ਪੰਜਾਬ

punjab

'ਕੋਰੋਨਾ ਨਾਲ ਜਿਉਣਾ ਸਿੱਖਣਾ ਪਵੇਗਾ'

By

Published : Jun 11, 2020, 3:59 PM IST

ਕੋਰੋਨਾ
ਫ਼ੋਟੋ ()

ਪੀਜੀਆਈ ਸਕੂਲ ਆਫ ਪਬਲਿਕ ਹੈਲਥ ਦੇ ਵਧੀਕ ਪ੍ਰੋਫੈਸਰ ਡਾ. ਰਵਿੰਦਰ ਖਾਈਵਾਲ ਤੇ ਪੰਜਾਬ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਦੀ ਚੇਅਰਪਰਸਨ ਡਾ. ਸੁਮਨ ਮੋਰ ਨੇ ਦੱਸਿਆ ਕਿ ਕੋਰੋਨਾ ਇੰਨੀ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ ਤੇ ਇਸ ਦਾ ਹਾਲੇ ਕੋਈ ਹਲ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮੈਗਜ਼ੀਨ 'ਲਿਵਿੰਗ ਵਿਦ ਕੋਵਿਡ-19' ਵਿੱਚ ਲਿਖੇ ਕੋਰੋਨਾ ਤੋਂ ਬਚਾਅ ਸਬੰਧੀ ਕਈ ਨਿਯਮਾਂ ਬਾਰੇ ਦੱਸਿਆ ਤੇ ਨਾਲ ਇਹ ਵੀ ਕਿਹਾ ਕਿ ਕੋਰੋਨਾ ਕਿਵੇਂ ਜਿਉਣਾ ਸਿੱਖਣਾ ਪਵੇਗਾ।

ਚੰਡੀਗੜ੍ਹ: ਕੋਰੋਨਾ ਵਰਗੀ ਮਹਾਂਮਾਰੀ ਕਰਕੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ ਤੇ ਵੱਖ-ਵੱਖ ਦੇਸ਼ਾਂ ਦੇ ਵਿਗਿਆਨਿਕ ਕੋਰੋਨਾ ਦੀ ਵੈਕਸੀਨੇਸ਼ਨ ਬਣਾਉਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਹ ਕਹਿ ਦਿੱਤਾ ਹੈ ਕਿ ਸਾਰਿਆਂ ਨੂੰ ਕੋਰੋਨਾਵਾਇਰਸ ਨਾਲ ਜਿਉਣਾ ਸਿੱਖਣਾ ਪਵੇਗਾ।

ਵੀਡੀਓ

ਇਸ ਸਬੰਧੀ ਚੰਡੀਗੜ੍ਹ ਦੇ ਪੀਜੀਆਈ ਸਕੂਲ ਆਫ ਪਬਲਿਕ ਹੈਲਥ ਦੇ ਵਧੀਕ ਪ੍ਰੋਫੈਸਰ ਡਾ. ਰਵਿੰਦਰ ਖਾਈਵਾਲ ਤੇ ਪੰਜਾਬ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਦੀ ਚੇਅਰਪਰਸਨ ਡਾ. ਸੁਮਨ ਮੋਰ ਨੇ 'ਲਿਵਿੰਗ ਵਿਦ ਕੋਵਿਡ-19' ਨਾਂਅ ਦੀ ਮੈਗਜ਼ੀਨ ਤਿਆਰ ਕੀਤੀ ਹੈ ਜਿਸ ਦੀ ਘੁੰਢ ਚੁਕਾਈ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਕੀਤੀ।

ਵੀਡੀਓ

ਇਸ ਕਿਤਾਬ ਵਿੱਚ ਕੀ ਖ਼ਾਸ ਹੈ, ਕਿਵੇਂ ਕੋਵਿਡ-19 ਨਾਲ ਲੜਨਾ ਹੈ ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਡਾ.ਰਵਿੰਦਰ ਖਾਈਵਾਲ ਤੇ ਡਾ. ਸੁਮਨ ਮੋਰ ਨਾਲ ਖ਼ਾਸ ਗੱਲਬਾਤ ਕੀਤੀ। ਕਿਤਾਬ ਨੂੰ ਲਿਖਣ ਵਾਲੇ ਡਾ.ਰਵਿੰਦਰ ਖਾਈਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਇੰਨੀ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ ਤੇ ਇਸ ਦਾ ਹਾਲੇ ਕੋਈ ਹਲ ਨਹੀਂ ਹੋ ਸਕਦਾ।

