ਪੰਜਾਬ

punjab

ਬਰਮਿੰਘਮ ਮੁਕਾਬਲਿਆਂ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੌਜਵਾਨ ਦੇ ਪਿੰਡ ਚ ਖੁਸ਼ੀ ਦੀ ਲਹਿਰ

By

Published : Aug 4, 2022, 5:18 PM IST

ਨੌਜਵਾਨ ਦੇ ਪਿੰਡ ਚ ਖੁਸ਼ੀ ਦੀ ਲਹਿਰ

ਬਰਮਿੰਘਮ ’ਚ ਹੋ ਰਹੇ ਮੁਕਾਬਲਿਆਂ ’ਚ ਅੰਮ੍ਰਿਤਸਰ ਦੇ ਪਿੰਡ ਬਲ ਸਿਕੰਦਰ ਦਾ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਨੌਜਵਾਨ ਦੀ ਜਿੱਤ ਤੋਂ ਬਾਅਦ ਪਿੰਡ ਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ।

ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਨੇ ਖੇਡਾਂ ਵਿੱਚ ਬੜੀਆਂ ਬੜੀਆਂ ਮੱਲਾਂ ਮਾਰੀਆਂ ਹਨ ਜਿਸ ਦੇ ਚੱਲਦੇ ਇਕ ਪੰਜਾਬ ਦੇ ਨੌਜਵਾਨ ਨੇ ਬਰਮਿੰਘਮ ਦੇ ਵਿਚ ਹੋ ਰਹੇ ਖੇਡ ਮੁਕਾਬਲਿਆਂ ਵਿੱਚ ਜਿੱਥੇ ਪਿੰਡ ਦੇ ਨਾਲ ਨਾਲ ਪੰਜਾਬ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦਈਏ ਵੈਟਲਿਫਟਿੰਗ ’ਚ ਪਿੰਡ ਬਲ ਸਿਕੰਦਰ ਦਾ ਰਹਿਣ ਵਾਲੇ ਲਵਪ੍ਰੀਤ ਨੇ ਤਾਂਬੇ ਦਾ ਤਗਮਾ ਜਿੱਤਿਆ ਹੈ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਬਹੁਤ ਹੀ ਮਿਹਨਤੀ ਖੁਦਗਰਜ਼ ਮੁੰਡਾ ਹੈ ਉਹਨੂੰ ਬਚਪਨ ਤੋਂ ਹੀ ਮਿਹਨਤ ਦਾ ਸ਼ੌਂਕ ਹੈ। ਉਹਨੇ ਖੇਡਾਂ ਦੇ ਵਿਚ ਕਈ ਜਗ੍ਹਾ ਮੈਡਲ ਹਾਸਲ ਕੀਤੇ ਹਨ। ਅੱਜ ਉਸ ਨੇ ਆਪਣੀ ਮਿਹਨਤ ਸਦਕਾ ਪਿੰਡ ਦੇ ਨਾਲ ਨਾਲ ਦੇਸ਼ ਦਾ ਨਾਂ ਪੂਰੀ ਦੁਨੀਆ ਚ ਰੌਸ਼ਨ ਕੀਤਾ ਹੈ।

ਨੌਜਵਾਨ ਦੇ ਪਿੰਡ ਚ ਖੁਸ਼ੀ ਦੀ ਲਹਿਰ

ਪਿੰਡ ਵਾਲਿਆਂ ਦੱਸਿਆ ਕਿ ਉਸ ਦਾ ਪਿਤਾ ਇੱਕ ਦਰਜੀ ਹੈ ਤੇ ਉਸ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਸੀ ਪਰ ਅੱਜ ਉਹਨੇ ਜ਼ਿਲ੍ਹਾ ਪਿੰਡ ਦੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਕਾਰਨ ਪੂਰੇ ਪਿੰਡ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡਾ ਲੜਕਾ ਲਵਪ੍ਰੀਤ ਸਿੰਘ ਨੇ ਸਾਡੇ ਪਰਿਵਾਰ ਦਾ ਨਾਂ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਬਲ ਸਿਕੰਦਰ ਦਾ ਨਾਂ ਕੋਈ ਜਾਂਦਾ ਹੀ ਨਹੀਂ ਸੀ ਪਰ ਅੱਜ ਲਵਪ੍ਰੀਤ ਦੇ ਕਾਰਨ ਲੋਕ ਹੁਣ ਬਲ ਸਿਕੰਦਰ ਦਾ ਨਾਂ ਵੀ ਜਾਣਨ ਲੱਗ ਪਏ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਲਵਪ੍ਰੀਤ ਨੇ ਆਪਣੀ ਮਿਹਨਤ ਸਦਕਾ ਹੀ ਅੱਜ ਇਸ ਮੁਕਾਮ ਤੇ ਪੁੱਜਾ ਹੈ ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਜਾਂ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ਖਬਰੀ ਸੁਣ ਕੇ ਉਨ੍ਹਾਂ ਵੱਲੋਂ ਸਵਾਗਤ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜੋ:ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ਼ ਕੀਤੀ ਪਟੀਸ਼ਨ ਦਾਇਰ, ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ

ABOUT THE AUTHOR

...view details