ਪੰਜਾਬ

punjab

Rakesh Sawant: ਪਾਲੀਵੁੱਡ ’ਚ ਨਵੀਂ ਪਾਰੀ ਦਾ ਆਗਾਜ਼ ਕਰਨਗੇ ਰਾਖੀ ਸਾਵੰਤ ਦੇ ਭਰਾ ਅਤੇ ਨਿਰਦੇਸ਼ਕ ਰਾਕੇਸ਼ ਸਾਵੰਤ, ਵਿਸਥਾਰ ਜਾਣੋ

By

Published : Mar 1, 2023, 9:55 AM IST

ਰਾਖੀ ਸਾਵੰਤ ਦੇ ਭਰਾ ਅਤੇ ਨਿਰਦੇਸ਼ਕ ਰਾਕੇਸ਼ ਸਾਵੰਤ ਪੰਜਾਬੀ ਫਿਲਮਾਂ ਨਾਲ ਪਾਲੀਵੁੱਡ ਦੀ ਨਵੀਂ ਪਾਰੀ ਖੇਡਣ ਲਈ ਤਿਆਰ ਹਨ, ਜਲਦ ਦੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣਗੇ।

Rakesh Sawant
Rakesh Sawant

ਹੈਦਰਾਬਾਦ: ਪੰਜਾਬੀ ਫਿਲਮ ਜਗਤ ਵਿੱਚ ਆਏ ਦਿਨ ਨਵੇਂ ਕਲਾਕਾਰ ਡੈਬਿਊ ਕਰਦੇ ਰਹਿੰਦੇ ਹਨ, ਜਿਵੇਂ ਕਿ ਪਿਛਲੇ ਸਾਲ ਗਿੱਪੀ ਗਰੇਵਾਲ ਨਾਲ ਫਿਲਮ 'ਹਨੀਮੂਨ' ਕਰਨ ਵਾਲੀ ਜੈਸਮੀਨ ਭਸੀਨ ਨੇ ਆਪਣਾ ਪੰਜਾਬੀ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ ਅਤੇ ਹੁਣ ਖ਼ਬਰ ਆ ਰਹੀ ਹੈ ਕਿ ਬਾਲੀਵੁੱਡ ਗਲਿਆਰਿਆਂ ’ਚ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਦੇ ਛੋਟੇ ਭਰਾ ਰਾਕੇਸ਼ ਸਾਵੰਤ ਬਤੌਰ ਨਿਰਦੇਸ਼ਕ ਕਈ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਹੁਣ ਉਹ ਪੰਜਾਬੀ ਫ਼ਿਲਮ ਨਾਲ ਪਾਲੀਵੁੱਡ ’ਚ ਫ਼ਿਲਮਕਾਰ ਦੇ ਤੌਰ 'ਤੇ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ।




Rakesh Sawant

ਇਸੇ ਪ੍ਰੋਜੈਕਟ ਸੰਬੰਧੀ ਗੱਲਬਾਤ ਕਰਦਿਆਂ ਨਿਰਦੇਸ਼ਕ ਰਾਕੇਸ਼ ਦੱਸਦੇ ਹਨ ਕਿ ਉਨ੍ਹਾਂ ਦੀ ਪੰਜਾਬੀ ਫ਼ਿਲਮ ਬਣਾਉਣ ਦੀ ਕਾਫ਼ੀ ਸਮੇਂ ਤੋਂ ਇੱਛਾ ਸੀ, ਜਿਸ ਦੇ ਮੱਦੇਨਜ਼ਰ ਉਹ ਇਕ ਨਿਵੇਕਲੀ ਕਹਾਣੀ ਅਤੇ ਸੈਟਅੱਪ ਦੀ ਤਾਲਾਸ਼ ਵਿਚ ਸਨ, ਜੋ ਹੁਣ ਉਹਨਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਫ਼ਿਲਮ ਦੇਸ਼ਭਗਤੀ ਆਧਾਰਿਤ ਹੋਵੇਗੀ, ਜਿਸ ਨੂੰ ਜੰਮੂ ਕਸ਼ਮੀਰ ਦੀਆਂ ਮਨਮੋਹਕ ਲੋਕੇਸ਼ਨਾਂ 'ਤੇ ਫ਼ਿਲਮਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਫ਼ਿਲਮ ਨੂੰ ਪ੍ਰਭਾਵੀ ਬਣਾਉਣ ਲਈ ਇਸ ਫ਼ਿਲਮ ਵਿਚ ਪੰਜਾਬੀ ਅਤੇ ਹਿੰਦੀ ਸਿਨੇਮਾਂ ਦੇ ਕਈ ਵੱਡੇ ਚਿਹਰੇ ਸ਼ਾਮਿਲ ਕੀਤੇ ਜਾ ਰਹੇ ਹਨ, ਜਿਸ ਲਈ ਗੱਲਬਾਤ ਤਕਰੀਬਨ ਆਖਰੀ ਪੜ੍ਹਾਅ 'ਤੇ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੇ ਪਹਿਲੇ ਲੁੱਕ ਦਾ ਰਸਮੀ ਐਲਾਨ ਅਗਲੇ ਦਿਨ੍ਹਾਂ ਵਿਚ ਚੰਡੀਗੜ੍ਹ ਅਤੇ ਮੁੰਬਈ ਵਿਖੇ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਫ਼ਿਲਮ ਦਾ 30 ਤੋਂ 40 ਰੋਜ਼ਾਂ 'ਸਟਾਰਟ ਟੂ ਫ਼ਿਨਿਸ਼' ਸ਼ਡਿਊਲ ਕਸ਼ਮੀਰ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ।




