ਪੰਜਾਬ

punjab

'ਆਪ' ਨੇ ਚੋਣ ਪ੍ਰਚਾਰ ਲਈ ਗੀਤ ਕੀਤਾ ਜਾਰੀ

By

Published : Feb 10, 2022, 8:15 PM IST

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਚੋਣਾਂ ਦੇ ਚੱਲਦੇ ਚੋਣ ਪ੍ਰਚਾਰ ਲਈ ਨਵਾਂ ਗੀਤ ਜਾਰੀ ਕੀਤਾ ਗਿਆ ਹੈ। ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਉੱਪਰ ਇਸ ਗੀਤ ਨੂੰ ਜਾਰੀ ਕੀਤਾ ਗਿਆ ਹੈ। ਇਸ ਗੀਤ ਵਿੱਚ ਕੇਜਰੀਵਾਲ ਦੀ ਬਜਾਇ ਭਗਵੰਤ ਮਾਨ ਨੂੰ ਚਿਹਰਾ ਬਣਾਇਆ ਗਿਆ ਹੈ।

ਆਪ ਨੇ ਚੋਣ ਪ੍ਰਚਾਰ ਲਈ ਗੀਤ ਕੀਤਾ ਜਾਰੀ
ਆਪ ਨੇ ਚੋਣ ਪ੍ਰਚਾਰ ਲਈ ਗੀਤ ਕੀਤਾ ਜਾਰੀ

ਚੰਡੀਗੜ੍ਹ:ਪੰਜਾਬ ਚੋਣਾਂ 2022 (Punjabi Election 2022) ਨੂੰ ਲੈਕੇ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਜਿੱਤ ਲਈ ਸਿਆਸੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ।

ਇਸੇ ਦੇ ਚੱਲਦੇ ਹੁਣ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਨਵਾਂ ਗੀਤ ਜਾਰੀ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਪਾਰਟੀ ਵੱਲੋਂ ਡਿਜੀਟਲ ਮਾਧਿਅਮ ਰਾਹੀਂ ਆਪਣੇ ਸੋਸ਼ਲ ਮੀਡੀਆ ਪੇਜ ਉੱਪਰ ਜਾਰੀ ਕੀਤਾ ਗਿਆ ਹੈ।

ਆਪ ਨੇ ਚੋਣ ਪ੍ਰਚਾਰ ਲਈ ਗੀਤ ਕੀਤਾ ਜਾਰੀ

ਪਾਰਟੀ ਵੱਲੋਂ ਜਾਰੀ ਇਸ ਗੀਤ ਵਿੱਚ ਮੁੱਖ ਚਿਹਰਾ ਜੋ ਦਿਖਾਇਆ ਗਿਆ ਹੈ ਉਸ ਵਿੱਚ ਸਿਰਫ ਭਗਵੰਤ ਮਾਨ ਨੂੰ ਹੀ ਦਿਖਾਇਆ ਗਿਆ ਹੈ ਜਦਕਿ ਕੇਜਰੀਵਾਲ ਇਸ ਗੀਤ ਵਿੱਚ ਨਹੀਂ ਦਿਖਾਈ ਦੇ ਰਹੇ। ਇਸ ਤੋਂ ਪਹਿਲਾਂ ਲਗਾਤਾਰ ਪਾਰਟੀ ਉੱਪਰ ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਕੇਜਰੀਵਾਲ ਖੁਦ ਸੀਐਮ ਬਣਨਾ ਚਾਹੁੰਦੇ ਹਨ ਇਸ ਲਈ ਪੰਜਾਬ ਵਿੱਚ ਕੇਜਰੀਵਾਲ ਦੇ ਹੀ ਬੈਨਰ ਲਗਾਏ ਜਾ ਗਏ ਹਨ ਜਿਸ ’ਤੇ ਲਿਖਿਆ ਗਿਆ ਹੈ ਕਿ ਇੱਕ ਮੌਕਾ ਕੇਜਰੀਵਾਲ ਨੂੰ।

ਹੋ ਸਕਦਾ ਹੈ ਵਿਰੋਧੀਆਂ ਦੇ ਸਵਾਲਾਂ ਤੋਂ ਬਚਣ ਦੇ ਲਈ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਇਸ ਗੀਤ ਵਿੱਚ ਨਾ ਲਿਆਂਦਾ ਗਿਆ ਹੋਵੇ। ਸਿਆਸੀ ਮਾਹਿਰਾਂ ਵੱਲੋਂ ਜਾਰੀ ਕੀਤੇ ਇਸ ਗੀਤ ਨੂੰ ਲੈਕੇ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਹਨ।

ਇਹ ਵੀ ਪੜ੍ਹੋ:ਪੰਜਾਬ ਚੋਣਾਂ: ਨਵੇਂ ਚਿਹਰਿਆਂ ਨਾਲ ਵਿਰਾਸਤ ਦੀ ਸਿਆਸਤ !

ABOUT THE AUTHOR

...view details