ਪੰਜਾਬ

punjab

ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ ਮਨਪ੍ਰੀਤ ਬਾਦਲ, ਇਹ ਰਹੇਗਾ ਖ਼ਾਸ...

By

Published : Oct 13, 2021, 8:05 AM IST

ਕਾਰੋਬਾਰੀਆਂ ਨਾਲ ਮੁਲਾਕਾਤ ਕਰਨੇ ਮਨਪ੍ਰੀਤ ਬਾਦਲ
ਕਾਰੋਬਾਰੀਆਂ ਨਾਲ ਮੁਲਾਕਾਤ ਕਰਨੇ ਮਨਪ੍ਰੀਤ ਬਾਦਲ ()

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅੱਜ ਲੁਧਿਆਣਾ ਵਿਖੇ ਵਪਾਰੀ ਵਰਗ ਨਾਲ ਮੁਲਾਕਾਤ ਕਰਨਗੇ।

ਚੰਡੀਗੜ੍ਹ:2022 ’ਚ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਅੱਡੀ-ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਤੇ ਹਰ ਵਰਗ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਜੇਕਰ ਵਪਾਰੀ ਵਰਗ (Merchant category) ਦੀ ਗੱਲ ਕੀਤੀ ਜਾਵੇ ਤਾਂ ਹਰ ਪਾਰਟੀ ਵੱਲੋਂ ਇਸ ਵਾਰ ਕਾਰੋਬਾਰੀਆਂ ਨੂੰ ਆਪਣੇ ਵੱਲ ਖਿੱਚਣ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉਥੇ ਹੀ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਅੱਜ ਲੁਧਿਆਣਾ ਵਿਖੇ ਵਪਾਰੀ ਵਰਗ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜੋ: ਅਰਵਿੰਦ ਕੇਜਰੀਵਾਲ ਦੇ ਦੌਰੇ ਦਾ ਦੂਜਾ ਦਿਨ, ਕਰ ਸਕਦੇ ਨੇ ਵੱਡੇ ਐਲਾਨ...

ਦੱਸ ਦਈਏ ਕਿ ਇਸ ਮੌਕੇ ਵਪਾਰੀ ਬਿਜਲੀ ਦੀ ਕਮੀ ਅਤੇ ਕੋਲੇ ਦੀ ਕਮੀ ਦਾ ਮੁੱਦਾ ਉਠਾ ਸਕਦੇ ਹਨ, ਇਸ ਤੋਂ ਇਲਾਵਾ ਵਪਾਰੀ ਤਿਆਰ ਕੱਪੜਿਆਂ 'ਤੇ ਵਧੇ ਹੋਏ ਜੀਐਸਟੀ ‘ਤੇ ਵੀ ਸਵਾਲ ਉਠਾ ਸਕਦੇ ਹਨ। ਉਥੇ ਹੀ ਮਨਪ੍ਰੀਤ ਬਾਦਲ (Manpreet Singh Badal) ਦੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਅਤੇ ਮੰਤਰੀ ਗੁਰਕੀਰਤ ਕੋਟਲੀ (Gurkeerat Kotli) ਵੀ ਮੌਜੂਦ ਹੋਣਗੇ।

ਵਪਾਰੀਆਂ ਨੂੰ ਲੁਭਾਉਣ ਦੀਆਂ ਹੋ ਰਹੀਆਂ ਹਨ ਕੋਸ਼ਿਸ਼ਾਂ

ਦੱਸ ਦਈਏ ਕਿ ਹਰ ਵਰਗ ਵੱਲੋਂ ਵਪਾਰੀ ਵਰਗ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਤਾਂ ਜੋ ਵਪਾਰੀ ਵਰਗ ਨੂੰ ਲੁਭਾਇਆ ਜਾ ਸਕੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੀਤੀ ਸੀ ਮੁਲਾਕਾਤ

ਖਾਸ ਕਰਕੇ ਲੁਧਿਆਣਾ ਦੇ ਵਪਾਰੀਆਂ ਨੂੰ ਲੁਭਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਵੀ ਚੰਡੀਗੜ੍ਹ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੂਜੀ ਵਾਰ ਕਰ ਰਹੇ ਹਨ ਮੁਲਾਕਾਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਜਲੰਧਰ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਲੁਧਿਆਣਾ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ ਸੀ।

ਸੁਖਬੀਰ ਬਾਦਲ ਨੇ ਵੀ ਵਪਾਰੀਆਂ ਨਾਲ ਕੀਤੀ ਸੀ ਮੁਲਾਕਾਤ

ਉਥੇ ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਵੀ ਲੁਧਿਆਣਾ ਦੇ ਵਪਾਰੀ ਵਰਗ ਨਾਲ ਮੁਲਾਕਾਤਾਂ ਕਰਦੇ ਰਹੇ।

ਇਹ ਵੀ ਪੜੋ: ਪੰਜਾਬ ਅਤੇ ਹਰਿਆਣਾ ’ਚ ਨਹੀਂ ਸੜ ਰਹੀ ਪਰਾਲੀ, ਫੇਰ ਵੀ ਦਿੱਲੀ ’ਚ ਵਧਿਆ ਪ੍ਰਦੂਸ਼ਣ !

ਦੱਸ ਦਈਏ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ (Political parties) ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਜੇਕਰ ਉਹ ਪੰਜਾਬ ਵਿੱਚ ਚੋਣਾਂ ਲੜਨਾ ਚਾਹੁੰਦੀਆਂ ਹਨ ਤਾਂ ਫੰਡਾਂ ਦੀ ਬਹੁਤ ਲੋੜ ਹੁੰਦੀ ਹੈ ਅਤੇ ਉਦਯੋਗ ਨੂੰ ਫੰਡਾਂ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ, ਇਸ ਕਾਰਨ ਰਾਜਨੀਤਿਕ ਪਾਰਟੀਆਂ ਦੇ ਮੁਖੀ ਪੰਜਾਬ ਦੇ ਵਪਾਰੀਆਂ ਨੂੰ ਲਗਾਤਾਰ ਮਿਲਦੇ ਹਨ।

ABOUT THE AUTHOR

...view details