ਪੰਜਾਬ

punjab

ਚੰਨੀ ਦੇ ਹਲਕੇ ਦੇ ਖੇਤਾਂ ਵਿੱਚ ਪਹੁੰਚੇ ਕੇਜਰੀਵਾਲ ਨੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ

By

Published : Jan 14, 2022, 5:45 PM IST

ਚਰਨਜੀਤ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਕੇਜਰੀਵਾਲ ਵੱਲੋਂ ਕਿਸਾਨਾਂ ਦਾ ਸਮੱਸਿਆਵਾਂ ਸੁਣੀਆਂ ਗਈਆਂ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਫਸਲਾਂ ਅਤੇ ਨੌਜਵਾਨੀ ਦੇ ਬੇਰੁਜ਼ਗਾਰੀ ਤੇ ਹੋਰ ਕਈ ਮਸਲਿਆਂ ਨੂੰ ਲੈਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿੰਨ੍ਹਾਂ ਨੂੰ ਕੇਜਰੀਵਾਲ ਨੇ ਸਰਕਾਰ ਆਉਣ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਕੇਜਰੀਵਾਲ ਨੇ ਖੇਤਾਂ ’ਚ ਜਾ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ
ਕੇਜਰੀਵਾਲ ਨੇ ਖੇਤਾਂ ’ਚ ਜਾ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਰਨਜੀਤ ਚੰਨੀ ਦੇ ਹਲਕੇ ਵਿੱਚ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਇਸ ਦੌਰਾਨ ਕੇਜਰੀਵਾਲ ਕਿਸਾਨਾਂ ਨਾਲ ਖੇਤਾਂ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ। ਗੱਲਬਾਤ ਦੌਰਾਨ ਕਿਸਾਨਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਵਿਚ ਰਿਵਾਇਤੀ ਪਾਰਟੀਆਂ ਨੇ ਕਦੇ ਵੀ ਤੀਜੀ ਧਿਰ ਨੂੰ ਉੱਠਣ ਨਹੀਂ ਦਿੱਤਾ।

ਇਸ ਮੌਕੇ ਕੇਜਰੀਵਾਲ ਨੂੰ ਕਿਸਾਨਾਂ ਨੇ ਸਾਥ ਦੇਣ ਦਾ ਭਰੋਸਾ ਦਿੱਤਾ ਕਿ ਇਸ ਵਾਰ ਉਹ ਆਪ ਦਾ ਸਾਥ ਦੇਣਗੇ। ਕਿਸਾਨਾਂ ਨੇ ਮੌਜੂਦਾ ਸਰਕਾਰ ਖਿਲਾਫ਼ ਬੋਲਦਿਆਂ ਕਿਹਾ ਕਿ ਪਿਛਲੇ ਸਾਲਾਂ ਦਾ ਗੰਨੇ ਦੀ ਫਸਲ ਦਾ ਪੈਸਾ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਮੀਂਹ ਹਨੇਰੀ ਕਰ ਕੇ ਤਕਰੀਬਨ ਸਾਰੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ ਪਰ ਕਿਸੇ ਨੇ ਸਾਰ ਨਹੀਂ ਲਈ। ਇਸ ਦੌਰਾਨ ਕਿਸਾਨਾਂ ਨੇ ਕੇਜਰੀਵਾਲ ਨੂੰ ਦੱਸਿਆ ਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਅਤੇ ਹਲਕੇ ਦੇ ਨੌਜਵਾਨ ਵਿਹਲੇ ਹਨ।

ਕੇਜਰੀਵਾਲ ਦੇ ਪੁੱਛਣ 'ਤੇ ਕਿ ਇਸ ਵਾਰ ਵੋਟ ਕਿਸਨੂੰ ਪਾਉਣ ਜਾ ਰਹੇ ਹੋ ਤਾਂ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਜ਼ਰੂਰ ਬਦਲਾਅ ਕੀਤਾ ਜਾਵੇਗਾ। ਕਿਸਾਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਵੋਟ 'ਆਪ' ਨੂੰ ਪਾਉਣਗੇ। ਕੇਜਰੀਵਾਲ ਨੇ ਵੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਵਿਚ ਵੀ ਦਿੱਲੀ ਵਾਂਗ ਸਕੂਲ ਬਣਾਉਣਗੇ ਤੇ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ:Punjab Assembly Elections 2022: ਟਿਕਟਾਂ ਦੀ ਵੰਡ ਨੂੰ ਲੈਕੇ ਕਾਂਗਰਸ ’ਚ ਘਮਾਸਾਣ !

ABOUT THE AUTHOR

...view details