ਪੰਜਾਬ

punjab

ਚੰਨੀ ਦਾ ਚੌਪਰ ਵਿਵਾਦ ਜਾਰੀ!

By

Published : Sep 22, 2021, 1:28 PM IST

Updated : Sep 22, 2021, 4:11 PM IST

ਚੰਨੀ ਦਾ ਚੌਪਰ ਵਿਵਾਦ !
ਚੰਨੀ ਦਾ ਚੌਪਰ ਵਿਵਾਦ ! ()

ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਸੀਐੱਮ ਵੱਲੋਂ ਚੌਪਰ ਦੇ ਰਾਹੀ ਦਿੱਲੀ ਜਾਣ ਦਾ ਵਿਵਾਦ ਲਗਾਤਾਰ 2 ਦਿਨ ਤੋਂ ਗਰਮਾਉਂਦਾ ਜਾ ਰਹਿਾ ਐ। ਵਿਰੋਧੀਆਂ ਨੇ ਇਸ ਮਮਲੇ 'ਤੇ ਪੰਜਾਬ ਸਰਕਾਰ 'ਤੇ ਨਿਸ਼ਾਨਿਆਂ ਦੀ ਝੜੀ ਇੰਝ ਲਗਾਈ ਜਿਵੇਂ ਸਾਵਣ ਸੀ ਮੀਂਹ ਦੀ ਝੜ੍ਹੀ ਲੱਗਦੀ ਹੈ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਸੀਐੱਮ ਵੱਲੋਂ ਚੌਪਰ ਦੇ ਰਾਹੀ ਦਿੱਲੀ ਜਾਣ ਦਾ ਵਿਵਾਦ ਲਗਾਤਾਰ 2 ਦਿਨ ਤੋਂ ਗਰਮਾਉਂਦਾ ਜਾ ਰਹਿਾ ਐ। ਵਿਰੋਧੀਆਂ ਨੇ ਇਸ ਮਮਲੇ 'ਤੇ ਪੰਜਾਬ ਸਰਕਾਰ ਤੇ ਨਿਸ਼ਾਨਿਆਂ ਦੀ ਝੜੀ ਇੰਝ ਲਗਾਈ ਜਿਵੇਂ ਸਾਵਣ ਸੀ ਮੀਂਹ ਦੀ ਝੜ੍ਹੀ ਲੱਗਦੀ ਹੈ।

ਕੀ ਸੀ ਪੂਰਾ ਮਾਮਲਾ ?

ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ (CM Charanjit Singh Channi), ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ(Punjab Congress President Navjot Singh Sidhu), ਤੇ ਨਵਜੋਤ ਸਿੱਧੂ ਦਾ ਭਤੀਜਾ ਦਿੱਲੀ ਲਈ ਰਵਾਨਾ ਹੋਏ ਸਨ ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਸ ਦੌਰਾਨ ਦਿੱਲੀ ਰਵਾਨਾ ਹੋਣ ਸਮੇਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ , ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ 'ਓਨ ਡਿਊਟੀ'।

ਕਿਹੜੇ-ਕਿਹੜੇ ਸਿਆਸਤਦਾਨਾਂ ਨੇ ਸਾਧੇ ਸੀ ਨਿਸ਼ਾਨੇ ?

ਹਰਪਾਲ ਚੀਮਾ

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਜਿੱਥੇ ਸਮਾਜ ਸੁਧਾਰਨ ਦੀ ਗੱਲ ਆਖਦੇ ਹਨ ਉੱਥੇ ਹੀ ਦੂਜੇ ਪਾਸੇ ਉਹ ਹਾਈਕਮਾਂਡ ਨੂੰ ਮਿਲਣ ਦੇ ਲਈ ਪ੍ਰਾਈਵੇਟ ਜੈਟ ਦਾ ਇਸਤੇਮਾਲ ਕਰ ਰਹੇ ਹਨ। ਇਸ ਨਾਲ ਕਾਂਗਰਸ ਦੀ ਮੰਸ਼ਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

