਅਤੇ ਲਿਖਿਆ ' 7 ਅਪ੍ਰੈਲ, 2023।'

ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਹੈ, ਇਸ ਲਈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਹੁਣ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਗੀਤ ਦੀ ਰਿਲੀਜ਼ ਮਿਤੀ ਆ ਜਾਵੇ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਹਨਾਂ ਦਾ ਤੀਸਰਾ ਗੀਤ ਹੈ ਜੋ ਰਿਲੀਜ਼ ਹੋਣ ਜਾ ਰਿਹਾ ਹੈ। ਉਹਨਾਂ ਦੇ ਦੋ ਗੀਤ 'SYL' ਅਤੇ 'ਵਾਰ' ਗੀਤ ਇਸ ਤੋਂ ਪਹਿਲਾਂ ਰਿਲੀਜ਼ ਹੋ ਚੁੱਕੇ ਹਨ।

ਇਸ ਤਰ੍ਹਾਂ ਹੁਣ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਅਣ-ਰਿਲੀਜ਼ ਹੋਇਆ ਗੀਤ 'ਮੇਰਾ ਨਾਂ' ਉਸਦੇ ਮਾਪਿਆਂ ਦੁਆਰਾ 7 ਅਪ੍ਰੈਲ 2022 ਨੂੰ ਰਿਲੀਜ਼ ਕੀਤਾ ਜਾਵੇਗਾ। ਸਟੀਲ ਬੈਂਗਲੇਜ਼ ਨੇ ਸਿੱਧੂ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਜਦੋਂ ਉਹ ਨਵੰਬਰ 2022 ਵਿੱਚ ਯੂਕੇ ਗਏ ਸਨ। ਉਸਨੇ ਸਿੱਧੂ ਦੇ ਮਾਪਿਆਂ ਅਤੇ ਬਰਨਾ ਬੁਆਏ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ। ਉਸ ਸਮੇਂ ਵੀ ਉਹਨਾਂ ਨੇ ਨਵੇਂ ਗੀਤ ਵੱਲ਼ ਇਸ਼ਾਰਾ ਕੀਤਾ ਸੀ।

ਮੌਤ ਬਾਅਦ ਰਿਲੀਜ਼ ਹੋਏ ਗੀਤ:ਕਲਾਕਾਰ ਦੇ ਪਰਿਵਾਰ ਨੇ ਕਲਾਕਾਰ ਦੇ ਦੇਹਾਂਤ ਤੋਂ ਬਾਅਦ ਦੋ ਗੀਤ 'SYL' ਅਤੇ 'ਵਾਰ' ਰਿਲੀਜ਼ ਕੀਤੇ ਹਨ। 'SYL' ਨੂੰ ਰਿਲੀਜ਼ ਦੇ ਕੁੱਝ ਸਮੇਂ ਬਾਅਦ ਹੀ ਯੂਟਿਊਬ ਤੋਂ ਹਟਾ ਦਿੱਤਾ ਗਿਆ ਅਤੇ 'ਵਾਰ' ਨੂੰ ਯੂਟਿਊਬ ਉਤੇ ਬਹੁਤ ਮਿਲੀਅਨ ਵਿਊਜ਼ ਮਿਲ ਚੁੱਕੇ ਹਨ। 'ਵਾਰ' ਗੀਤ ਵਿੱਚ ਸਿੱਖ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਜੋ ਪੰਜਾਬ ਦੇ ਬਹਾਦਰ ਯੋਧੇ ਨਾਇਕ ਹਰੀ ਸਿੰਘ ਨਲਵਾ ਲਈ ਗਾਇਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਇੱਕ ਅਜਿਹੀ ਖਾਸ ਸ਼ਖਸੀਅਤ ਸੀ, ਜਿਸ ਨੂੰ ਲੋਕ ਇੱਕ ਹੀਰੋ ਦੇ ਰੂਪ ਵਿੱਚ ਪਿਆਰ ਕਰਦੇ ਹਨ। ਉਨ੍ਹਾਂ ਦੇ ਗੀਤ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਅਣ-ਲਿਖਤ ਗੀਤਾਂ ਰਾਹੀਂ ਵਿਰਾਸਤ ਨੂੰ ਕਾਇਮ ਰੱਖਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ।

ਇਹ ਵੀ ਪੜ੍ਹੋ:Carry On Jatta 3 First Look: 'ਕੈਰੀ ਆਨ ਜੱਟਾ 3' ਦਾ ਪਹਿਲਾਂ ਪੋਸਟਰ ਰਿਲੀਜ਼, ਦੇਖੋ ਸਾਰੇ ਕਲਾਕਾਰਾਂ ਦਾ ਦਮਦਾਰ ਲੁੱਕ

ABOUT THE AUTHOR

...view details