ਪੰਜਾਬ

punjab

ਲੁਧਿਆਣਾ ਵਿੱਚ ਮੀਂਹ ਖੋਲ੍ਹੀ ਸਮਾਰਟ ਸਿਟੀ ਦੀ ਪੋਲ, ਸੜਕ ਵਿਚਾਲੇ ਪਿਆ ਵੱਡਾ ਪਾੜ

By

Published : Sep 22, 2022, 8:01 AM IST

Road damaged near Ishmit Chowk in Ludhiana due to rain
ਲੁਧਿਆਣਾ ਵਿੱਚ ਮੀਂਹ ਖੋਲ੍ਹੀ ਸਮਾਰਟ ਸਿਟੀ ਦੀ ਪੋਲ ()

ਲੁਧਿਆਣਾ ਵਿੱਚ ਮੀਂਹ ਕਾਰਨ ਇਸ਼ਮੀਤ ਚੌਂਕ ਕੋਲ ਸੜਕ ਵਿਚਾਲੇ ਵੱਡਾ ਪਾੜ (Road damaged near Ishmit Chowk) ਪੈ ਗਿਆ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ।

ਲੁਧਿਆਣਾ:ਜ਼ਿਲ੍ਹੇ ਵਿੱਚ ਅਜੇ ਕੁਝ ਹੀ ਦੇਰ ਪਈ ਬਾਰਿਸ਼ ਨੇ ਸਮਾਰਟ ਸਿਟੀ ਦੀ ਉਸ ਵੇਲੇ ਪੋਲ ਖੋਲ ਦਿੱਤੀ ਜਦੋਂ ਇਸ਼ਮੀਤ ਚੌਂਕ ਦੇ ਕੋਲ ਸੜਕ ਵਿਚਾਲੇ ਵੱਡਾ ਪਾੜ (Road damaged near Ishmit Chowk) ਪੈ ਗਿਆ ਅਤੇ ਸੜਕ ਪੂਰੀ ਤਰ੍ਹਾਂ ਧਸ ਗਈ, ਇਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ। ਪਾੜ ਪੈਣ ਕਰਕੇ ਸੜਕ ਦਾ ਵੱਡਾ ਨੁਕਸਾਨ ਹੋ ਗਿਆ ਅਤੇ ਨੇੜੇ ਤੇੜੇ ਦੇ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਪਹਿਲਾਂ ਵੀ ਸ਼ਿਕਾਇਤ ਕਰ ਚੁੱਕੇ ਹਾਂ, ਪਰ ਪ੍ਰਸ਼ਾਸਨ ਵੱਲੋਂ ਸੜਕ ਦੀ ਮੁਰੰਮਤ ਦੇ ਨਾਂ ਉੱਤੇ ਖਾਨਾ ਪੂਰਤੀ ਪੂਰੀ ਕੀਤੀ ਗਈ ਹੈ।

ਇਹ ਵੀ ਪੜੋ:ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਬੈਠਕ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਰੋਸ

ਮੌਕੇ ਉੱਤੇ ਟਰੈਫਿਕ ਪੁਲਿਸ ਵੀ ਪਹੁੰਚ ਗਈ ਅਤੇ ਟਰੈਫਿਕ ਨੂੰ ਡਾਈਵਰਟ ਕੀਤਾ ਗਿਆ। ਟ੍ਰੈਫਿਕ ਮੁਲਾਜ਼ਮ ਨੇ ਕਿਹਾ ਕਿ ਮੇਰੀ ਟਰੈਫਿਕ ਵਜੋਂ ਇਸ਼ਮੀਤ ਚੌਕ ਦੇ ਵਿੱਚ ਡਿਊਟੀ ਹੈ ਅਤੇ ਜਦੋਂ ਟ੍ਰੈਫਿਕ ਆਮ ਚੱਲ ਰਿਹਾ ਸੀ ਉਦੋਂ ਇਹ ਪਾੜ ਪਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅਤੇ ਇਸ ਪਾੜ ਨੂੰ ਭਰਿਆ ਜਾ ਰਿਹਾ ਹੈ।

ਲੁਧਿਆਣਾ ਵਿੱਚ ਮੀਂਹ ਖੋਲ੍ਹੀ ਸਮਾਰਟ ਸਿਟੀ ਦੀ ਪੋਲ



ਉਥੇ ਹੀ ਮੌਕੇ ਉੱਤੇ ਮੌਜੂਦ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਦਿਨ ਪਹਿਲਾਂ ਇਸੇ ਥਾਂ ਉੱਤੇ ਇੱਕ ਵੱਡਾ ਪਾੜ ਪੈ ਗਿਆ ਸੀ, ਉਦੋਂ ਪ੍ਰਸ਼ਾਸਨ ਵੱਲੋਂ ਖਾਨਾਪੂਰਤੀ ਲਈ ਇਸ ਨੂੰ ਭਰ ਦਿੱਤਾ ਗਿਆ, ਪਰ ਅੱਜ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਮੁੜ ਤੋਂ ਇਹ ਪਾੜ ਪੈ ਗਿਆ।

ਉਹਨਾਂ ਕਿਹਾ ਕਿ ਉਥੇ ਵੱਡਾ ਹਾਦਸਾ ਵੀ ਹੋ ਸਕਦਾ ਸੀ, ਪਰ ਬਚਾਅ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਸਥਾਨਕ ਲੋਕਾਂ ਨੇ ਕਿਹਾ ਕਿ ਇਸ ਤੇ ਪ੍ਰਸ਼ਾਸ਼ਨ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਵੱਡਾ ਹਾਦਸਾ ਵੀ ਹੋ ਸਕਦਾ ਹੈ। ਜਦ ਕਿ ਮੌਕੇ ਉੱਤੇ ਤੈਨਾਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹ ਸੀਵਰੇਜ਼ ਦਾ ਪਾੜ ਹੈ।

ਇਹ ਵੀ ਪੜੋ:ਆਪ ਨੇ ਕਿਹਾ, ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰਨ ਦਾ ਫੈਸਲਾ ਲੋਕਤੰਤਰ ਦਾ ਕਤਲ

ABOUT THE AUTHOR

...view details