ਲਕਸ਼ਮੀ ਕਾਂਤਾ ਚਾਵਲਾ

ਭਾਜਪਾ ਦੀ ਸੀਨੀਅਰ ਆਗੂ (Laxmi Kanta Chawla) ਵੀ ਨਿਸ਼ਾਨੇ ਸਾਧਣ ਚ ਪਿੱਛੇ ਕਿਵੇਂ ਰਹਿ ਸਕਦੇ ਸੀ। ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਨਾਂ ਸਮੇਤ 16 ਸੀਟਰ ਵਾਲੇ ਚਾਰਟੇਡ ਜਹਾਜ 'ਚ ਸਿਰਫ 4 ਬੰਦੇ ਹੀ ਗਏ। ਨਾਲ ਹੀ ਤੰਜ ਕਸਦਿਆਂ ਕਿਹਾ ਸੀ, ਜਨਤਾ ਦਾ ਪੈਸਾ ਮੰਤਰੀਆਂ ਲਈ ਹੀ ਹੁੰਦਾ ਹੈ। ਨਾਲ ਹੀ ਕਿਹਾ ਕਿ 'ਮਾਲ ਜੰਨਤਾ ਦਾ ਦਿਲ ਬੇਰਹਿਮ' ਇਹ ਕੋਈ ਨਵੀਂ ਗੱਲ ਤਾਂ ਨਹੀਂ। ਚਾਵਲਾ ਨੇ ਕਿਹਾ ਸੀ 108 ਐਂਬੂਲੈਂਸ ਦੇ 15 ਮੁਲਾਜ਼ਮਾਂ ਦੀ ਇਕ ਸਾਲ ਦੀ ਤਨਖਾਹ ਤੋਂ ਵੱਧ ਪੈਸੇ ਮੁੱਖ ਮੰਤਰੀ ਨੇ ਦਿੱਲੀ ਫੇਰੀ 'ਤੇ ਖਰਚੇ ਹਨ।

ਰਵੀਨ ਠੁਕਰਾਲ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ (Media Advisor Ravin Thukral) ਨੇ ਨਵਜੋਤ ਸਿੰਘ ਸਿੱਧੂ ਦੇ ਟਵੀਟ (Tweet) 'ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਗਰੀਬਾਂ ਦੀ ਸਰਕਾਰ (Government) ਹੈ, ਜੋ 5 ਸੀਟਰ ਰਸਮੀ ਚਾਲਕ ਹੋਣ ਦੇ ਬਾਵਜੂਦ 16 ਸੀਟਰ ਜੈੱਟ ਵਿੱਚ ਦਿੱਲੀ ਗਈ ਸੀ ਜਿਸ ਵਿੱਚ ਸਿਰਫ 4 ਲੋਕ ਸਨ। ਪਿਛਲੇ ਸਾਢੇ ਚਾਰ ਸਾਲਾਂ ਤੋਂ ਮੈਂ ਇਹ ਮੰਨਦਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਰਵੀਨ ਠੁਕਰਾਲ ਨੇ ਅੱਗੇ ਲਿਖਿਆ ਕਿ ਹੈਰਾਨੀ ਕਿ ਅਜਿਹੀ ਲਗਜ਼ਰੀ ਲਈ ਕਿਸ ਨੂੰ ਖਤਰਾ ਹੈ, ਕੀ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਜਾ ਰਿਹਾ ਹੈ ਜਾਂ ਪੰਜਾਬ ਕਾਂਗਰਸ ਇਸ ਨੂੰ ਖਰਚ ਕਰ ਰਹੀ ਹੈ?

ਇਹ ਵੀ ਪੜ੍ਹੋ:ਚੌਪਰ 'ਚ ਦਿੱਲੀ ਜਾਕੇ ਕਸੂਤੇ ਫਸੇ ਚੰਨੀ, ਵਿਰੋਧੀਆਂ ਨੇ ਕੀਤੇ ਤਿੱਖੇ ਵਾਰ

Last Updated :Sep 22, 2021, 4:11 PM IST

ABOUT THE AUTHOR

...view details