Rakesh Sawant

ਹਿੰਦੀ ਸਿਨੇਮਾਂ ਖੇਤਰ ਵਿਚ ਪੜਾਅ ਦਰ ਪੜ੍ਹਾਅ ਮਜ਼ਬੂਤ ਪੈੜਾ ਸਥਾਪਿਤ ਕਰਦੇ ਜਾ ਰਹੇ ਨਿਰਦੇਸ਼ਕ ਰਾਕੇਸ਼ ਸਾਵੰਤ ਦੇ ਹੁਣ ਦੇ ਫ਼ਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਉਨ੍ਹਾਂ ਦੀਆਂ ਹਾਲੀਆਂ ਨਿਰਦੇਸ਼ਿਤ ਫ਼ਿਲਮਾਂ ਵਿਚ 'ਲਵਰ ਬੁਆਏ', 'ਲਵ ਜੇਹਾਦ', 'ਵਫ਼ਾ', 'ਵਿਸ਼' ਆਦਿ ਸ਼ਾਮਿਲ ਰਹੀਆਂ ਹਨ।




ਤੁਹਾਨੂੰ ਦੱਸ ਦਈਏ ਕਿ ਰਾਕੇਸ਼ ਸਾਵੰਤ ਨੇ ਹਮੇਸ਼ਾ ਹੀ ਆਪਣੀ ਭੈਣ ਰਾਖੀ ਦਾ ਸਾਥ ਦਿੱਤਾ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਅਤੇ ਆਦਿਲ ਦੇ ਮਾਮਲੇ ਉਤੇ ਵੀ ਰਾਕੇਸ਼ ਸਾਵੰਤ ਕਾਫੀ ਕੁੱਝ ਬੋਲੇ ਸੀ, ਮੀਡੀਆ ਨਾਲ ਗੱਲ ਕਰਦੇ ਹੋਏ ਰਾਕੇਸ਼ ਨੇ ਕਿਹਾ ਸੀ, 'ਆਦਿਲ ਨੇ ਰਾਖੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ, ਜਿਸ ਦਿਨ ਸਾਡੀ ਮਾਂ ਦੀ ਮੌਤ ਹੋ ਗਈ ਸੀ। ਅਸੀਂ ਰਾਤ ਨੂੰ ਮਾਂ ਬਾਰੇ ਗੱਲ ਕਰ ਰਹੇ ਸੀ, ਤਾਂ ਉਸਨੇ ਅਜਿਹਾ ਕੁਝ ਨਹੀਂ ਕਿਹਾ। ਆਦਿਲ ਦੀ ਇਸ ਹਰਕਤ 'ਤੇ ਮੈਨੂੰ ਅਤੇ ਮੇਰੇ ਚਾਚਾ-ਚਾਚੀ ਨੂੰ ਬਹੁਤ ਗੁੱਸਾ ਆਇਆ। ਅਸੀਂ ਰਾਖੀ ਨੂੰ ਕੂਪਰ ਹਸਪਤਾਲ ਜਾਣ ਲਈ ਕਿਹਾ। ਅਸੀਂ ਉਸਨੂੰ ਉੱਥੇ ਲੈ ਗਏ ਅਤੇ ਉਸਦੇ ਸਾਰੇ ਮੈਡੀਕਲ ਟੈਸਟ ਕੀਤੇ ਗਏ। ਉਸ ਦੇ ਸਰੀਰ 'ਤੇ ਸਾਰੇ ਨਿਸ਼ਾਨ ਦੇਖ ਕੇ ਤੁਸੀਂ ਵੀ ਰੋਣ ਲੱਗ ਜਾਓਗੇ।'

ਇਹ ਵੀ ਪੜ੍ਹੋ:Jatt Nuu Chudail Takri: ਗਿੱਪੀ ਗਰੇਵਾਲ ਨੇ ਕੀਤਾ ਇੱਕ ਹੋਰ ਧਮਾਕਾ, ਸਰਗੁਣ ਮਹਿਤਾ ਨਾਲ ਕੀਤਾ ਨਵੀਂ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਦਾ ਐਲਾਨ

ABOUT THE AUTHOR

...view details