ਵੀਡੀਓ

ਹਾਲੇ ਕੁਝ ਪਤਾ ਨਹੀਂ ਕਿ ਦੇਸ਼ ਕਦੋਂ ਕੋਰੋਨਾ ਮੁਕਤ ਹੋਵੇਗਾ। ਉਨ੍ਹਾਂ ਕਿਹਾ ਕਿ ਡਬਲਿਊ.ਐੱਚ.ਓ ਕਈ ਵਾਰ ਇਹ ਗੱਲ ਕਹਿ ਚੁੱਕਿਆ ਕਿ ਕੋਰੋਨਾ ਨੂੰ ਖ਼ਤਮ ਹੋਣ ਵਿੱਚ 5 ਸਾਲ ਵੀ ਲੱਗ ਸਕਦੇ ਹਨ। ਇਸ ਕਰਕੇ ਹੁਣ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਹੀ ਜਿਉਣਾ ਸਿੱਖਣਾ ਪਵੇਗਾ।

ਇਸ ਲਈ ਸਾਨੂੰ ਆਪਣੀ ਰੋਜ਼ਮਰਾ ਦੇ ਕੰਮਾਂ ਦੇ ਵਿੱਚ ਕਈ ਬਦਲਾਅ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਪਹਿਲਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਸਕੀਏ ਤੇ ਕੋਰੋਨਾ ਤੋਂ ਬਚਾਅ ਬਣਿਆ ਰਹੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਕੋਰੋਨਾ ਤੋਂ ਬਚਣ ਸਬੰਧੀ ਸਾਵਧਾਨੀਆਂ ਤੇ ਨਿਯਮ ਦੱਸੇ ਹਨ।

'ਲਿਵਿੰਗ ਵਿਦ ਕੋਰੋਨਾ' ਵਿੱਚ ਇਹ ਗੱਲਾਂ ਸ਼ਾਮਲ

  • ਸਿਹਤ ਕਰਮਚਾਰੀਆਂ ਤੇ ਮੁਲਾਜ਼ਮਾਂ ਦਾ ਸਨਮਾਨ
  • ਬਜ਼ੁਰਗਾਂ ਨੂੰ ਖ਼ਾਸ ਧਿਆਨ ਰੱਖਣ ਦੀ ਲੋੜ
  • ਫੋਨ 'ਚ 'ਆਰੋਗਿਆ ਸੇਤੂ ਐਪ' ਡਾਊਨਲੋਡ ਕਰਨ ਦੀ ਲੋੜ
  • ਸਮਾਰਟ ਕੰਜ਼ਿਊਮਰ ਬਣਨ ਦੀ ਲੋੜ।
  • ਵੱਧ ਤੋਂ ਵੱਧ ਡਿਜੀਟਲ ਪੇਮੈਂਟ ਕਰੋ
  • ਚੀਜ਼ਾਂ ਵੀ ਆਨਲਾਈਨ ਹੀ ਮੰਗਾਉਣੀਆਂ ਚਾਹੀਦੀਆਂ
  • WFH ਨੂੰ ਤਰਜੀਹ ਦਿੱਤੀ ਜਾਵੇ
  • ਘਰ ਵਿੱਚ ਰਹਿ ਕੇ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ
  • ਯੰਤਰਾਂ ਦਾ ਇਸਤੇਮਾਲ ਕਿਹੜੇ ਢੰਗ ਨਾਲ ਕਰਨਾ ਚਾਹੀਦਾ
  • ਅਗਰ ਭਵਿੱਖ ਵਿੱਚ ਸਿਨੇਮਾ ਹਾਲ ਖੁੱਲ੍ਹਦੇ ਤਾਂ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ
  • ਆਰਸੀਸੀ ਦਾ ਇਸਤੇਮਾਲ ਕਰਦਿਆਂ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ

ਉੱਥੇ ਹੀ ਡਾ. ਸੁਮਨ ਮੋਰ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਸਾਰਿਆਂ ਨੇ ਸਾਫ਼ ਹਵਾ ਤੇ ਵਾਤਾਵਰਣ ਨੂੰ ਮਹਿਸੂਸ ਕੀਤਾ। ਇਸ ਦੇ ਨਾਲ ਹੀ ਸਾਫ਼ ਪਾਣੀ, ਪਸ਼ੂ-ਪੰਛੀ ਤੇ ਸਾਫ਼ ਵਾਤਾਨਰਣ ਵੇਖਣ ਨੂੰ ਮਿਲਿਆ ਤੇ ਕਿਹਾ ਕਿ ਕੋਰੋਨਾ ਕਾਲ ਵਿੱਚ ਇਹ ਪਤਾ ਲੱਗਿਆ ਕਿ ਸਾਫ਼ ਵਾਤਾਵਰਣ ਦਾ ਕੀ ਮਤਲਬ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਸਾਹਮਣੇ ਇਹ ਵੱਡੀ ਚੁਣੌਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਤਾਬ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਚੀਜ਼ਾਂ ਬਾਰੇ ਗੱਲਬਾਤ ਕੀਤੀ।

ABOUT THE AUTHOR

...view details