ਪੰਜਾਬ

punjab

ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਡੀ.ਪੀ.ਈ.(ਕਾਲਜਾਂ) ਦਫਤਰ ਦੀ ਅਚਨਚੇਤੀ ਚੈਕਿੰਗ

By

Published : Nov 2, 2021, 10:09 PM IST

ਕੈਬਨਿਟ ਮੰਤਰੀ (Cabinet Minister) ਨੇ ਮੁੱਖ ਦਫਤਰ ਦੀਆਂ ਬਰਾਂਚਾਂ ਵਿੱਚ ਖੁਦ ਜਾ ਕੇ ਕੰਮ ਬਾਰੇ ਜਾਣਕਾਰੀ ਲਈ ਅਤੇ ਵੱਖ-ਵੱਖ ਸੀਟਾਂ 'ਤੇ ਹੁੰਦੇ ਕੰਮਾਂ ਦੀ ਸਥਿਤੀ ਜਾਣੀ। ਉਨ੍ਹਾਂ ਦਫਤਰਾਂ ਵਿੱਚ ਸਟਾਫ ਦੀ ਹਾਜ਼ਰੀ ਵੀ ਦੇਖੀ ਅਤੇ ਗੈਰ ਹਾਜ਼ਰ ਮੁਲਾਜ਼ਮਾਂ ਨੂੰ ਤਾੜਨਾ ਦੇਣ ਲਈ ਵੀ ਕਿਹਾ। ਉਨ੍ਹਾਂ ਐਨ.ਸੀ.ਸੀ. ਵਿੰਗ (N.C.C. Wing) ਵਿਖੇ ਕਾਲਜਾਂ ਵਿੱਚ ਐਨ.ਸੀ.ਸੀ. ਕੈਡਿਟਾਂ (N.C.C. Cadets) ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਲਈ।

ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਡੀ.ਪੀ.ਈ.(ਕਾਲਜਾਂ) ਦਫਤਰ ਦੀ ਅਚਨਚੇਤੀ ਚੈਕਿੰਗ
ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਡੀ.ਪੀ.ਈ.(ਕਾਲਜਾਂ) ਦਫਤਰ ਦੀ ਅਚਨਚੇਤੀ ਚੈਕਿੰਗ

ਚੰਡੀਗੜ: ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਮੁਹਾਲੀ ਸਥਿਤ ਸਿੱਖਿਆ ਭਵਨ ਵਿਖੇ ਡੀ.ਪੀ.ਈ. (ਕਾਲਜਾਂ) ਮੁੱਖ ਦਫਤਰ ਦੀ ਅਚਨਚੇਤੀ ਚੈਕਿੰਗ ਕੀਤੀ। ਕੈਬਨਿਟ ਮੰਤਰੀ ਨੇ ਮੁੱਖ ਦਫਤਰ ਦੀਆਂ ਬਰਾਂਚਾਂ ਵਿੱਚ ਖੁਦ ਜਾ ਕੇ ਕੰਮ ਬਾਰੇ ਜਾਣਕਾਰੀ ਲਈ ਅਤੇ ਵੱਖ-ਵੱਖ ਸੀਟਾਂ 'ਤੇ ਹੁੰਦੇ ਕੰਮਾਂ ਦੀ ਸਥਿਤੀ ਜਾਣੀ। ਉਨ੍ਹਾਂ ਦਫਤਰਾਂ ਵਿੱਚ ਸਟਾਫ ਦੀ ਹਾਜ਼ਰੀ ਵੀ ਦੇਖੀ ਅਤੇ ਗੈਰ ਹਾਜ਼ਰ ਮੁਲਾਜ਼ਮਾਂ ਨੂੰ ਤਾੜਨਾ ਦੇਣ ਲਈ ਵੀ ਕਿਹਾ। ਉਨ੍ਹਾਂ ਐਨ.ਸੀ.ਸੀ. ਵਿੰਗ ਵਿਖੇ ਕਾਲਜਾਂ ਵਿੱਚ ਐਨ.ਸੀ.ਸੀ. ਕੈਡਿਟਾਂ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਲਈ।

ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਡੀ.ਪੀ.ਈ.(ਕਾਲਜਾਂ) ਦਫਤਰ ਦੀ ਅਚਨਚੇਤੀ ਚੈਕਿੰਗ

ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਮ ਲੋਕਾਂ ਨੂੰ ਮਿਲਦੇ ਸਮੇਂ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਮੁੱਖ ਦਫਤਰ ਵਿੱਚ ਸਬੰਧਤ ਕੰਮ ਅਕਸਰ ਲਟਕ ਜਾਂਦੇ ਹਨ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਪੈਂਡਿੰਗ ਰੱਖਿਆ ਗਿਆ ਹੈ ਤਾਂ ਸਬੰਧਤ ਕਰਮਚਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤੈਅ ਸਮੇਂ ਅੰਦਰ ਸੇਵਾਵਾਂ ਦਿੱਤੀਆਂ ਜਾਣ। ਉਚੇਰੀ ਸਿੱਖਿਆ ਮੰਤਰੀ ਨੇ ਸਟਾਫ ਨੂੰ ਆਖਿਆ ਕਿ ਲੋਕਾਂ ਨੂੰ ਕਿਸੇ ਵੀ ਕੰਮ ਵਿੱਚ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਪਾਰਦਰਸ਼ਤਾ ਤੇ ਸਾਫ-ਸੁਥਰਾ ਪ੍ਰਸ਼ਾਸਨ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਨੁਸਾਸ਼ਣਹੀਣਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਅਸਤੀਫਾ, ਬਣਾਈ ਨਵੀਂ ਪਾਰਟੀ

ABOUT THE AUTHOR

...view details