ਪੰਜਾਬ

punjab

ਸਿੱਖਿਆ ਨੂੰ ਲੈ ਕੇ ਸਰਕਾਰ ਦੇ ਖੋਖਲੇ ਦਾਵੇ, ਚਾਰਦੀਵਾਰੀ ਤੇ ਟਾਇਲਟ ਤੋਂ ਬਿਨਾਂ ਐਲਾਨਿਆ ਸਮਾਰਟ ਸਕੂਲ

By

Published : Sep 13, 2022, 7:46 PM IST

Updated : Sep 14, 2022, 10:00 AM IST

smart school kokanet village Hoshiarpur have not basic facility

ਸਰਕਾਰ ਵੱਲੋਂ ਐਲਾਨੇ ਗਏ ਸਮਾਰਟ ਸਕੂਲ ਵਿੱਚ ਮੁੱਢਲੀ ਸਹੁਲਤਾਂ ਵੀ ਨਹੀਂ ਹਨ। ਸਕੂਲ ਵਿੱਚ ਨਾ ਹੀ ਚਾਰਦੀਵਾਰੀ ਹੈ ਨਾ ਹੀ ਟਾਇਲਟ ਦੀ ਕੋਈ ਸੁਵਿਧਾ ਹੈ।

ਹੁਸ਼ਿਆਰਪੁਰ: ਸਰਕਾਰ ਵੱਲੋਂ ਪਿੰਡ ਕੂਕਾਨੇਟ ਵਿੱਚ ਬਣਾਏ ਗਏ ਸਮਾਰਟ ਸਕੂਲ ਵਿੱਚ ਚਾਰਦੀਵਾਰੀ ਅਤੇ ਟਾਇਲਟ ਦੀਆਂ ਸੁਵਿਧਾਵਾਂ ਵੀ ਨਹੀਂ ਹਨ। ਇਸ ਸਕੂਲ ਵਿੱਚ ਸਿਰਫ਼ ਇੱਕ ਹੀ ਟੀਚਰ ਹੈ ਅਤੇ ਖਾਣਾ ਬਣਾਉਣ ਲਈ ਕੋਈ ਰਸੋਈ ਨਹੀਂ ਹੈ। ਪਿੰਡ ਦੇ ਨਾਲ ਲੱਗਦੇ ਜੰਗਲ ਵਿੱਚੋਂ ਕਈ ਵਾਰ ਜੰਗਲੀ ਜਾਨਵਕ ਸਕੂਲ ਵੱਲ਼ ਆ ਜਾਂਦੇ ਹਨ, ਜਿਨ੍ਹਾਂ ਤੋਂ ਕਿਸੇ ਪ੍ਰਕਾਰ ਦੀ ਸੁਰੱਖਿਆਂ ਦਾ ਇੰਤਜਾਮ ਨਹੀਂ ਕੀਤਾ ਗਿਆ ਹੈ। ਇਸ ਬਾਰੇ ਵਿਧਾਇਕ ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਵੱਲੋਂ ਇਸ ਸਕੂਲ ਦਾ ਕੰਮ ਜਲਦ ਹੀ ਕਰਵਾ ਦਿੱਤਾ ਜਾਵੇੇਗਾ।

ਗੱਲਬਾਤ ਦੌਰਾਨ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਧਾਇਕ ਤੱਕ ਪਹੁੰਚ ਕੀਤੀ ਗਈ ਸੀ। ਪਰ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਵੀ ਹਾਸਲ ਨਹੀਂ ਹੋਇਆ। ਸਕੂਲ ਵਿੱਚ ਸਿਰਫ਼ ਇੱਕ ਟੀਚਰ ਹੈ। ਸਕੂਲ ਵਿੱਚ ਚਾਰਦੀਵਾਰੀ, ਰਸੋਈ ਅਤੇ ਬਾਥਰੂਮ ਲਈ ਕੋਈ ਸੁਵਿਧਾ ਨਹੀਂ ਕੀਤੀ ਗਈ ਹੈ। ਸਾਡੇ ਵੱਲੋਂ ਪਹਿਲਾਂ ਦੀਆਂ ਸਰਕਾਰਾਂ ਅਤੇ ਹੁਣ ਦੀ ਸਰਕਾਰ ਤੋਂ ਵੀਂ ਮੰਗ ਕੀਤੀ ਗਈ ਹੈ ਕਿ ਸਕੂਲ ਨੂੰ ਮੁੱਢਲੀ ਸਹੁਲਤਾਂ ਦਿੱਤੀਆਂ ਜਾਣ।

ਚਾਰਦੀਵਾਰੀ ਤੇ ਟਾਇਲਟ ਤੋਂ ਬਿਨਾਂ ਐਲਾਨਿਆ ਸਮਾਰਟ ਸਕੂਲ

ਦੂਜੇ ਪਾਸੇ ਵਿਧਾਇਕ ਡਾ. ਰਵਜੋਤ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਕੂਲ ਦੀ ਸਾਰ ਜ਼ਰੂਰ ਲਈ ਜਾਵੇਗੀ ਤੇ ਜਲਦ ਉਹ ਉਥੇ ਜਾਣਗੇ ਵੀ ਤੇ ਹਰ ਸੰਭਵ ਕਦਮ ਚੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਕੁੱਝ ਸਮੱਸਿਆਵਾਂ ਨਜ਼ਰ ਆਇਆਂ ਹਨ ਜਿਨ੍ਹਾਂ ਉੱਤੇ ਕੰਮ ਕੀਤਾ ਜਾ ਰਿਹਾ ਹੈ। ਕੂਕਾਨੇਟ ਪਿੰਡ ਦੇ ਸਕੂਲ ਵਿੱਚ ਜਲਦ ਹੀ ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਜਲਦੀ ਹੀ ਰਸੋਈ ਅਤੇ ਟਾਇਲਟ ਦੀ ਸੁਵਿਧਾ ਵੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਨਸ਼ਿਆਂ ਖਿਲਾਫ ਇਕਜੁੱਟ ਹੋਏ ਪਿੰਡ ਚੀਮਾ ਦੇ ਲੋਕ, ਲੜਾਈ ਲੜਨ ਦਾ ਐਲਾਨ

Last Updated :Sep 14, 2022, 10:00 AM IST

ABOUT THE AUTHOR

...view details