ਪੰਜਾਬ

punjab

ਲੰਪੀ ਸਕਿਨ ਬੀਮਾਰੀ ਤੇ ਬੱਚਿਆਂ ‘ਚ ਫੈਲ ਰਹੀ ਬੀਮਾਰੀ 'ਚ ਨਹੀਂ ਕੋਈ ਸਬੰਧ: ਡਾਕਟਰ

By

Published : Aug 10, 2022, 8:22 AM IST

ਬਠਿੰਡਾ ਵਿੱਚ ਡਾਕਟਰ ਨੇ ਕਿਹਾ ਕਿ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬੀਮਾਰੀ ਅਤੇ ਬੱਚਿਆਂ ਵਿੱਚ ਫੈਲ ਰਹੀ ਹੈਂਡ ਫੁੱਟ ਮਾਉਥ ਬੀਮਾਰੀ ਵਿੱਚ ਕੋਈ ਸੰਬੰਧ ਨਹੀਂ ਹੈ। ਇਸ ਸਬੰਧੀ ਸਾਡੇ ਸਾਥੀ ਨੇ ਡਾਕਟਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

no correlation between ANIMAL DISEASE Lumpy and Hand Foot Mouth in children SMO Dr Satish Jindal
ਲੰਪੀ ਅਤੇ ਬੱਚਿਆਂ 'ਚ ਫੈਲ ਰਹੀ ਹੈਂਡ ਫੁੱਟ ਮਾਉਥ ਬਿਮਾਰੀ 'ਚ ਨਹੀਂ ਕੋਈ ਆਪਸੀ ਸਬੰਧ: ਐਸਐਮਓ ਡਾ. ਸਤੀਸ਼ ਜਿੰਦਲ

ਬਠਿੰਡਾ: ਪਸ਼ੂਆਂ ਵਿੱਚ ਪਾਈ ਜਾ ਰਹੀ ਲੰਪੀ ਸਕਿਨ ਬੀਮਾਰੀ ਅਤੇ ਬੱਚਿਆਂ ਵਿੱਚ ਪਾਈ ਜਾ ਰਹੀ ਹੈਂਡ ਫੁੱਟ ਮਾਉਥ ਬੀਮਾਰੀ ਵਿੱਚ ਸਬੰਧ ਨੂੰ ਲੈ ਕੇ ਐਸਐਮਓ ਡਾ. ਸਤੀਸ਼ ਜਿੰਦਲ ਨੇ ਕਿਹਾ ਹੈ ਕਿ ਇਨ੍ਹਾਂ ਦੋਣਾਂ ਬੀਮਾਰੀਆਂ ਵਿੱਚ ਕੋਈ ਸਬੰਧ ਨਹੀਂ ਹੈ। ਇਹ ਦੋਣੇ ਬੀਮਾਰੀ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹਿਆ ਹਨ, ਪਰ ਇਹ ਬੀਮਾਰੀਆਂ ਵੱਖ-ਵੱਖ ਹਨ। ਲੰਪੀ ਸਕਿਨ ਬੀਮਾਰੀ ਤੋਂ ਬਾਅਦ ਬੱਚਿਆਂ ਵਿੱਚ ਹੈੱਡ ਫੁੱਟ ਮੌਓੁਥ ਨਾਂ ਦੀ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ। ਇਸ ਬੀਮਾਰੀ ਨਾਲ ਲਗਾਤਾਰ ਸਰਕਾਰੀ ਹਸਪਤਾਲ ਵਿੱਚ ਬੀਮਾਰ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਰਹੀਆਂ ਹਨ।

ਇਨ੍ਹਾਂ ਦੋਵੇਂ ਬੀਮਾਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਸਤੀਸ਼ ਜਿੰਦਲ ਜੋ ਬੱਚਿਆਂ ਦੇ ਮਾਹਿਰ ਹਨ ਨੇ ਕਿਹਾ ਕਿ ਇਹ ਦੋਵੇਂ ਬੀਮਾਰੀਆਂ ਵੱਖੋ-ਵੱਖਰੀਆਂ ਹਨ ਅਤੇ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਲੰਪੀ ਸਕਿਨ ਬੀਮਾਰੀ ਦਾ ਬੱਚਿਆਂ 'ਚ ਪਾਈ ਜਾਣ ਬੀਮਾਰੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਅਫਵਾਹਾਂ ਦਾ ਦੌਰ ਚੱਲ ਰਿਹਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਬਿਮਾਰ ਪਸ਼ੂਆਂ ਦੇ ਦੁੱਧ ਦੀ ਵਰਤੋਂ ਕਰਨ ਨਾਲ ਬੱਚੇ ਬਿਮਾਰ ਹੋ ਰਹੇ ਹਨ। ਉਨ੍ਹਾਂ ਇਸ 'ਤੇ ਸਾਫ ਤੌਰ 'ਤੇ ਬੋਲਦਿਆਂ ਕਿਹਾ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁੱਧ ਦੀ ਵਰਤੋਂ ਕਰਨੀ ਹੈ ਤਾਂ ਉਸ ਨੂੰ ਉਬਾਲ ਕੇ ਹੀ ਵਰਤਿਆ ਜਾਵੇ ਦੂਸਰੇ ਪਾਸੇ ਉਨ੍ਹਾਂ ਕਿਹਾ ਕਿ ਬਿਮਾਰ ਬੱਚਿਆਂ ਨੂੰ ਤੰਦਰੁਸਤ ਬੱਚਾ ਜਾਂ ਤੋਂ ਦੂਰ ਰੱਖਿਆ ਜਾਵੇ।

ਲੰਪੀ ਅਤੇ ਬੱਚਿਆਂ 'ਚ ਫੈਲ ਰਹੀ ਹੈਂਡ ਫੁੱਟ ਮਾਉਥ ਬਿਮਾਰੀ 'ਚ ਨਹੀਂ ਕੋਈ ਆਪਸੀ ਸਬੰਧ: ਐਸਐਮਓ ਡਾ. ਸਤੀਸ਼ ਜਿੰਦਲ

ਉਨ੍ਹਾਂ ਕਿਹਾ ਕਿ ਬੱਚਿਆਂ ਦੇ ਇਲਾਜ ਸੰਬੰਧੀ ਡਾਕਟਰ ਨਾਲ ਸਲਾਹ ਮਸ਼ਵਰਾ ਕੀਤਾ ਜਾਵੇ। ਜਾਣਕਾਰੀ ਮਿਲੀ ਹੈ ਇਹ ਬੱਚਿਆਂ ਵਿੱਚ ਪਾਈ ਜਾਰੀ ਬੀਮਾਰੀ ਇੱਕ ਦੂਸਰੇ ਬੱਚਿਆਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਕਾਰਨ ਬਠਿੰਡਾ ਵਿੱਚ ਹੀ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ, ਇਹ 5 ਦਿਨਾਂ ਵਿੱਚ ਠੀਕ ਹੋ ਜਾਂਦੀ ਹੈ। ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ ਅਫਵਾਹਾਂ ਤੋਂ ਬਚੋ।



ਇਹ ਵੀ ਪੜ੍ਹੋ:ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਸਮਾਜ ਸੇਵੀਆਂ ਨੇ ਸ਼ੁਰੂ ਕੀਤਾ ਇਹ ਉਪਰਾਲਾ...

ABOUT THE AUTHOR

...view details