ਪੰਜਾਬ

punjab

ਸੜਕੀ ਹਾਦਸਿਆਂ ਦਾ ਗੜ੍ਹ ਬਣਿਆ ਗੜਸ਼ੰਕਰ ਨੰਗਲ ਰੋਡ, ਸਰਕਾਰ ਕਰ ਰਹੀ ਹੈ ਅਣਦੇਖੀ

By

Published : Sep 14, 2022, 3:49 PM IST

Updated : Sep 14, 2022, 4:43 PM IST

garhshankar Nangal highway in Hoshiarpur
ਸੜਕੀ ਹਾਦਸਿਆਂ ਦਾ ਗੜ੍ਹ ਬਣਿਆ ਗੜਸ਼ੰਕਰ ਨੰਗਲ ਰੋਡ, ਸਰਕਾਰ ਕਰ ਰਹੀ ਹੈ ਅਣਦੇਖੀ

ਗੜਸ਼ੰਕਰ ਨੰਗਲ ਰੋਡ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਜਿਸ ਕਾਰਨ ਵਸਨੀਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਕਈ ਲੋਕ ਇੱਥੇ ਆਪਣੀ ਜਾਨਾਂ ਗੁਆ ਚੁੱਕੇ ਹਨ ਅਤੇ ਕਈਆਂ ਨਾਲ ਹਾਦਸੇ ਵੀ ਵਾਪਰੇ ਹਨ।

ਹੁਸ਼ਿਆਰਪੁਰ: ਸੜਕੀ ਹਾਦਸਿਆਂ ਦਾ ਗੜ੍ਹ ਬਣੀ ਗੜ੍ਹਸ਼ੰਕਰ ਨੰਗਲ ਰੋਡ ਸਰਕਾਰ ਦੀ ਅਣਦੇਖੀ ਕਾਰਨ ਕੀਮਤੀ ਜਾਨਾਂ ਨਿਗਲ਼ ਰਹੀ ਹੈ। ਇਹ ਸੜਕ ਪੰਜਾਬ ਅਤੇ ਹਿਮਾਚਲ ਨੂੰ ਆਪਸ ਵਿੱਚ ਜੋੜਨ ਦੇ ਨਾਲ ਨਾਲ ਧਾਰਮਿਕ ਅਸਥਾਨਾਂ ਨੂੰ ਵੀ ਜਾਂਦੀ ਹੈ। ਇਸ ਸੜਕ ਨੂੰ ਲੈਕੇ ਭਾਵੇਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਿਰਫ਼ ਰਾਜਨੀਤੀ ਹੀ ਕੀਤੀ ਹੈ ਪਰ ਧੇਲ੍ਹੇ ਦਾ ਕੰਮ ਨਹੀਂ ਕੀਤਾ।


ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਬਣਾਉਣ ਦੇ ਲਈ ਕੰਡੀ ਸੰਗਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਕਈ ਵਾਰ ਧਰਨੇ ਪ੍ਰਦਸ਼ਨ ਕੀਤੇ ਉਸ ਸਮੇਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਜਲਦ ਸੜਕ ਦਾ ਕੰਮ ਸ਼ੁਰੂ ਕਰਵਾਉਣ ਦਾ ਸਿਰਫ਼ ਆਸ਼ਵਾਸਨ ਹੀ ਦਿੱਤਾ। ਗੜ੍ਹਸ਼ੰਕਰ ਨੰਗਲ ਰੋਡ਼ ਸੜਕ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਦਿੱਤੇ ਗਏ ਧਰਨੇ ਤੋਂ ਪਹਿਲਾਂ ਗੜ੍ਹਸ਼ੰਕਰ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪ੍ਰੈਸ ਵਾਰਤਾ ਦੁਰਾਨ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਦੀ ਗੱਲ ਕਹੀ ਸੀ। ਪਰ ਅੱਜ ਤੱਕ ਇਸ ਸੜਕ ਦੀ ਸਾਰ ਨਹੀਂ ਲਈ ਗਈ।

ਸੜਕੀ ਹਾਦਸਿਆਂ ਦਾ ਗੜ੍ਹ ਬਣਿਆ ਗੜਸ਼ੰਕਰ ਨੰਗਲ ਰੋਡ, ਸਰਕਾਰ ਕਰ ਰਹੀ ਹੈ ਅਣਦੇਖੀ


ਸੜਕ ਦੇ ਕਈ ਥਾਵਾਂ ਤੇ ਟੋਇਆਂ ਨੂੰ ਭਰਨ ਲਈ ਪਾਈ ਗਈ ਮਿੱਟੀ ਹਰਰੋਜ਼ ਲੋਕਾਂ ਦੀਆਂ ਅੱਖਾਂ ਨੂੰ ਭਰ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਲੈਕੇ ਨਾਂ ਤਾਂ ਕਾਂਗਰਸ ਸਰਕਾਰ ਅਤੇ ਨਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਸੜਕ ਨੂੰ ਬਣਾਉਣ ਦਾ ਯਤਨ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਵਿੱਚ ਪਏ ਟੋਇਆਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਅਤੇ ਇਸ ਸੜਕ ਤੇ ਵੱਡੇ ਪੱਧਰ ਤੇ ਓਵਰਲੋਡ ਟੀਪਰਾਂ ਦੇ ਕਾਰਨ ਲੋਕਾਂ ਦੀ ਜਿੰਦਗੀ ਨਰਕ ਬਣੀ ਹੋਈ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ ਪੁਲਿਸ ਨੇ ਪਿਛਲੇ 24 ਘੰਟਿਆਂ ਦੇ ਕਤਲ ਤੇ ਲੁੱਟ ਖੋਹ ਮਾਮਲੇ ਸੁਲਝਾਏ, ਵੱਖ ਵੱਖ ਕੇਸਾਂ ਵਿੱਚ ਕਰੀਬ 20 ਮੁਲਜ਼ਮ ਕਾਬੂ

Last Updated :Sep 14, 2022, 4:43 PM IST

ABOUT THE AUTHOR

...view details