ETV Bharat / city

ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਸਮਾਜ ਸੇਵੀਆਂ ਨੇ ਸ਼ੁਰੂ ਕੀਤਾ ਇਹ ਉਪਰਾਲਾ...

author img

By

Published : Aug 10, 2022, 7:24 AM IST

Lumpy disease raised concern of social welfare organizations started treatment of abandoned animals
ਲੰਪੀ ਸਕਿਨ ਬੀਮਾਰੀ ਦੀ ਰੋਕਥਾਮ

ਗਊ ਵੰਸ਼ਾਂ ਵਿੱਚ ਫੈਲੀ ਲੰਪੀ ਸਕਿਨ ਬੀਮਾਰੀ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਵੀ ਚਿੰਤਤ ਨਜ਼ਰ ਆ ਰਹੀਆਂ ਹਨ। ਇਸ ਲਈ ਸਮਾਜਸੇਵੀ ਵੱਲੋਂ ਹੁਣ ਆਪਣੀ ਪੱਧਰ ਉੱਪਰ ਲਾਵਾਰਸ ਗਊ ਵੰਸ਼ ਦੇ ਇਲਾਜ ਦੀ ਸ਼ੁਰੂਆਤ ਕਰ ਦਿੱਤੀ ਹੈ। ਲੰਪੀ ਸਕਿਨ ਬੀਮਾਰੀ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕੇ ਗਏ ਹਨ ਇਸ ਲਈ ਸਮਾਜਸੇਵੀ ਸੰਸਥਾਵਾਂ ਖ਼ੁਦ ਅੱਗੇ ਆ ਰਹੀਆਂ ਹਨ।

ਬਠਿੰਡਾ: ਦੁਧਾਰੂ ਪਸ਼ੂਆਂ ਵਿੱਚ ਤੇਜ਼ੀ ਨਾਲ ਫੈਲੀ ਲੰਪੀ ਸਕਿਨ ਬੀਮਾਰੀ ਕਾਰਨ ਪਸ਼ੂ ਪਾਲਕ ਜਿੱਥੇ ਚਿੰਤਾ ਚ ਦਿਖਾਈ ਦੇ ਰਹੇ ਹਨ ਉਥੇ ਹੀ ਸੜਕਾਂ ਤੇ ਘੁੰਮ ਰਹੀਆਂ ਲਾਵਾਰਿਸ ਗਊਵੰਸ਼ ਦੇ ਇਲਾਜ ਲਈ ਹੁਣ ਬਠਿੰਡਾ ਦੇ ਸਮਾਜ ਸੇਵੀ ਅੱਗੇ ਆ ਰਹੇ ਹਨ। ਸਮਾਜ ਸੇਵੀ ਸੰਸਥਾ ਚਲਾ ਰਹੇ ਬਠਿੰਡਾ ਅਤੇ ਗੁਰਵਿੰਦਰ ਸ਼ਰਮਾ ਵੱਲੋਂ ਇਨ੍ਹਾਂ ਬੀਮਾਰ ਗਊਵੰਸ਼ ਦੇ ਇਲਾਜ ਲਈ ਆਪਣੇ ਪੱਧਰ ਉੱਪਰ ਉਪਰਾਲੇ ਵਿੱਢੇ ਗਏ। ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਇਸ ਬੀਮਾਰੀ ਦਾ ਕਹਿਰ ਵਰ੍ਹ ਰਿਹਾ ਹੈ।

ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੇਸੀ ਨੁਕਤਾ ਅਪਣਾਉਂਦੇ ਹਨ। ਉਨ੍ਹਾਂ ਵੱਲੋਂ ਆਟੇ ਦੇ ਪੇੜ ਵਿੱਚ 10 ਗ੍ਰਾਮ ਹਲਦੀ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਸ਼ੱਕਰ ਅਤੇ ਸਰ੍ਹੋਂ ਦੇ ਤੇਲ ਵਿੱਚ ਪੇਸਟ ਬਣਾ ਕੇ ਇਨ੍ਹਾਂ ਬਿਮਾਰ ਪਸ਼ੂਆਂ ਨੂੰ ਖੁਆਇਆ ਜਾਵੇ। ਇਸ ਨਾਲ ਇਨ੍ਹਾਂ ਦੀ ਇਮਿਊਨਿਟੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਪਰੇਅ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਢੋਲ ਦੀ ਵਰਤੋਂ ਕਰਕੇ ਇਨ੍ਹਾਂ ਬਿਮਾਰ ਪਸ਼ੂਆਂ ਦੇ ਲੱਗੇ ਹੋਏ ਮੱਖੀ-ਮੱਛਰ ਨੂੰ ਹਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਹ ਬੀਮਾਰੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਤੇਜ਼ੀ ਨਾਲ ਫੈਲਦੀ ਹੈ ਇਸ ਲਈ ਇਨ੍ਹਾਂ ਵੱਲੋਂ ਹੀ ਸਪਰੇਅ ਕੀਤੀ ਜਾ ਰਹੀ ਹੈ।

ਲੰਪੀ ਸਕਿਨ ਬੀਮਾਰੀ ਦੀ ਰੋਕਥਾਮ

ਉਨ੍ਹਾਂ ਕਿਹਾ ਕਿ ਬਹੁਤ ਮਾੜੀ ਗੱਲ ਹੈ ਕਿ ਮਨੁੱਖ ਵੱਲੋਂ ਇਨ੍ਹਾਂ ਪਸ਼ੂਆਂ ਤੋਂ ਕੰਮ ਲੈ ਕੇ ਹੁਣ ਇਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਇਨ੍ਹਾਂ ਦੀਆਂ ਮੌਤ ਦਰ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬੀਮਾਰੀ ਨਾਲ ਪਸ਼ੂਆਂ ਦੀ ਮੌਤ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਪਸ਼ੂਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਅੱਗੇ ਆਉਣ ਅਤੇ ਆਪਣੇ ਪੱਧਰ ਉੱਪਰ ਮੁਹਿੰਮ ਛੇੜਨ। ਹਾਲੇ ਤੱਕ ਸਰਕਾਰ ਵੱਲੋਂ ਇਸ ਬੀਮਾਰੀ ਨੂੰ ਲੈ ਕੇ ਵੀ ਬਣਦੇ ਕਦਮ ਨਹੀਂ ਚੁੱਕੇ ਗਏ ਜਿਸ ਕਾਰਨ ਤੇਜ਼ੀ ਨਾਲ ਫੈਲ ਰਹੀ ਹੈ, ਇਸ ਲਈ ਉਨ੍ਹਾਂ ਵੱਲੋਂ ਆਪਣੇ ਪੱਧਰ ਉੱਪਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪਸ਼ੂਆਂ ਵਿੱਚ ਲੰਪੀ ਚਮੜੀ ਰੋਗ ਨਾਲ ਪੰਜਾਬ 'ਚ ਦੁੱਧ ਦਾ ਉਤਪਾਦਨ ਹੋਇਆ ਘੱਟ

ETV Bharat Logo

Copyright © 2024 Ushodaya Enterprises Pvt. Ltd., All Rights Reserved.