ਪੰਜਾਬ

punjab

ਵਿਧਾਨ ਸਭਾ ਚੋਣਾਂ 2022: ਮਨੀਸ਼ ਤਿਵਾੜੀ ਨੇ ਗਿਣਵਾਏ ਪੰਜਾਬ ਦੇ 5 ਅਹਿਮ ਮੁੱਦੇ, ਜੋ ਚੋਣਾਂ ਵਿੱਚੋਂ ਗਾਇਬ ਨੇ

By

Published : Jan 13, 2022, 1:49 PM IST

Updated : Jan 13, 2022, 2:17 PM IST

ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਟਵੀਟ ਕਰਕੇ 5 ਅਜਿਹੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਬਾਰੇ ਕੋਈ ਗੱਲ ਨਹੀਂ ਕਰ ਰਿਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਸਿਰਫ਼ ਐਸਓਪੀਜ਼, ਲਾਲੀਪਾਪ ਤੇ ਸਬਸਿਡੀਆਂ ਮਿਲ ਰਹੀਆਂ ਹਨ।

ਮਨੀਸ਼ ਤਿਵਾੜੀ ਨੇ ਗਿਣਵਾਏ ਪੰਜਾਬ ਦੇ 5 ਅਹਿਮ ਮੁੱਦੇ
ਮਨੀਸ਼ ਤਿਵਾੜੀ ਨੇ ਗਿਣਵਾਏ ਪੰਜਾਬ ਦੇ 5 ਅਹਿਮ ਮੁੱਦੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਸਿਆਸੀ ਪਾਰਾ ਸਿਖ਼ਰਾਂ 'ਤੇ ਹੈ। ਹਰੇਕ ਪਾਰਟੀ ਦਾ ਹਰੇਕ ਆਗੂ ਜਨਤਾ ਵਿਚਾਲੇ ਜਾ ਰਹੇ ਹਨ ਅਤੇ ਪਾਰਟੀ ਲੀਡਰਸ਼ਿਪ ਅੱਗੇ ਆਪਣੀ ਹੌਂਦ ਬਚਾਉਣ ਲਈ ਸਰਗਰਮ ਹਨ। ਚਾਹੇ ਉਹ ਸੂਬਾ ਪੱਧਰੀ ਲੀਡਰ ਹੋਵੇ ਜਾਂ ਕੇਂਦਰੀ ਪੱਧਰੀ ਦਾ ਆਗੂ, ਹਰ ਕੋਈ ਆਪਣੀ ਮੌਜੂਦਗੀ ਦਰਜ ਕਰਵਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਿਆਸੀ ਵਾਰ ਪਲਟਵਾਰ ਵੀ ਲਗਾਤਾਰ ਜਾਰੀ ਹੈ।

ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਟਵੀਟ ਕਰ ਪੰਜਾਬ ਦੇ ਅਹਿਮ ਮੁੱਦਿਆ ਦੀ ਗੱਲ ਆਖੀ। ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਟਵੀਟ ਕਰਕੇ 5 ਅਜਿਹੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈ।

ਮਨੀਸ਼ ਤਿਵਾੜੀ ਨੇ ਟਵੀਟ ਕੀਤਾ:

ਪੰਜਾਬ ਦੇ ਸਾਹਮਣੇ 5 ਸਭ ਤੋਂ ਵੱਡੀਆਂ ਚੁਣੌਤੀਆਂ, ਜੋ ਚੋਣ ਭਾਸ਼ਣਾਂ ਤੋਂ ਗੈਰਹਾਜ਼ਰ ਹਨ:

1. ਪੰਜਾਬ ਸਿਰ 3 ਲੱਖ ਕਰੋੜ ਦਾ ਸਰਕਾਰੀ ਕਰਜ਼ਾ ਹੈ? GSDP ਦਾ 55%? ਇਸ ਨੂੰ ਕਿਵੇਂ ਘਟਾਇਆ ਜਾਵੇਗਾ।

2. ਪੰਜਾਬ ਦੇ 84% ਕਿਸਾਨਾਂ ਕੋਲ 05 ਏਕੜ ਤੋਂ ਘੱਟ ਜ਼ਮੀਨ ਹੈ ਜੋ ਖੇਤੀ ਨੂੰ ਇੱਕ ਗ਼ੈਰ ਲਾਹੇਵੰਦ ਕਿੱਤਾ ਬਣਾਉਂਦੀ ਹੈ। ਇਸਦਾ ਕਿਵੇਂ ਹੱਲ ਹੋਣਾ ਚਾਹੀਦਾ ਹੈ

3. ਪੰਜਾਬ ਦਾ ਪਾਣੀ 30 ਸਾਲਾਂ ਤੋਂ 01 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਡਿੱਗ ਰਿਹਾ ਹੈ। ਪੰਜਾਬ ਦੇ 22 ਵਿੱਚੋਂ 19 ਜ਼ਿਲ੍ਹੇ ਡਾਰਕ ਜ਼ੋਨ ਵਿੱਚ ਹਨ? ਇਸ ਨੂੰ ਕਿਵੇਂ ਉਲਟਾਉਣਾ ਚਾਹੀਦਾ ਹੈ।

4. ਪੰਜਾਬ ਵਿੱਚ ਸਭ ਤੋਂ ਵੱਡਾ ਉਦਯੋਗ ILETS ਅਤੇ ਨਤੀਜੇ ਵਜੋਂ ਨੌਜਵਾਨਾਂ ਦਾ ਪਰਵਾਸ ਹੈ। ਰੁਜ਼ਗਾਰ ਕਿਵੇਂ ਪੈਦਾ ਕਰਨਾ ਹੈ?

