ETV Bharat / entertainment

Jatt Nuu Chudail Takri: ਗਿੱਪੀ ਗਰੇਵਾਲ ਨੇ ਕੀਤਾ ਇੱਕ ਹੋਰ ਧਮਾਕਾ, ਸਰਗੁਣ ਮਹਿਤਾ ਨਾਲ ਕੀਤਾ ਨਵੀਂ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਦਾ ਐਲਾਨ

author img

By

Published : Feb 28, 2023, 4:25 PM IST

Updated : Feb 28, 2023, 5:14 PM IST

ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨਾਲ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਥੇ ਜਾਣੋ ਇਸ ਫਿਲਮ ਦਾ ਨਾਂ।

Jatt Nuu Chudail Takri
Jatt Nuu Chudail Takri

ਚੰਡੀਗੜ੍ਹ: ਪੰਜਾਬੀ ਗਾਇਕ ਗਿੱਪੀ ਗਰੇਵਾਲ ਇੰਨੀ ਦਿਨੀਂ ਅਦਾਕਾਰਾ ਤਾਨੀਆ ਨਾਲ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ ਨੂੰ ਲੈ ਚਰਚਾ ਵਿੱਚ ਹਨ ਅਤੇ ਹੁਣ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ। ਜੀ ਹਾਂ...ਗਾਇਕ ਨੇ ਇੱਕ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਹੋ ਗਿਆ ਹੈ। ਇਸ ਫਿਲਮ ਦਾ ਨਾਂ ਹੈ 'ਜੱਟ ਨੂੰ ਚੁੜੇਲ ਟੱਕਰੀ'।

ਇਸ ਫਿਲਮ ਬਾਰੇ ਖੁਦ ਅਦਾਕਾਰ ਨੇ ਜਾਣਕਾਰੀ ਦਿੱਤੀ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਇਸ ਬਾਰੇ ਵਿਸਥਾਰ ਸਾਂਝਾ ਕੀਤਾ। ਅਦਾਕਾਰ ਨੇ ਲਿਖਿਆ 'ਜਾਨੀ + ਸਰਗੁਣ +ਅਰਵਿੰਦਰ ਖਹਿਰਾ ਪੇਸ਼ ਹੈ, 13 ਅਕਤੂਬਰ 2023 ਨੂੰ ਜੱਟ ਨੂੰ ਚੁੜੇਲ ਟੱਕਰੀ।' ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਦਿਲਚਸਪ ਪੋਸਟਰ ਵੀ ਸਾਂਝਾ ਕੀਤਾ ਹੈ।

ਇਸ ਦੇ ਨਾਲ ਹੀ ਸਰਗੁਣ ਮਹਿਤਾ ਨੇ ਗਾਇਕ ਜਾਨੀ ਨਾਲ ਵੀਡੀਓ ਸਾਂਝੀ ਕਰਕੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ।

'ਜੱਟ ਨੂੰ ਚੁੜੇਲ ਟੱਕਰੀ' ਫਿਲਮ ਦੀ ਰਿਲੀਜ਼ ਮਿਤੀ ਅਦਾਕਾਰ ਨੇ 13 ਅਕਤੂਬਰ 2023 ਦੱਸੀ ਹੈ, ਇਹ ਸਿਨੇਮਾ ਪ੍ਰੇਮੀਆਂ ਲ਼ਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ, ਕਿਉਂਕਿ ਗਿੱਪੀ ਗਰੇਵਾਲ ਦੀ ਇਹ 5-6 ਵੀਂ ਫਿਲਮ ਹੈ, ਜਿਸ ਦਾ ਇਸ ਸਾਲ ਐਲਾਨ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਦਾਕਾਰ ਦੀਆਂ ਕਈ ਫਿਲਮ ਰਿਲੀਜ਼ ਮਿਤੀ ਦਾ ਇੰਤਜ਼ਾਰ ਕਰ ਰਹੀਆਂ ਹਨ।

'ਜੱਟ ਨੂੰ ਚੁੜੇਲ ਟੱਕਰੀ' ਫਿਲਮ ਦਾ ਨਿਰਦੇਸ਼ਨ ਵਿਕਾਸ ਵਸ਼ਿਸ਼ਟ ਕਰ ਰਹੇ ਹਨ ਅਤੇ ਇਸ ਫਿਲਮ ਲਿਖਿਆ 'ਲੌਂਗ ਲਾਚੀ' ਫੇਮ ਅੰਬਰਦੀਪ ਸਿੰਘ ਨੇ। ਹੁਣ ਜੇਕਰ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ਼ ਕਰੀਏ ਤਾਂ ਇਹ ਫਿਲਮ ਸਰਗੁਣ ਅਤੇ ਗਿੱਪੀ ਗਰੇਵਾਲ ਸਟਾਰਰ ਹੈ। ਸਹਾਇਕ ਕਾਸਟ ਬਾਰੇ ਅਜੇ ਐਲਾਨ ਨਹੀਂ ਹੋਇਆ। ਇਸ ਫਿਲਮ ਨੂੰ ਪ੍ਰਸਾਰਿਤ ਗਾਇਕ ਜਾਨੀ, ਅਰਵਿੰਦਰ ਖਹਿਰਾ ਅਤੇ ਸਰਗੁਣ ਮਹਿਤਾ ਕਰ ਰਹੇ ਹਨ।

ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦਾ ਵਰਕਫੰਟ: ਹੁਣ ਇਥੇ ਜੇਕਰ ਗਿੱਪੀ ਗਰੇਵਾਲ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਇਸ ਸਾਲ ਕਈ ਅਦਾਕਾਰ ਦੀ ਝੋਲੀ ਵਿੱਚ ਕਈ ਫਿਲਮਾਂ ਹਨ, ਜਿਵੇਂ 'ਮਿੱਤਰਾਂ ਦਾ ਨਾਂ ਚੱਲਦਾ', ਜੋ ਕਿ 8 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ, ਇਸ ਤੋਂ ਇਲਾਵਾ 'ਕੈਰੀ ਆਨ ਜੱਟਾ-3', 'ਮੌਜਾਂ ਹੀ ਮੌਜਾਂ', 'ਵਾਰਨਿੰਗ-2', 'ਮੰਜੇ ਬਿਸਤਰੇ-3' ਆਦਿ ਰਿਲੀਜ਼ ਲਈ ਤਿਆਰ ਹਨ। ਸਰਗੁਣ ਮਹਿਤਾ ਇੰਨੀਂ ਦਿਨੀਂ ਗੁਰਨਾਮ ਭੁੱਲਰ ਨਾਲ ਫਿਲਮ 'ਨਿਗਾਹ ਮਾਰਦਾ ਆਈ ਵੇ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ 17 ਮਾਰਚ ਨੂੰ ਦੁਨੀਆਂਭਰ ਵਿੱਚ ਰਿਲੀਜ਼ ਹੋ ਰਹੀ ਹੈ। ਹੁਣ ਤੱਕ ਇਸ ਫਿਲਮ ਦੇ ਦੋ ਗੀਤ ਰਿਲੀਜ਼ ਹੋ ਗਏ ਹਨ।

ਇਹ ਵੀ ਪੜ੍ਹੋ:Harby Sangha Wedding Anniversary: ਹਾਰਬੀ ਸੰਘਾ ਮਨਾ ਰਹੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ, ਪਤਨੀ ਨੂੰ ਇਸ ਨਾਂ ਨਾਲ ਬੁਲਾਉਂਦੇ ਨੇ ਅਦਾਕਾਰ

Last Updated : Feb 28, 2023, 5:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.