ਪੰਜਾਬ

punjab

ਲੁਧਿਆਣਾ ਵਪਾਰੀ ਵਲੋਂ ਖ਼ੁਦਕੁਸ਼ੀ, 2 ਦੁਕਾਨਦਾਰਾਂ ਨੂੰ ਦੱਸਿਆ ਖ਼ੁਦਕੁਸ਼ੀ ਲਈ ਜਿੰਮੇਵਾਰ

By

Published : Mar 31, 2022, 6:57 PM IST

ਗਿੱਲ ਰੋਡ ’ਤੇ ਸਕੂਟਰ ਮਾਰਕੀਟ ਦੇ ਇਕ ਬਜ਼ੁਰਗ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ।

ਲੁਧਿਆਣਾ ਵਪਾਰੀ ਵਲੋਂ ਖ਼ੁਦਕੁਸ਼ੀ, 2 ਦੁਕਾਨਦਾਰਾਂ ਨੂੰ ਦੱਸਿਆ ਖ਼ੁਦਕੁਸ਼ੀ ਲਈ ਜਿੰਮੇਵਾਰ
ਲੁਧਿਆਣਾ ਵਪਾਰੀ ਵਲੋਂ ਖ਼ੁਦਕੁਸ਼ੀ, 2 ਦੁਕਾਨਦਾਰਾਂ ਨੂੰ ਦੱਸਿਆ ਖ਼ੁਦਕੁਸ਼ੀ ਲਈ ਜਿੰਮੇਵਾਰਲੁਧਿਆਣਾ ਵਪਾਰੀ ਵਲੋਂ ਖ਼ੁਦਕੁਸ਼ੀ, 2 ਦੁਕਾਨਦਾਰਾਂ ਨੂੰ ਦੱਸਿਆ ਖ਼ੁਦਕੁਸ਼ੀ ਲਈ ਜਿੰਮੇਵਾਰ

ਲੁਧਿਆਣਾ: ਗਿੱਲ ਰੋਡ ’ਤੇ ਸਕੂਟਰ ਮਾਰਕੀਟ ਦੇ ਇਕ ਬਜ਼ੁਰਗ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਲਾਸ਼ ਨੂੰ ਕਬਜ਼ੇ 'ਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਿਸ ਦੇ ਮੁਤਾਬਿਕ ਕਰਨ ਵਾਲੇ ਦੀ ਪਹਿਚਾਣ ਗੁਰਿੰਦਰ ਸਿੰਘ 68 ਸਾਲ ਵਜੋਂ ਹੋਈ। ਜਿਸ ਦੀ ਲਾਸ਼ ਕੋਲੋ ਇਕ ਸੁਸਾਇਡ ਨੋਟ ਮਿਲਿਆ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਡਿਵੀਜ਼ਨ ਨੰਬਰ ਛੇ ਦੇ ਮੁੱਖ ਅਫਸਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਕਬਜੇ 'ਚ ਲੈ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਲੁਧਿਆਣਾ ਵਪਾਰੀ ਵਲੋਂ ਖ਼ੁਦਕੁਸ਼ੀ, 2 ਦੁਕਾਨਦਾਰਾਂ ਨੂੰ ਦੱਸਿਆ ਖ਼ੁਦਕੁਸ਼ੀ ਲਈ ਜਿੰਮੇਵਾਰ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿਲੇ ਸੁਸਾਇਡ ਨੋਟ 'ਚ ਦੋ ਦੁਕਾਨਦਾਰਾਂ ਦੇ ਨਾਮਾਂ ਦਾ ਜਿਕਰ ਕਰਦੇ ਹੋਏ। ਪੈਸੇ ਦਾ ਲੈਣ ਦਾ ਮਾਮਲੇ 'ਚ ਲੜਾਈ ਝਗੜਾ ਹੋਇਆ ਸੀ। ਜਿਸ 'ਤੇ ਦੁਕਾਨਦਾਰ ਵੱਲੋਂ ਮੈਨੂੰ ਸੱਦ ਕੇ ਦੂਜਿਆਂ ਦੇ ਸਾਹਮਣੇ ਮੈਨੂੰ ਜਲੀਲ ਕੀਤਾ ਮੇਰੇ ਸੱਟਾਂ ਵੀ ਮਾਰੀਆਂ ਜਿਸ ਤੋਂ ਦੁੱਖੀ ਹੋ ਕੇ ਮੈ ਅੱਜ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ।

ਇਸ ਮੌਕੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤੇ ਤੇ ਕਿਹਾ ਕਿ ਪਰਿਵਾਰ ਵਾਲਿਆਂ ਨੇ ਗੁਰਿੰਦਰ ਸਿੰਘ ਨੂੰ ਆਤਮ ਹੱਤਿਆ ਨੂੰ ਮਜਬੂਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੇ ਜਾਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:-ਅੱਗ ਲੱਗਣ ਕਾਰਨ ਪਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ

ABOUT THE AUTHOR

...view details