5. ਪੰਜਾਬ ਲਈ ਇੱਕ ਉਦਯੋਗਿਕ ਭਵਿੱਖ ਬਣਾਉਣ ਲਈ ਚੌਥੀ ਉਦਯੋਗਿਕ ਕ੍ਰਾਂਤੀ- ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ ਅਤੇ ਜੀਨੋਮਿਕਸ ਨੂੰ ਕਿਵੇਂ ਵਰਤਿਆ ਜਾਣਾ ਚਾਹੀਦਾ ਹੈ।

ਹਾਲਾਂਕਿ ਪੰਜਾਬ ਨੂੰ ਜੋ ਕੁਝ ਮਿਲ ਰਿਹਾ ਹੈ ਉਹ ਐਸਓਪੀਜ਼, ਲਾਲੀਪਾਪ, ਸਬਸਿਡੀਆਂ ਹਨ। ਚੰਗੀਆਂ ਚੀਜ਼ਾਂ ਦੀ ਰੇਲਗੱਡੀ ਕਦੇ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੀ- ਕਿਉਂਕਿ ਇੱਥੇ ਕੋਈ ਪੈਸਾ ਨਹੀਂ ਹੈ।

ਪੰਜਾਬ ਦੇ ਸੀਐੱਮ ਨੂੰ ਲੈ ਕੇ ਤਿਵਾੜੀ ਦਾ ਟਵੀਟ

ਦੱਸ ਦਈਏ ਕਿ ਬੀਤੇ ਦਿਨ ਮਨੀਸ਼ ਤਿਵਾੜੀ ਨੇ ਟਵੀਟ ਕਰ ਪੰਜਾਬ ਦੇ ਸੀਐੱਮ ਬਾਰੇ ਗੱਲ ਆਖੀ ਸੀ। ਉਨ੍ਹਾਂ ਨੇ ਟਵੀਟ ਕਰ ਕਿਹਾ ਸੀ ਕਿ ਪੰਜਾਬ ਨੂੰ ਅਜਿਹੇ ਸੀਐੱਮ ਦੀ ਲੋੜ ਹੈ ਜਿਸ ਦੇ ਕੋਲ ਪੰਜਾਬ ਦੀ ਚੁਣੌਤੀਆਂ ਦਾ ਹੱਲ ਹੋਵੇ, ਸਖਤ ਫੈਸਲੇ ਲੈਣ ਦੀ ਸਮਰਥਾ ਹੋਵੇ। ਪੰਜਾਬ ਨੂੰ ਅਜਿਹੇ ਗੰਭੀਰ ਲੋਕਾਂ ਦੀ ਲੋੜ ਹੈ, ਜਿਨ੍ਹਾਂ ਦੀ ਰਾਜਨੀਤੀ ਸੋਸ਼ਲ ਇੰਜਨੀਅਰਿੰਗ, ਮਨੋਰੰਜਨ, ਮੁਫਤ ਅਤੇ ਸ਼ਾਸਨ ਪਸੰਦੀਦਾ ਨਹੀਂ ਹੈ ਜਿਸ ਨੂੰ ਲੋਕਾਂ ਨੇ ਸਫਲ ਚੋਣਾਂ ਵਿੱਚ ਨਕਾਰ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਪੰਜਾਬ ਵਿਧਾਨਸਭਾ 2022 ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਨਾਲ ਹੀ ਚੋਣ ਜਾਬਤਾ ਲੱਗ ਵੀ ਚੁੱਕਿਆ ਹੈ। 15 ਜਨਵਰੀ ਤੱਕ ਕੋਈ ਵੀ ਸਿਆਸੀ ਆਗੂ ਰੈਲੀਆਂ ਨਹੀਂ ਕਰ ਸਕਦਾ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਚੋਣ ਪ੍ਰਚਾਰ ਕਰਨ ਅਤੇ 5 ਵਿਅਕਤੀ ਡੋਰ ਟੂ ਡੋਰ ਜਾ ਕੇ ਲੋਕਾਂ ਤੱਕ ਆਪਣੀ ਗੱਲ ਰੱਖ ਸਕਦੇ ਹਨ।

ਇਹ ਵੀ ਪੜੋ:ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ

Last Updated :Jan 13, 2022, 2:17 PM IST

ABOUT THE AUTHOR

...view details